ਵਿਸ਼ਵਨਾਥਨ ਆਨੰਦ 5ਵੇਂ ਸਥਾਨ ''ਤੇ ਬਰਕਰਾਰ

Monday, Nov 11, 2019 - 01:16 AM (IST)

ਵਿਸ਼ਵਨਾਥਨ ਆਨੰਦ 5ਵੇਂ ਸਥਾਨ ''ਤੇ ਬਰਕਰਾਰ

ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ ਦਾ ਹਿੱਸਾ ਸੁਪਰਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਵਿਚ ਰੈਪਿਡ ਮੁਕਾਬਲੇ ਖਤਮ ਹੋਣ 'ਤੇ ਬਲਿਟਜ਼ ਸ਼ਤਰੰਜ ਦੇ 9 ਮੁਕਾਬਲੇ ਖੇਡੇ ਗਏ, ਜਦਕਿ 9 ਰਾਊਂਡ ਅਜੇ ਹੋਰ ਖੇਡੇ ਜਾਣੇ ਬਾਕੀ ਹਨ। ਆਨੰਦ ਲਈ ਬਲਿਟਜ਼ ਦਾ ਪਹਿਲਾ ਦਿਨ ਬਹੁਤ ਖਾਸ ਨਹੀਂ ਰਿਹਾ ਤੇ ਉਸਦੇ ਖਾਤੇ ਵਿਚ 3 ਜਿੱਤਾਂ, 3 ਹਾਰ ਤੇ 3 ਡਰਾਅ ਆਏ। ਵਿਸ਼ਵਨਾਥਨ ਆਨੰਦ ਨੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ, ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਤੇ ਰੂਸ ਦੇ ਆਰਟਮਿਵ ਬਲਾਦਿਸਲਾਵ ਵਿਰੁੱਧ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਅਮਰੀਕਾ ਦੇ ਫਾਬਿਆਨੋ ਕਾਰੂਆਨਾ, ਵੀਅਤਨਾਮ ਦੇ ਲੇ. ਕਿਊਆਂਗ ਲਿਮ ਤੇ ਰੂਸ ਦੇ ਸੇਰਗੀ ਕਾਰਯਾਕਿਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਅਰਮੀਨੀਆ ਦੇ ਲੇਵਾਨ ਆਰੋਨੀਅਨ, ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਅਮਰੀਕਾ ਦੇ ਵੇਸਲੀ ਸੋ ਨਾਲ ਉਸਦੇ ਮੈਚ ਡਰਾਅ 'ਤੇ ਰਹੇ। ਰੈਪਿਡ ਦੇ 9 ਤੇ ਬਲਿਟਜ਼ ਦੇ 9 ਰਾਊਂਡਾਂ ਤੋਂ ਬਾਅਦ ਯੂਕ੍ਰੇਨ ਦਾ ਅੰਟੋਨੋ  ਕੋਰੋਬੋਵ 16.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ।


author

Gurdeep Singh

Content Editor

Related News