50 ਸਾਲ ਦਾ ਹੋਇਆ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ

Wednesday, Dec 11, 2019 - 09:27 PM (IST)

50 ਸਾਲ ਦਾ ਹੋਇਆ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ

ਚੇਨਈ- ਭਾਰਤ ਦਾ ਦਿੱਗਜ ਸ਼ਤਰੰਜ ਖਿਡਾਰੀ ਅਤੇ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਬੁੱਧਵਾਰ ਨੂੰ 50 ਸਾਲ ਦਾ ਹੋ ਗਿਆ। ਚੇਨਈ ਵਿਚ ਜਨਮਿਆ ਇਹ ਦਿੱਗਜ ਖਿਡਾਰੀ ਆਪਣੇ ਜਨਮ ਦਿਨ ਦਾ ਜਸ਼ਨ ਆਪਣੇ ਪਰਿਵਾਰ ਨਾਲ ਮਨਾ ਰਿਹਾ ਹੈ। ਆਨੰਦ ਨੇ ਆਪਣੀ ਅਤੇ ਆਪਣੇ ਬੇਟੇ ਦੀ ਫੋਟੋ ਟਵਿਟਰ 'ਤੇ ਸਾਂਝੀ ਕਰਦੇ ਹੋ ਲਿਖਿਆ, ''ਅਸੀਂ ਇਕੱਠੇ ਹਾਂ। ਹਾਂ, ਕੱਲ ਕੇਕ ਕੱਟਾਂਗਾ।'' ਆਨੰਦ ਦੇ ਜਨਮ ਦਿਨ ਦੇ ਮੌਕੇ 'ਤੇ ਕਿਤਾਬ 'ਮਾਈਂਡ ਮਾਸਟਰ' ਦੀ ਵੀ ਘੁੰਡ ਚੁਕਾਈ ਹੋਵੇਗੀ, ਜਿਸ ਨੂੰ ਇਸ ਦਿੱਗਜ ਖਿਡਾਰੀ ਨੇ ਖੇਡ ਲੇਖਿਕਾ ਸੋਸਨ ਨਾਈਨਨ ਨਾਲ ਮਿਲ ਕੇ ਲਿਖਿਆ ਹੈ। ਆਨੰਦ ਨੇ ਪਹਿਲੀ ਵਾਰ ਵਿਸ਼ਵ ਸ਼ਤੰਰਜ ਚੈਂਪੀਅਨਸ਼ਿਪ 2000 ਵਿਚ ਜਿੱਤੀ ਸੀ।


author

Gurdeep Singh

Content Editor

Related News