Commonwealth Games ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 6 ਮੈਂਬਰਾਂ ਨੂੰ ਵੀਜ਼ੇ ਦਾ ਇੰਤਜ਼ਾਰ
Saturday, Jul 23, 2022 - 11:38 AM (IST)
ਨਵੀਂ ਦਿੱਲੀ- ਰਾਸ਼ਟਰ ਮੰਡਲ ਖੇਡਾਂ ਲਈ ਬਰਮਿੰਘਮ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 6 ਮੈਂਬਰਾਂ ਨੂੰ ਅਜੇ ਵੀ ਵੀਜ਼ਾ ਮਿਲਣ ਦਾ ਇੰਤਜ਼ਾਰ ਹੈ। ਟੀਮ ਦੇ ਇਨ੍ਹਾਂ ਖੇਡਾਂ ਲਈ ਰਵਾਨਾ ਹੋਣ ਵਿਚ ਹੁਣ ਕਾਫੀ ਘੱਟ ਸਮਾਂ ਰਹਿ ਗਿਆ ਹੈ। ਮਹਿਲਾ ਕ੍ਰਿਕਟ ਟੀਮ ਬਰਮਿੰਘਮ ਖੇਡਾਂ ਵਿਚ ਪਹਿਲੀ ਵਾਰ ਖੇਡਣ ਉਤਰੇਗੀ। ਭਾਰਤੀ ਟੀਮ ਇਸ ਲਈ ਫ਼ਿਲਹਾਲ ਬੈਂਗਲੁਰੂ ਵਿਚ ਟ੍ਰੇਨਿੰਗ ਲੈ ਰਹੀ ਹੈ ਤੇ ਉਸ ਨੇ ਬਰਮਿੰਘਮ ਲਈ ਐਤਵਾਰ ਨੂੰ ਰਵਾਨਾ ਹੋਣਾ ਹੈ।
ਇਹ ਵੀ ਪੜ੍ਹੋ : IND vs WI 1st ODI : ਭਾਰਤ ਨੇ 3 ਦੌੜਾਂ ਨਾਲ ਜਿੱਤਿਆ ਵਨ ਡੇ
ਵੀਜ਼ਾ ਨਾ ਮਿਲਣ ਦੇ ਮਾਮਲੇ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਨਾਲ ਸੰਪਰਕ ਵਿਚ ਹੈ। ਆਈ. ਓ. ਏ. ਦੇ ਸੂਤਰ ਨੇ ਕਿਹਾ ਕਿ ਕੁਝ ਵੀਜ਼ੇ ਸ਼ੁੱਕਰਵਾਰ ਨੂੰ ਆਏ ਹਨ ਪਰ ਅਜੇ ਵੀ 6 ਲੋਕਾਂ ਦੇ ਵੀਜ਼ੇ ਆਉਣੇ ਬਾਕੀ ਹਨ ਜਿਸ ਵਿਚੋਂ ਤਿੰਨ ਕ੍ਰਿਕਟਰ ਤੇ ਤਿੰਨ ਸਹਾਇਕ ਸਟਾਫ ਹਨ। ਬਾਕੀ ਦੇ ਵੀਜ਼ੇ ਸ਼ਨੀਵਾਰ ਨੂੰ ਆਉਣਗੇ। ਗਰਮੀਆਂ ਦੀ ਭੀੜ ਕਾਰਨ ਬ੍ਰਿਟੇਨ ਦਾ ਵੀਜ਼ਾ ਮਿਲਣ ਵਿਚ ਦੇਰੀ ਹੋ ਰਹੀ ਹੈ। ਉਥੇ ਭਾਰਤੀ ਟੀਮ ਦੇ ਮੁਖੀ ਰਾਜੇਸ਼ ਭੰਡਾਰੀ ਨੂੰ ਉਨ੍ਹਾਂ ਦਾ ਵੀਜ਼ਾ ਮਿਲ ਗਿਆ ਹੈ ਪਰ ਉੱਪ ਮੁਖੀ ਪ੍ਰਸਾਂਤ ਕੁਸ਼ਵਾਹਾ ਨੂੰ ਅਜੇ ਵੀ ਵੀਜ਼ੇ ਦਾ ਇੰਤਜ਼ਾਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।