ਰਿਸੈਪਸ਼ਨ ਪਾਰਟੀ ''ਚ ਖੂਬਸੂਰਤ ਅੰਦਾਜ ''ਚ ਨਜ਼ਰ ਆਏ ''ਵਿਰੁਸ਼ਕਾ'' (ਦੇਖੋ ਵੀਡੀਓ)

12/27/2017 10:18:01 AM

ਮੁੰਬਈ — ਮੁੰਬਈ ਦੇ ਸੇਂਟ ਰੇਗਿਸ ਹੋਟਲ 'ਚ ਵਿਰਾਟ ਤੇ ਅਨੁਸ਼ਕਾ ਦੀ ਰਿਸੈਪਸ਼ਨ ਪਾਰਟੀ ਸ਼ੁਰੂ ਹੋ ਚੁੱਕੀ ਹੈ। ਇਸ ਰਿਸੈਪਸ਼ਨ 'ਚ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਸਿਤਾਰੇ ਸ਼ਾਮਲ ਹੋ ਰਹੇ ਹਨ। ਹੋਟਲ 'ਚ ਭਾਰਤੀ ਟੀਮ ਦੇ ਸਾਰੇ ਵੱਡੇ ਖਿਡਾਰੀਆਂ ਨੇ ਮੀਡੀਆਂ ਨੂੰ ਪੋਜ ਦਿੱਤੇ। ਵਿਰਾਟ ਅਨੁਸ਼ਕਾ ਗ੍ਰੈਂਡ ਰਿਸੈਪਸ਼ਨ ਪਾਰਟੀ 'ਚ ਖੂਬਸੂਰਤ ਅੰਦਾਜ 'ਚ ਨਜ਼ਰ ਆਏ।


ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਇਟਲੀ 'ਚ 11 ਦਸੰਬਰ ਨੂੰ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਵਿਰਾਟ-ਅਨੁਸ਼ਕਾ ਨੇ ਰਿਸੈਪਸ਼ਨ ਪਾਰਟੀ ਪਹਿਲਾਂ 21 ਦਸੰਬਰ ਨੂੰ ਦਿੱਲੀ 'ਚ ਦਿੱਤੀ ਤੇ ਹੁਣ ਮੁੰਬਈ 'ਚ ਪਾਰਟੀ ਚੱਲ ਰਹੀ ਹੈ। ਅਨੁਸ਼ਕਾ ਸੁਨਹਰੇ ਰੰਗ ਦੀ ਤੇ ਵਿਰਾਟ ਕਾਲੇ ਰੰਗ ਦੀ ਡ੍ਰੈਸ 'ਚ ਮਹਿਮਾਨਾਂ ਨੂੰ ਮਿਲ ਰਹੇ ਹਨ।


Related News