15 ਸਾਲ ਪਹਿਲਾਂ ਸਹਿਵਾਗ ਬਣੇ ਮੁਲਤਾਨ ਦੇ ਸੁਲਤਾਨ, ਪਾਕਿਸਤਾਨ ਖਿਲਾਫ ਠੋਕਿਆ ਸੀ ਤਿਹਰਾ ਸੈਂਕੜਾ

Friday, Mar 29, 2019 - 01:22 PM (IST)

15 ਸਾਲ ਪਹਿਲਾਂ ਸਹਿਵਾਗ ਬਣੇ ਮੁਲਤਾਨ ਦੇ ਸੁਲਤਾਨ, ਪਾਕਿਸਤਾਨ ਖਿਲਾਫ ਠੋਕਿਆ ਸੀ ਤਿਹਰਾ ਸੈਂਕੜਾ

ਨਵੀਂ ਦਿੱਲੀ— ਭਾਰਤ ਦੇ ਪੂਰਵ ਧਾਕੜ ਓਪਨਰ ਵਰਿੰਦਰ ਸਹਿਵਾਗ 15 ਸਾਲ ਪਹਿਲਾਂ ਅੱਜ ਹੀ ਦੇ ਦਿਨ (29 ਮਾਰਚ) ਮੁਲਤਾਨ ਦੇ ਸੁਲਤਾਨ ਬਣੇ ਸਨ। ਸਹਵਾਗ ਨੂੰ ਇਸ ਪਾਰੀ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਮੁਲਤਾਨ 'ਚ ਖੇਡੀ ਸੀ ਅਤੇ ਉਹ ਟੈਸਟ ਕ੍ਰਿਕਟ ਦੀ ਇਕ ਪਾਰੀ 'ਚ 300 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣੇ ਸਨ। 

ਨਜਫਗੜ ਦੇ ਨਵਾਬ ਨਾਲ ਮਸ਼ਹੂਰ ਸਹਿਵਾਗ ਨੇ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ 'ਚ 375 ਗੇਂਦਾਂ 'ਤੇ 309 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਹ 531 ਮਿੰਟ ਤੱਕ ਕਰੀਜ਼ 'ਤੇ ਰਹੇ। ਉਨ੍ਹਾਂ ਨੇ ਆਪਣੀ ਇਸ ਧਾਕੜ ਪਾਰੀ 'ਚ 39 ਚੌਕੇ ਤੇ 6 ਛੱਕੇ ਜੜੇ। ਉਨ੍ਹਾਂ ਦਾ ਸਟ੍ਰਾਈਕ ਰੇਟ 82 ਤੋਂ ਉਪਰ ਦਾ ਰਿਹਾ ।PunjabKesari  ਮੈਚ ਦੇ ਦੂਜੇ ਦਿਨ ਹਾਸਲ ਦੀ ਉਪਲੱਬਧੀ 
28 ਮਾਰਚ 2004 ਤੋਂ ਸ਼ੁਰੂ ਹੋਏ ਇਸ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।  ਆਕਾਸ਼ ਚੋਪੜਾ (42) ਤੇ ਸਹਿਵਾਗ ਓਪਨਿੰਗ ਲਈ ਉਤਰੇ। ਫਿਰ ਵੀਰੂ ਨੇ ਮੈਚ ਦੇ ਦੂਜੇ ਦਿਨ ਉਪਲੱਬਧੀ ਹਾਸਲ ਕੀਤੀ ਤੇ ਤਿਹਰਾ ਸ਼ਤਕ ਮਾਰਨ ਵਾਲੇ ਪਹਿਲੇ ਭਾਰਤੀ ਬਣੇ । ਉਹ ਪਹਿਲਾਂ ਦਿਨ ਦੀ ਅੰਤ ਤੱਕ 228 ਦੌੜਾਂ ਬਣਾ ਕੇ ਅਜੇਤੂ ਪਰਤੇ। ਉਨ੍ਹਾਂ ਤੋਂ ਇਲਾਵਾ ਦਿੱਗਜ ਸਚਿਨ ਤੇਂਦੁਲਕਰ ਨੇ ਮੈਚ 'ਚ 194 ਦੌੜਾਂ ਦੀ ਅਜੇਤੂ ਪਾਰੀ ਖੇਡੀ। ਤੇਂਦੁਲਕਰ ਨੇ 348 ਗੇਂਦਾਂ 'ਤੇ 21 ਚੌਕੇ ਲਗਾਏ।

ਭਾਰਤ ਨੂੰ ਮਿਲੀ ਪਾਰੀ ਨਾਲ ਜਿੱਤ
ਪਾਕਿਸਤਾਨ ਦੇ ਖਿਲਾਫ ਮੁਲਤਾਨ 'ਚ 3 ਮੈਚਾਂ ਦੀ ਸੀਰੀਜ਼ ਦੇ ਇਸ ਪਹਿਲਾਂ ਟੈਸਟ ਮੈਚ 'ਚ ਭਾਰਤ ਨੇ ਪਾਰੀ ਅਤੇ 52 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 5 ਵਿਕਟ ਗੁਆ ਕੇ 675 ਦੌੜਾਂ 'ਤੇ ਪਾਰੀ ਘੋਸ਼ਿਤ ਕੀਤੀ। ਜਿਸ ਮਗਰੋਂ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਪਾਕਿਸਤਾਨ ਪਹਿਲੀ ਪਾਰੀ 407 ਤੇ ਫਾਲੋਆਨ ਤੋਂ ਬਾਅਦ ਦੂਜੀ ਪਾਰੀ 216 ਦੌੜਾਂ 'ਤੇ ਹੀ ਸਿਮਟ ਗਈ। ਇਰਫਾਨ ਪਠਾਨ ਨੇ 4 ਵਿਕਟਾਂ ਹਾਸਲ ਕੀਤੀਆਂ।


Related News