ਸਹਿਵਾਗ ਨੇ ਟੀਮ ਇੰਡੀਆ ਦੀ ਬਜਾਏ ਇਸ ਟੀਮ ਨੂੰ ਦੱਸਿਆ WC ਟਰਾਫੀ ਦਾ ਮੁੱਖ ਦਾਅਵੇਦਾਰ

06/21/2019 11:48:07 AM

ਸਪੋਰਟਸ ਡੈਸਕ— ਵਰਲਡ ਕੱਪ 2019 ਟੂਰਨਾਮੈਂਟ 'ਚ ਭਾਰਤ ਨੇ ਅਜੇ ਤਕ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਨੂੰ ਇਸ ਵਾਰ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਅਜੇ ਤੱਕ ਖੇਡੇ ਆਪਣੇ 4 ਮੈਚਾਂ 'ਚ 3 'ਚ ਜਿੱਤ ਦਰਜ ਕੀਤੀ ਹੈ ਜਦਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਅਜਿਹੇ 'ਚ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਇਸ ਵਾਰ ਖਿਤਾਬ ਭਾਰਤ ਨਹੀਂ ਸਗੋਂ ਇੰਗਲੈਂਡ ਦੀ ਟੀਮ ਆਪਣੇ ਨਾਂ ਕਰ ਸਕਦੀ ਹੈ। ਸਹਿਵਾਗ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਯੂ ਟਿਊਬ ਚੈਨਲ 'ਤੇ ਭਵਿੱਖਬਾਣੀ ਕਰਦੇ ਹੋਏ ਇੰਗਲੈਂਡ ਟੀਮ ਨੂੰ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਦੇ ਹੋਏ ਕਾਰਨ ਵੀ ਦੱਸੇ ਹਨ।
PunjabKesari
ਸਹਿਵਾਗ ਨੇ ਕਿਹਾ, ''ਇੰਗਲੈਂਡ ਕੋਲ 1-2 ਨਹੀਂ ਸਗੋਂ 11 ਬੱਲੇਬਾਜ਼ ਹਨ। ਭਾਵ 11 ਨੰਬਰ ਤਕ ਉਨ੍ਹਾਂ ਕੋਲ ਬੱਲੇਬਾਜ਼ ਹਨ, 7 ਗੇਂਦਬਾਜ਼ ਹਨ।'' ਸਹਿਵਾਗ ਨੇ ਕਿਹਾ, ''ਹਾਲਾਂਕਿ ਪੇਪਰ 'ਤੇ ਹੋਣਾ ਅਲਗ ਗੱਲ ਹੈ, ਅਸਲ ਜੰਗ ਤਾਂ ਮੈਦਾਨ 'ਤੇ ਹੈ। ਭਾਰਤ ਖਿਲਾਫ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦੇ ਨਾਲ ਗੇਂਦਬਾਜ਼ਾਂ ਨੂੰ ਵੀ ਪ੍ਰਦਰਸ਼ਨ ਕਰਨਾ ਹੋਵੇਗਾ।''
PunjabKesari
ਸਹਿਵਾਗ ਨੇ ਭਾਰਤ ਅਤੇ ਇੰਗਲੈਂਡ ਨੂੰ ਲੈ ਕੇ ਅੱਗੇ ਕਿਹਾ ਕਿ ਦੋਹਾਂ ਟੀਮਾਂ 'ਚ ਕਿਹੜੀ ਟੀਮ ਬਿਹਤਰ ਹੈ, ਇਹ ਸੈਮੀਫਾਈਨਲ ਤੋਂ ਪਹਿਲਾਂ ਹੀ ਪਤਾ ਲਗ ਜਾਵੇਗਾ। ਜਦੋਂ ਦੋਵੇਂ ਟੀਮਾਂ 30 ਮਈ ਨੂੰ ਬਰਮਿੰਘਮ 'ਚ ਆਹਮੋ-ਸਾਹਮਣੇ ਹੋਣਗੀਆਂ। ਸਹਿਵਾਗ ਮੁਤਾਬਕ ਇੰਗਲੈਂਡ ਦੀ ਪੂਰੀ ਟੀਮ ਸ਼ਾਨਦਾਰ ਫਾਰਮ 'ਚ ਹੈ, ਟੀਮ ਜੇਕਰ ਇਹੋ ਲੈਅ ਬਰਕਰਾਰ ਰੱਖੇਗੀ ਤਾਂ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਹੋ ਜਾਵੇਗੀ। ਜੇਕਰ ਇੰਗਲੈਂਡ ਦੀ ਟੀਮ ਇਸ ਵਾਰ ਵਰਲਡ ਕੱਪ ਨਹੀਂ ਜਿਤਦੀ ਹੈ ਤਾਂ ਕਦੀ ਵੀ ਵਰਲਡ ਕੱਪ ਜੇਤੂ ਨਹੀਂ ਬਣ ਸਕੇਗੀ।


Tarsem Singh

Content Editor

Related News