ਵਿਰਾਟ ਦਾ ਵੱਡਾ ਖ਼ੁਲਾਸਾ: ਧੋਨੀ ਦੇ ਇਸ ਮੈਸੇਜ ਨੇ ਬਦਲ ਦਿੱਤੀ ਸੀ ਜ਼ਿੰਦਗੀ

Saturday, Feb 25, 2023 - 02:49 PM (IST)

ਵਿਰਾਟ ਦਾ ਵੱਡਾ ਖ਼ੁਲਾਸਾ: ਧੋਨੀ ਦੇ ਇਸ ਮੈਸੇਜ ਨੇ ਬਦਲ ਦਿੱਤੀ ਸੀ ਜ਼ਿੰਦਗੀ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਲਈ 2019 ਤੋਂ ਏਸ਼ੀਆ ਕੱਪ 2022 ਤੱਕ ਦਾ ਸਮਾਂ ਬਹੁਤ ਮੁਸ਼ਕਲ ਰਿਹਾ। ਇਸ ਦੌਰਾਨ ਉਸ ਦੇ ਬੱਲੇ ਤੋਂ ਦੌੜਾਂ ਬਿਲਕੁਲ ਵੀ ਨਹੀਂ ਨਿਕਲ ਰਹੀਆਂ ਸਨ। ਕੋਹਲੀ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ। ਪਰ ਵਿਰਾਟ ਨੇ ਹੁਣ ਆਪਣੀ ਫਾਰਮ 'ਚ ਵਾਪਸੀ ਕੀਤੀ ਹੈ  ਅਤੇ ਉਸ ਨੇ ਹਾਲ ਹੀ ਵਿੱਚ ਟੀਮ ਇੰਡੀਆ ਲਈ ਕੁਝ ਮੈਚ ਜੇਤੂ ਪਾਰੀਆਂ ਖੇਡੀਆਂ ਹਨ। ਆਪਣੇ ਬੁਰੇ ਦੌਰ ਨੂੰ ਯਾਦ ਕਰਦੇ ਹੋਏ ਕੋਹਲੀ ਨੇ ਦੱਸਿਆ ਕਿ ਕਿਵੇਂ ਮਹਾਨ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਦੀ ਸਲਾਹ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।

ਵਿਰਾਟ ਨੇ RCB ਪੋਡਕਾਸਟ ਸੀਜ਼ਨ 2 'ਤੇ ਗੱਲ ਕਰਦੇ ਹੋਏ ਧੋਨੀ ਨਾਲ ਆਪਣੇ ਰਿਸ਼ਤੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਮੈਂ ਆਪਣੇ ਕ੍ਰਿਕਟ ਕਰੀਅਰ 'ਚ ਇਕ ਵੱਖਰੇ ਦੌਰ ਦਾ ਅਨੁਭਵ ਕੀਤਾ ਹੈ। ਇਹ ਇਸ ਤੋਂ ਬਿਲਕੁਲ ਵੱਖਰਾ ਹੈ ਕਿ ਮੈਂ ਕਿਸੇ ਵੀ ਪੱਧਰ 'ਤੇ ਕ੍ਰਿਕਟ ਖੇਡਦਾ ਮਹਿਸੂਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਦੀ ਤਾਰੀਫ਼ ਕੀਤੀ।

ਇਹ ਵੀ ਪੜ੍ਹੋ : ਸਿਰੀਕਿਟ ਕੱਪ : ਭਾਰਤ ਦੀ ਅਵਨੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਖਿਤਾਬ

ਧੋਨੀ ਦੀ ਸ਼ਲਾਘਾ 'ਚ ਕਹੀ ਇਹ ਗੱਲ

RCB ਪੋਡਕਾਸਟ ਸੀਜ਼ਨ 2 'ਤੇ ਗੱਲ ਕਰਦੇ ਹੋਏ ਵਿਰਾਟ ਕੋਹਲੀ ਨੇ ਕਿਹਾ, ਦਿਲਚਸਪ ਗੱਲ ਇਹ ਹੈ ਕਿ ਅਨੁਸ਼ਕਾ ਤੋਂ ਇਲਾਵਾ ਇਸ ਪੂਰੇ ਦੌਰ 'ਚ ਮਹਿੰਦਰ ਸਿੰਘ ਧੋਨੀ ਮੇਰੀ ਸਭ ਤੋਂ ਵੱਡੀ ਤਾਕਤ ਰਹੇ ਹਨ। ਮੈਨੂੰ ਉਨ੍ਹਾਂ ਦਾ ਬਹੁਤ ਸਹਿਯੋਗ ਮਿਲਿਆ। ਮੇਰੇ ਬਚਪਨ ਦੇ ਕੋਚ, ਪਰਿਵਾਰ ਤੋਂ ਇਲਾਵਾ ਸਿਰਫ ਉਹੀ ਸਨ ਜੋ ਹਮੇਸ਼ਾ ਮੇਰੇ ਨਾਲ ਸਨ। ਕੋਹਲੀ ਨੇ 2008 ਤੋਂ 2019 ਤੱਕ 11 ਸਾਲ ਧੋਨੀ ਨਾਲ ਡਰੈਸਿੰਗ ਰੂਮ ਸਾਂਝਾ ਕੀਤਾ। ਕੋਹਲੀ ਮੁਤਾਬਕ ਮਹਿੰਦਰ ਸਿੰਘ ਧੋਨੀ ਨੂੰ ਜਾਣਨਾ ਸਨਮਾਨ ਦੀ ਗੱਲ ਹੈ ਕਿਉਂਕਿ ਕੋਈ ਤੁਹਾਡੇ ਤੋਂ ਜ਼ਿਆਦਾ ਅਨੁਭਵੀ ਹੈ ਅਤੇ ਤੁਹਾਨੂੰ ਉਸ ਵਿਅਕਤੀ ਤੋਂ ਸਿੱਖਣ ਨੂੰ ਮਿਲਦਾ ਹੈ। ਅਸੀਂ ਇੱਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਹਾਂ।

ਧੋਨੀ ਫੋਨ ਨਹੀਂ ਚੁੱਕਦੇ

ਪੋਡਕਾਸਟ ਦੌਰਾਨ ਵਿਰਾਟ ਕੋਹਲੀ ਨੇ ਅੱਗੇ ਕਿਹਾ, ਐਮਐਸ ਧੋਨੀ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਲ ਹੈ। ਜੇਕਰ ਮੈਂ ਉਸ ਨੂੰ ਫ਼ੋਨ ਕਰਦਾ ਹਾਂ, ਤਾਂ 99 ਫ਼ੀਸਦੀ ਸੰਭਾਵਨਾ ਹੈ ਕਿ ਉਹ ਮੇਰਾ ਫ਼ੋਨ ਨਹੀਂ ਚੁੱਕੇਗਾ। ਕਿਉਂਕਿ ਉਹ ਫ਼ੋਨ ਨਹੀਂ ਦੇਖਦਾ। ਮੈਂ ਉਸ ਨਾਲ ਦੋ ਵਾਰ ਫ਼ੋਨ 'ਤੇ ਗੱਲ ਕੀਤੀ ਹੈ। ਵਿਰਾਟ ਦੇ ਅਨੁਸਾਰ, ਆਪਣੇ ਕਰੀਅਰ ਦੇ ਇੱਕ ਮੋੜ 'ਤੇ, ਤੁਸੀਂ ਅਜਿਹੇ ਵਿਅਕਤੀ ਕੋਲ ਜਾਣਾ ਚਾਹੁੰਦੇ ਹੋ ਜੋ ਤੁਹਾਡੇ ਵਾਂਗ ਹੀ ਮਹਿਸੂਸ ਕਰਦਾ ਹੈ। ਮਹਿੰਦਰ ਸਿੰਘ ਧੋਨੀ ਪਹਿਲਾਂ ਵੀ ਮੇਰੇ ਵਰਗੇ ਹਾਲਾਤਾਂ ਵਿੱਚੋਂ ਗੁਜ਼ਰ ਚੁੱਕੇ ਹਨ।

ਇਹ ਵੀ ਪੜ੍ਹੋ : 6ਵੀਂ ਵਾਰ ਨੰਬਰ-1 ਟੈਸਟ ਗੇਂਦਬਾਜ਼ ਬਣੇ ਜੇਮਸ ਐਂਡਰਸਨ, ਤੀਜੇ ਸਭ ਤੋਂ ਵਧ ਉਮਰ ਵਾਲੇ ਕ੍ਰਿਕਟਰ

ਧੋਨੀ ਦੇ ਇਸ ਮੈਸੇਜ ਨਾਲ ਬਦਲੀ ਜ਼ਿੰਦਗੀ

ਇਸ ਦੌਰਾਨ ਵਿਰਾਟ ਕੋਹਲੀ ਨੇ ਕਿਹਾ, ਅਜਿਹਾ ਦੋ ਵਾਰ ਹੋਇਆ ਹੈ ਜਦੋਂ ਧੋਨੀ ਨੇ ਮੈਨੂੰ ਮੈਸੇਜ ਕੀਤਾ ਅਤੇ ਪੁੱਛਿਆ ਕਿ ਤੁਸੀਂ ਜ਼ਬਰਦਸਤ ਵਾਪਸੀ ਕਦੋਂ ਕਰ ਰਹੇ ਹੋ। ਉਨ੍ਹਾਂ ਦੇ ਇਸ ਮੈਸੇਜ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਧੋਨੀ ਤੋਂ ਸਿੱਖੇ ਸਬਕ ਬਾਰੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ, ''ਇਸ ਦੌਰਾਨ ਧੋਨੀ ਨੇ ਆਪਣੇ ਮੈਸੇਜ 'ਚ ਜਿਨ੍ਹਾਂ ਗੱਲਾਂ ਬਾਰੇ ਗੱਲ ਕੀਤੀ ਉਨ੍ਹਾਂ 'ਚੋਂ ਇਕ ਇਹ ਸੀ ਕਿ 'ਜਦੋਂ ਤੁਹਾਡੇ ਤੋਂ ਮਜ਼ਬੂਤ ਹੋਣ ਦੀ ਉਮੀਦ ਕੀਤੀ ਜਾਂ ਦੀ ਹੈ ਤਾਂ ਤੁਹਾਨੂੰ ਇਕ ਮਜ਼ਬੂਤ ​​ਵਿਅਕਤੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਤੇ ਉਦੋਂ ਲੋਕ ਇਹ ਪੁੱਛਣਾ ਭੁੱਲ ਜਾਂਦੇ ਹਨ ਕਿ ਤੁਸੀਂ ਕਿਵੇਂ ਹੋ?

ਇਨ੍ਹਾਂ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਮੈਨੂੰ ਹਮੇਸ਼ਾ ਇਕ ਅਜਿਹੀ ਵਿਅਕਤੀ ਦੇ ਤੌਰ 'ਤੇ ਦੇਖਿਆ ਗਿਆ, ਜੋ ਬਹੁਤ ਆਤਮਵਿਸ਼ਵਾਸੀ ਹੈ, ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਹੈ, ਜੋ ਕਿਸੇ ਵੀ ਹਾਲਤ ਨੂੰ ਸਹਿਣ ਕਰ ਸਕਦਾ ਹੈ ਤੇ ਸਹੀ ਰਸਤਾ ਲੱਭ ਸਕਦਾ ਹੈ। ਉਨ੍ਹਾਂ ਦੇ ਸਮਰਥਨ ਨਾਲ ਮੈਨੂੰ ਆਤਮ-ਵਿਸ਼ਵਾਸ ਮਿਲਿਆ ਅਤੇ ਮੈਂ ਪੁਰਾਣੇ ਰੂਪ ਵਿੱਚ ਵਾਪਸ ਆ ਗਿਆ। ਮੈਂ ਹਮੇਸ਼ਾ MS ਨੂੰ ਇੱਕ ਆਤਮਵਿਸ਼ਵਾਸੀ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ​​ਵਿਅਕਤੀ ਵਜੋਂ ਦੇਖਿਆ ਹੈ ਜੋ ਕਿਸੇ ਵੀ ਸਥਿਤੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭ ਸਕਦਾ ਹੈ। ਤੁਸੀਂ ਅਤੇ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਐਮਐਸ ਧੋਨੀ ਉੱਥੋਂ ਨਿਕਲ ਆਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News