ਵਿਰਾਟ, ਰੋਹਿਤ ਤੇ ਬੁਮਰਾਹ BCCI ਦੇ ਕੇਂਦਰੀ ਕਰਾਰ ਦੀ ਚੋਟੀ ਦੀ ਕੈਟੇਗਰੀ ’ਚ ਬਰਕਰਾਰ
Thursday, Apr 15, 2021 - 10:21 PM (IST)
ਨਵੀਂ ਦਿੱਲੀ– ਭਾਰਤੀ ਕਪਤਾਨ ਵਿਰਾਟ ਕੋਹਲੀ, ਸਫੇਦ ਗੇਂਦ ਦੀ ਕ੍ਰਿਕਟ ਦੇ ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੀ. ਸੀ. ਸੀ. ਆਈ. ਕੇਂਦਰੀ ਕਰਾਰਾਂ ਦੀ ਚੋਟੀ ਦੀ ਕੈਟੇਗਰੀ ਵਿਚ ਬਰਕਰਾਰ ਹਨ, ਜਿਸ ਵਿਚ 7 ਕਰੋੜ ਰੁਪਏ ਦੀ ਰਾਸ਼ੀ ਸਾਲਾਨਾ ਮਿਲਦੀ ਹੈ ਜਦਕਿ ਕੁਝ ਤੇਜ਼ੀ ਨਾਲ ਉਭਰਦੇ ਹੋਏ ਨੌਜਵਾਨਾਂ ਨੂੰ ਵੀ ਵੀਰਵਾਰ ਨੂੰ ਬੋਰਡ ਵਲੋਂ ਕੇਂਦਰੀ ਕਰਾਰਾਂ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ ਹੈ। ਆਲਰਾਊਂਡਰ ਹਾਰਦਿਕ ਪੰਡਯਾ ਨੂੰ ਪ੍ਰਮੋਟ ਕਰਕੇ ਗ੍ਰੇਡ-ਏ ਵਿਚ ਕਰ ਦਿੱਤਾ ਗਿਆ ਹੈ, ਜਿਸ ਵਿਚ 5 ਕਰੋੜ ਰੁਪਏ ਮਿਲਦੇ ਹਨ ਜਦਕਿ ਸ਼ੁਭਮਨ ਗਿੱਲ ਤੇ ਮੁਹੰਮਦ ਸਿਰਾਜ ਨੂੰ ਉਸਦਾ ਪਹਿਲਾ ਕੇਂਦਰੀ ਕਰਾਰ ਮਿਲਿਆ ਹੈ, ਜਿਹੜਾ ਗ੍ਰੇਡ-ਸੀ ਹੈ ਤੇ ਇਸਦੀ ਰਾਸ਼ੀ 1 ਕਰੋੜ ਰੁਪਏ ਦੀ ਹੈ।
ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
ਕਰਾਰਬੱਧ ਖਿਡਾਰੀਆਂ ਦੀ ਸੂਚੀ-
ਗ੍ਰੇਡ-ਏ ਪਲੱਸ (7 ਕਰੋੜ ਰੁਪਏ) : ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ।
ਗ੍ਰੇਡ-ਏ (5 ਕਰੋੜ ਰੁਪਏ) : ਆਰ. ਅਸ਼ਵਿਨ, ਰਵਿੰਦਰ ਜਡੇਜਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਰਿਸ਼ਭ ਪੰਤ ਤੇ ਹਾਰਦਿਕ ਪੰਡਯਾ।
ਗ੍ਰੇਡ-ਬੀ (3 ਕਰੋੜ ਰੁਪਏ) : ਰਿਧੀਮਾਨ ਸਾਹਾ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ, ਮਯੰਕ ਅਗਰਵਾਲ।
ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ
ਗ੍ਰੇਡ-ਸੀ (1 ਕਰੋੜ ਰੁਪਏ) : ਕੁਲਦੀਪ ਯਾਦਵ, ਨਵਦੀਪ ਸੈਣੀ, ਦੀਪਕ ਚਾਹਰ, ਸ਼ੁਭਮਨ ਗਿੱਲ, ਹਨੁਮਾ ਵਿਹਾਰੀ, ਅਕਸ਼ਰ ਪਟੇਲ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।