ਹੋਲੀ ਦੇ ਦਿਨ ਵਰਕਆਊਟ ਦਾ ਵੀਡੀਓ ਸ਼ੇਅਰ ਕਰ ਬੋਲੇ ਕੋਹਲੀ, ਕਿਸੇ ਵੀ ਦਿਨ ਆਰਾਮ ਨਹੀਂ
Monday, Mar 29, 2021 - 07:49 PM (IST)
ਸਪੋਰਟਸ ਡੈਸਕ— ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ’ਚ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼, ਟੀ-20 ਸੀਰੀਜ਼ ਦੇ ਬਾਅਦ ਹੁਣ ਵਨ-ਡੇ ਸੀਰੀਜ਼ ’ਤੇ ਵੀ ਕਬਜ਼ਾ ਜਮਾ ਲਿਆ ਹੈ। ਟੀਮ ਨੇ ਵਨ-ਡੇ ਸੀਰੀਜ਼ ਦੇ ਤੀਜੇ ਤੇ ਫ਼ੈਸਲਾਕੁੰਨ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਕਰੀਬੀ ਜਿੱਤ ਦਰਜ ਕੀਤੀ। ਮੈਚ ਦੇ ਬਾਅਦ ਕੋਹਲੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫ਼ੀ ਖ਼ੁਸ਼ ਨਜ਼ਰ ਆਏ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਸ਼ਾਰੁਦਲ ਠਾਕੁਰ ਅਤੇ ਭੁਵਨੇਸ਼ਵਰ ਕੁਮਾਰ ਦੀ ਰੱਜ ਕੇ ਸ਼ਲਾਘਾ ਕੀਤੀ, ਜਿਨ੍ਹਾਂ ਦੇ ਦਮ ’ਤੇ ਟੀਮ ਨੇ ਚੋਟੀ ਦੀ ਟੀਮ ਇੰਗਲੈਂਡ ਨੂੰ ਹਰਾਉਣ ’ਚ ਸਫਲਤਾ ਪ੍ਰਾਪਤ ਕੀਤੀ। ਸੀਰੀਜ਼ ਖ਼ਤਮ ਹੋਣ ਦੇ ਬਾਅਦ ਕਪਤਾਨ ਕੋਹਲੀ ਨੇ ਹੋਲੀ ਦੇ ਮੌਕੇ ’ਤੇ ਟਵਿੱਟਰ ’ਤੇ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਉਹ ਰਨਿੰਗ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ
No rest days. From here on its all about speed #IPL pic.twitter.com/ULkpYmO1uI
— Virat Kohli (@imVkohli) March 29, 2021
ਇਸ ਵੀਡੀਓ ਨੂੰ ਟਵਿੱਟਰ ’ਤੇ ਸ਼ੇਅਰ ਕਰਦੇ ਹੋਏ ਵਿਰਾਟ ਨੇ ਕੈਪਸ਼ਨ ’ਚ ਲਿਖਿਆ, ‘‘ਆਰਾਮ ਦਾ ਕੋਈ ਦਿਨ ਨਹੀਂ। ਹੁਣ ਇੱਥੇ ਸਪੀਡ ਦੀ ਗੱਲ ਹੈ।’’ ਉਨ੍ਹਾਂ ਵੀਡੀਓ ਦੇ ਨਾਲ ਆਈ. ਪੀ. ਐੱਲ. ਦੇ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ। ਵਿਰਾਟ ਲਈ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਕਾਫ਼ੀ ਸਫਲ ਰਹੀ, ਜਿੱਥੇ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹੋਏ ‘ਮੈਨ ਆਫ਼ ਦੀ ਸੀਰੀਜ਼’ ਦਾ ਖ਼ਿਤਾਬ ਹਾਸਲ ਕੀਤਾ। ਦੂਜੇ ਪਾਸੇ ਗੱਲ ਕਰੀਏ ਉਨ੍ਹਾਂ ਦੀ ਵਨ-ਡੇ ਸੀਰੀਜ਼, ਤਾਂ ਇਹ ਉਨ੍ਹਾਂ ਲਈ ਰਲੀ-ਮਿਲੀ ਰਹੀ। ਉਨ੍ਹਾਂ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ 129 ਦੌੜਾਂ ਬਣਾਈਆਂ। ਉਹ ਇਸ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਛੇਵੇਂ ਸਥਾਨ ’ਤੇ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।