ਸਹਿਵਾਗ ਵੱਲੋਂ ਕੋਹਲੀ ਦੀ ਕਪਤਾਨੀ 'ਤੇ ਸਵਾਲ, ਨਾਲ ਹੀ ਕਿਹਾ- ਧੋਨੀ ਦਾ ਵੀ ਸਮਾਂ ਹੋਇਆ ਪੂਰਾ

01/21/2020 4:21:37 PM

ਸਪੋਰਟਸ ਡੈਸਕ— ਟੀਮ ਇੰਡੀਆ ਇਨ੍ਹਾਂ ਦਿਨਾਂ 'ਚ ਸ਼ਾਨਦਾਰ ਫਾਰਮ 'ਚ ਹੈ। ਇਕ ਤੋਂ ਬਾਅਦ ਇਕ ਸੀਰੀਜ਼ ਟੀਮ ਇੰਡੀਆ ਜਿੱਤ ਰਹੀ ਹੈ। ਆਸਟਰੇਲੀਆ ਖਿਲਾਫ ਖੇਡੀ ਗਈ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ 'ਚ ਵੀ ਵਿਰਾਟ ਬ੍ਰਿਗੇਡ ਨੇ 2-1 ਨਾਲ ਸੀਰੀਜ਼ 'ਤੇ ਕਬਜ਼ਾ ਜਮਾਇਆ। ਇਸ ਜਿੱਤ ਦੇ ਬਾਅਦ ਟੀਮ ਇੰਡੀਆ ਅਤੇ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਪਤਾਨ ਕੋਹਲੀ ਦੇ ਮੈਨੇਜਮੈਂਟ 'ਤੇ ਕੁਝ ਸਵਾਲ ਚੁੱਕੇ ਹਨ। ਦਰਅਸਲ, ਸਹਿਵਾਗ ਨੇ ਇਹ ਸਵਾਲ ਕੇ. ਐੱਲ. ਰਾਹੁਲ ਦੇ ਲਗਾਤਾਰ ਬਦਲੇ ਜਾ ਰਹੇ ਬੈਟਿੰਗ ਆਰਡਰ ਨੂੰ ਲੈ ਕੇ ਚੁੱਕੇ ਹਨ, ਕਿਉਂਕਿ ਕੇ. ਐੱਲ. ਰਾਹੁਲ ਨੂੰ ਆਸਟਰੇਲੀਆ ਦੇ ਨਾਲ ਖੇਡੇ ਗਏ ਤਿੰਨ ਮੁਕਾਬਲਿਆਂ 'ਚ ਤਿੰਨ ਵੱਖ-ਵੱਖ ਨੰਬਰਾਂ 'ਤੇ ਬੱਲੇਬਾਜ਼ੀ ਕਰਾਈ ਗਈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਰਾਹੁਲ ਟੀ-20 'ਚ ਪੰਜਵੇਂ ਨੰਬਰ 'ਤੇ ਕੁਝ ਇਕ ਵਾਰ ਅਸਫਲ ਹੋ ਜਾਂਦੇ ਹਨ ਤਾਂ ਭਾਰਤੀ ਟੀਮ ਪ੍ਰਬੰਧਨ ਉਨ੍ਹਾਂ ਨੂੰ ਇਸ ਸਥਾਨ 'ਤੇ ਬਰਕਰਾਰ ਨਹੀਂ ਰਖਦਾ।
PunjabKesari
ਸਹਿਵਾਗ ਨੇ ਧੋਨੀ ਦੇ ਤਜਰਬੇ ਦਾ ਜ਼ਿਕਰ ਕਰਦੇ ਹੋਏ ਇਸ ਮਾਮਲੇ 'ਚ ਕਿਹਾ ਕਿ ਧੋਨੀ ਜਾਣਦੇ ਸਨ ਕਿ ਖਿਡਾਰੀਆਂ ਦਾ ਅਜਿਹੇ ਹਾਲਾਤ 'ਚ ਸਮਰਥਨ ਕਰਨਾ ਕਿੰਨਾ ਅਹਿਮ ਹੁੰਦਾ ਹੈ ਕਿਉਂਕਿ ਉਹ ਖੁਦ ਇਸ ਮੁਸ਼ਕਲ ਦੌਰ ਤੋਂ ਗੁਜ਼ਰੇ ਸਨ। ਸਹਿਵਾਗ ਨੇ ਕਿਹਾ ਕਿ ਧੋਨੀ ਕਪਤਾਨ ਸਨ ਤਾਂ ਟੀਮ ਚੋਣ 'ਚ ਥੋੜ੍ਹੀ ਸਪੱਸ਼ਟਰਾ ਰਹਿੰਦੀ ਸੀ। ਉਹ ਹੁਨਰ ਦੇ ਪਾਰਖੀ ਸਨ ਅਤੇ ਧੋਨੀ ਨੇ ਉਨ੍ਹਾਂ ਖਿਡਾਰੀਆਂ ਨੂੰ ਪਛਾਣਿਆ ਜੋ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਕੇ ਗਏ। ਸਹਿਵਾਗ ਦਾ ਵੀ ਮੰਨਣਾ ਹੈ ਕਿ ਕੇ. ਐੱਲ. ਰਾਹੁਲ ਨੂੰ ਇਕ ਸਥਾਈ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਲਈ ਸਮਾਂ ਦੇਣਾ ਚਾਹੀਦਾ ਸੀ।
PunjabKesari
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਕਾਂਟਰੈਕਟ 'ਤੇ ਵੀ ਦਿੱਤੀ ਰਾਏ : ਵਰਿੰਦਰ ਸਹਿਵਾਗ ਨੇ ਹਾਲ ਹੀ 'ਚ ਬੀ. ਸੀ. ਸੀ. ਆਈ. ਵੱਲੋਂ ਸੈਂਟਰਲ ਕਾਂਟਰੈਕਟ ਲਿਸਟ 'ਚ ਧੋਨੀ ਨੂੰ ਬਾਹਰ ਕੀਤੇ ਜਾਣ ਨੂੰ ਲੈ ਕੇ ਆਪਣੀ ਰਾਏ ਰੱਖੀ। ਇਸ ਧਾਕੜ ਬੱਲੇਬਾਜ਼ ਨੇ ਕਿਹਾ ਕਿ ਇਹ ਚੋਣਕਰਤਾ ਅਤੇ ਟੀਮ ਮੈਨੇਜਮੈਂਟ 'ਤੇ ਹੁੰਦਾ ਹੈ ਕਿ ਉਹ ਕਿਸ ਖਿਡਾਰੀ ਨੂੰ ਨਾਲ ਰੱਖਣ ਅਤੇ ਕਿਸ ਨੂੰ ਬਾਹਰ ਕਰਨ। ਧੋਨੀ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਧੋਨੀ ਨੇ ਕੋਈ ਵੀ ਮੁਕਾਬਲਾ ਨਹੀਂ ਖੇਡਿਆ ਹੈ। ਅਜਿਹੇ 'ਚ ਧੋਨੀ ਨੂੰ ਕਾਂਟਰੈਕਟ 'ਚੋਂ ਬਾਹਰ ਰੱਖਣ ਦਾ ਫੈਸਲਾ ਨਿਯਮ ਦੇ ਹਿਸਾਬ ਨਾਲ ਕੀਤਾ ਗਿਆ ਹੈ। ਸਹਿਵਾਗ ਨੂੰ ਵੀ ਲਗਦਾ ਹੈ ਕਿ ਹੁਣ ਬੀ. ਸੀ. ਸੀ. ਆਈ. ਅਤੇ ਟੀਮ ਮੈਨੇਜਮੈਂਟ ਧੋਨੀ ਦੇ ਬਗੈਰ ਖੇਡਣ ਨੂੰ ਲੈ ਕੇ ਮਨ ਬਣਾ ਚੁੱਕੇ ਹਨ।


Tarsem Singh

Content Editor

Related News