ਵਿਰਾਟ ਨੇ ਰੋਹਿਤ ਬਾਰੇ ਕਿਹਾ ਕੁਝ ਅਜਿਹਾ, ਹਿੱਟਮੈਨ ਨੂੰ ਵੀ ਨਹੀਂ ਹੋਵੇਗਾ ਯਕੀਨ (Video)

10/02/2019 1:07:14 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਦਾ ਸਮਰਥਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਦੀ ਮੌਜੂਦਗੀ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ 'ਜ਼ਿਆਦਾ ਖਤਰਨਾਕ' ਬਣਾ ਦੇਵੇਗੀ। ਕਪਤਾਨ ਕੋਹਲੀ ਨੇ ਕਿਹਾ ਕਿ ਇਸ ਦੇ ਲਈ ਵਨ ਡੇ ਟੀਮ ਦੇ ਉਪ ਕਪਤਾਨ (ਰੋਹਿਤ ਸ਼ਰਮਾ) ਨੂੰ ਲਾਲ ਗੇਂਦ (ਟੈਸਟ) ਕ੍ਰਿਕਟ ਵਿਚ ਖੁੱਦ ਨੂੰ ਸਾਬਤ ਕਰਨ ਲਈ ਪੂਰੇ ਮੌਕੇ ਦਿੱਤੇ ਜਾਣਗੇ। ਰੋਹਿਤ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਮੌਜੂਦਾ ਦੌਰ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਪਰ 27 ਟੈਸਟ ਮੈਚਾਂ ਵਿਚ 39.62 ਦੀ ਔਸਤ ਨਾਲ ਰੋਹਿਤ ਇਸ ਸਵਰੂਪ ਵਿਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।

ਕੋਹਲੀ ਨੇ ਕਿਹਾ, ''ਜੇਕਰ ਰੋਹਿਤ ਸਲਾਮੀ ਬੱਲੇਬਾਜ਼ ਦੀ ਭੂਮਿਕਾ ਵਿਚ ਸਫਲ ਰਹਿੰਦੇ ਹਨ ਤਾਂ ਸਾਡਾ ਬੱਲੇਬਾਜ਼ੀ ਕ੍ਰਮ ਹੋਰ ਖਤਰਨਾਕ ਹੋ ਜਾਵੇਗਾ। ਇਸ ਪੱਧਰ ਦੇ ਖਿਡਾਰੀ ਨੂੰ ਪਲੇਇੰਗ ਇਲੈਵਨ ਵਿਚ ਜਗ੍ਹਾ ਨਾ ਦੇਣਾ ਹਰ ਵਾਰ ਮੁਸ਼ਕਲ ਹੁੰਦਾ ਹੈ। ਜੇਕਰ ਉਹ ਲੈਅ 'ਚ ਆ ਜਾਂਦੇ ਹਨ ਤਾਂ ਦੁਨੀਆ ਭਰ ਵਿਚ ਇਹ ਬੱਲੇਬਾਜ਼ੀ ਕ੍ਰਮ ਸਭ ਤੋਂ ਵੱਖ ਨਜ਼ਰ ਆਵੇਗਾ।''

ਰੋਹਤ ਨੂੰ ਮਿਲਣਗੇ ਪੂਰੇ ਮੌਕੇ
PunjabKesari
ਕੋਹਲੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਟੀਮ ਮੈਨੇਜਮੈਂਟ ਰੋਹਿਤ ਨੂੰ 5 ਤੋਂ 6 ਮੈਚਾਂ ਵਿਚ ਮੌਕਾ ਦੇਣ ਦੇ ਬਾਰੇ ਸੋਚ ਰਹੀ ਹੈ ਤਾਂ ਉਸ ਨੇ ਕਿਹਾ, ''ਅਸੀਂ ਰੋਹਿਤ ਦੇ ਨਾਲ ਜਲਦਬਾਜ਼ੀ ਕਰਨ ਦੇ ਮੂਡ ਵਿਚ ਨਹੀਂ ਹਾਂ। ਤੁਸੀਂ ਭਾਰਤ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਯੋਜਨਾਵਾਂ ਦੇ ਨਾਲ ਮੈਦਾਨ 'ਤੇ ਜਾਂਦੇ ਹੋ। ਪਾਰੀ ਦਾ ਆਗਾਜ਼ ਕਰਨਾ ਅਜਿਹੀ ਜ਼ਿੰਮੇਵਾਰੀ ਹੈ, ਜਿੱਥੇ ਖਿਡਾਰੀ ਨੂੰ ਆਪਣੀ ਖੇਡ ਸਮਝਣ ਲਈ ਸਮਾਂ ਚਾਹੀਦਾ ਹੁੰਦਾ ਹੈ। ਰੋਹਿਤ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਹ ਆਪਣੇ ਤਰੀਕੇ ਨਾਲ ਖੇਡ ਸਕੇਗਾ। ਜੇਕਰ ਰੋਹਿਤ ਵਰਿੰਦਰ ਸਹਿਵਾਗ ਵਰਗੀ ਭੂਮਿਕਾ ਨਿਭਾ ਸਕੇ ਤਾਂ ਇਹ ਸ਼ਾਨਦਾਰ ਹੋਵੇਗਾ।''

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਰਿੰਦਰ ਸਹਿਵਾਗ ਬਾਰੇ ਗੱਲ ਕਰਦਿਆਂ ਕਿਹਾ, ''ਅਜਿਹਾ ਨਹੀਂ ਸੀ ਕਿ ਕੋਈ ਵੀਰੂ ਪਾਜੀ (ਵਰਿੰਦਰ ਸਹਿਵਾਗ) ਨੂੰ ਕਹਿੰਦਾ ਸੀ ਕਿ ਲੰਚ ਤੋਂ ਪਹਿਲਾਂ ਤੁਸੀਂ ਤੇਜ਼ ਬੱਲੇਬਾਜ਼ੀ ਕਰੋ ਅਤੇ ਸੈਂਕੜਾ ਬਣਾਓ। ਇਹ ਉਨ੍ਹਾਂ ਦਾ ਕੁਦਰਤੀ ਖੇਡ ਸੀ ਅਤੇ ਇਕ ਵਾਰ ਟਿਕਣ ਤੋਂ ਬਾਅਦ ਉਹ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਤਹਿਸ-ਨਹਿਸ ਕਰ ਦਿੰਦੇ ਸੀ।'' ਕੋਹਲੀ ਨੇ ਦੱਸਿਆ ਕਿ ਰੋਹਿਤ ਤੋਂ ਪਾਰੀ ਦਾ ਆਗਾਜ਼ ਕਰਾਉਣ ਦੀ ਯੋਜਨਾ ਕਾਫੀ ਪੁਰਾਣੀ ਹੈ ਪਰ ਪਹਿਲਾਂ ਇਹ ਸੰਭਵ ਨਹੀਂ ਹੋਇਆ ਅਤੇ ਕੇ. ਐੱਲ. ਰਾਹੁਲ ਦੇ ਬਾਹਰ ਹੋਣ ਤੋਂ ਬਾਅਦ ਇਸ ਨੂੰ ਹੁਣ ਕੀਤਾ ਜਾ ਰਿਹਾ ਹੈ।


Related News