ਕੋਹਲੀ ਨੇ ਪ੍ਰਗਟਾਇਆ ਦੁੱਖ, ਕਿਹਾ- ਹਰ ਰੋਜ਼ ਚੁੱਭਦੀ ਹੈ ਵਰਲਡ ਕੱਪ ਦੀ ਹਾਰ
Saturday, Aug 03, 2019 - 01:27 PM (IST)

ਨਵੀਂ ਦਿੱਲੀ : ਵਰਲਡ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਦੇ ਬਾਅਦ ਟੀਮ ਟੁੱਟ ਚੁੱਕੀ ਹੈ, ਜਿਸ ਤੋਂ ਬਾਹਰ ਨਿਕਲਣ ਲਈ ਟੀਮ ਇੰਡੀਆ ਹੁਣ ਵਰਲਡ ਕੱਪ ਤੋਂ ਬਾਅਦ ਆਪਣੇ ਪਹਿਲੇ ਦੌਰੇ ਦਾ ਆਗਾਜ਼ ਕਰੇਗੀ। ਅੱਜ ਵਿੰਡੀਜ਼ ਖਿਲਾਫ ਇਸ ਦੌਰੇ ਦਾ ਪਹਿਲਾ ਟੀ-20 ਮੈਚ ਅਮਰੀਕਾ ਦੇ ਫਲੋਰੀਡਾ ਵਿਖੇ ਖੇਡਿਆ ਜਾਣ ਹੈ ਜਿੱਥੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਭਾਵੁਕ ਬਿਆਨ ਦਿੱਤਾ ਹੈ। ਕੋਹਲੀ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਕੁਝ ਦਿਨ ਕੱਢਣੇ ਕਾਫੀ ਮੁਸ਼ਕਲ ਹੋ ਗਏ ਸੀ ਪਰ ਹੁਣ ਉਨ੍ਹਾਂ ਦਾ ਧਿਆਨ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੀਆਂ ਤਿਆਰੀਆਂ 'ਤੇ ਹੈ।
ਕੋਹਲੀ ਨੇ ਕਿਹਾ, ''ਵਰਲਡ ਕੱਪ ਵਿਚ ਮਿਲੀ ਹਾਰ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਅਦ ਸ਼ੁਰੂਆਤੀ ਹਫਤਾ ਕਾਫੀ ਮੁਸ਼ਕਲ ਰਿਹਾ ਸੀ। ਉਸਨੇ ਕਿਹਾ ਕਿ ਟੂਰਨਾਮੈਂਟ ਖਤਮ ਨਾ ਹੋ ਜਾਣ ਤੱਕ ਹਰ ਸਵੇਰੇ ਜਦੋਂ ਉਹ ਸੋ ਕੇ ਉੱਠਦੇ ਸੀ ਤਾਂ ਸਭ ਤੋਂ ਮਾੜਾ ਅਹਿਸਾਸ ਹੁੰਦਾ ਸੀ। ਕੋਹਲੀ ਨੇ ਕਿਹਾ ਕਿ ਅਸੀਂ ਸਾਰੇ ਪੇਸ਼ੇਵਰ ਹਾਂ ਅਤੇ ਸਾਨੂੰ ਅੱਗੇ ਵੱਧਣਾ ਸੀ। ਹਰ ਟੀਮ ਅੱਗੇ ਵੱਧਦੀ ਹੈ। ਫੀਲਡਿੰਗ ਸੈਸ਼ਨ ਅਤੇ ਕੁਝ ਦੇਰ ਜੋ ਅਸੀਂ ਇੱਕਠੇ ਬਿਤਾਏ, ਉਹ ਕਾਫੀ ਚੰਗੇ ਸੀ। ਹਰ ਕੋਈ ਉਤਸ਼ਾਹਿਤ ਦਿਸ ਰਿਹਾ ਸੀ। ਹਰ ਕੋਈ ਮੈਦਾਨ 'ਤੇ ਦੋਬਾਰਾ ਪਰਤਣ ਲਈ ਤਿਆਰ ਹੈ। ਟੀਮ ਦੇ ਰੂਪ 'ਚ ਇਹ ਚੰਗੀ ਗੱਲ ਹੈ।