ਵਿਰਾਟ ਸਰਵਸ੍ਰੇਸ਼ਠ ਹੈ ਤੇ ਸਚਿਨ ਦੇ ਸਾਰੇ ਰਿਕਾਰਡ ਤੋੜੇਗਾ : ਜ਼ਹੀਰ ਅੱਬਾਸ
Tuesday, Jan 22, 2019 - 02:12 PM (IST)

ਕਰਾਚੀ : ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਜਹੀਰ ਅੱਬਾਸ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਦਸਦਿਆਂ ਕਿਹਾ ਕਿ ਉਹ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਤੋੜ ਦੇਵੇਗਾ। ਕੋਹਲੀ ਦੇ ਫਿਲਹਾਲ 39 ਸੈਂਕੜੇ ਵਨ ਡੇ ਸੈਂਕੜੇ ਹਨ ਅਤੇ ਉਹ ਉਨ੍ਹਾਂ ਦੇ 49 ਸੈਂਕੜਿਆਂ ਤੋਂ ਸਿਰਉ 10 ਸੈਂਕੜੇ ਦੂਰ ਹਨ।
ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਜਹੀਰ ਅੱਬਾਸ ਨੇ ਕਿਹਾ, ਇਕ ਬੱਲੇਬਾਜ਼ ਦਾ ਆਕਲਨ ਕਰਦਿਆਂ ਉਸ ਦਾ ਦੌਰ, ਹਾਲਾਤ ਅਤੇ ਵਿਰੋਧੀ ਟੀਮਾਂ ਨੂੰ ਨਹੀਂ ਭੁਲਣਾ ਚਾਹੀਦਾ ਹੈ। ਅੱਬਾਸ ਨੇ ਕਿਹਾ ਕਿ ਇਸ ਸਮੇਂ ਵਿਰਾਟ ਸਰਵਸ੍ਰੇਸ਼ਠ ਹੈ। ਪਾਕਿਸਤਾਨ ਦੇ ਬੱਲੇਬਾਜ਼ ਅਜ਼ਹਰ ਅਲੀ ਅਤੇ ਅਸਦ ਸ਼ਫੀਕ ਅਜੇ ਉਸ ਪੱਧਰ 'ਤੇ ਨਹੀਂ ਪੁਹੰਚੇ। ਉਹ ਸਾਡੇ ਖਿਡਾਰੀ ਹਨ ਅਤੇ ਮੈਂ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਦਿਆਂ ਦੇਖਣਾ ਚਾਹੁੰਦਾ ਹਾਂ ਪਰ ਉਹ ਅਜੇ ਉਸ ਪੱਧਰ 'ਤੇ ਨਹੀਂ ਹਨ। ਭਾਰਤੀ ਟੀਮ ਇਸ ਸਮੇਂ ਚੋਟੀ ਦੀ ਟੀਮ ਹੈ। ਆਈ. ਪੀ. ਐੱਲ. ਤੋਂ ਬਾਅਦ ਉਸ ਦਾ ਪੱਧਰ ਕਾਫੀ ਬਿਹਤਰ ਹੋਇਆ ਹੈ ਕਿਉਂਕਿ ਉਹ ਖਿਡਾਰੀਆਂ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਭਾਰਤੀ ਟੀਮ ਨੂੰ ਜਬਰਦਸਤ ਆਰਥਿਕ ਸੁਰੱਖਿਆ ਮਿਲੀ ਹੋਈ ਹੈ।''