ਕੋਹਲੀ, ਰੋਹਿਤ ICC ਵਨਡੇ ਰੈਂਕਿੰਗ ’ਚ ਪਹਿਲੇ ਅਤੇ ਦੂਜੇ ਸਥਾਨ ’ਤੇ ਬਰਕਰਾਰ
Thursday, Jan 28, 2021 - 05:20 PM (IST)
ਦੁਬਈ(ਭਾਸ਼ਾ)- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਈ. ਸੀ. ਸੀ. ਦੀ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਬਰਕਰਾਰ ਰੱਖਿਆ, ਜਦੋਂਕਿ ਗੇਂਦਬਾਜ਼ਾਂ ਦੀ ਸੂਚੀ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਬਣੇ ਹੋਏ ਹਨ।
ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’
ਕੋਹਲੀ ਨੇ ਆਸਟਰੇਲੀਆ ਖਿਲਾਫ ਆਪਣੇ ਅੰਤਿਮ 2 ਵਨਡੇ ’ਚ 89 ਅਤੇ 63 ਦੌੜਾਂ ਬਣਾਈਆਂ ਸਨ, ਉਨ੍ਹਾਂ ਦੇ 870 ਅੰਕ ਹਨ। ਰੋਹਿਤ ਜ਼ਖਮੀ ਹੋਣ ਕਾਰਣ ਆਸਟਰੇਲੀਆਈ ਦੌਰੇ ’ਤੇ ਸੀਮਿਤ ਓਵਰਾਂ ਦੀ ਸੀਰੀਜ਼ ਦਾ ਹਿੱਸਾ ਬਣ ਸਕੇ ਸਨ। ਉਨ੍ਹਾਂ ਨੇ ‘ਕੋਵਿਡ-19’ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਵਨਡੇ ਮੈਚ ਨਹੀਂ ਖੇਡਿਆ ਹੈ ਪਰ ਉਹ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ (837) ਤੋਂ 5 ਅੰਕ ’ਤੇ ਦੂਜੇ ਸਥਾਨ ’ਤੇ ਹੀ ਬਣੇ ਹੋਏ ਹਨ। ਨਿਊਜ਼ੀਲੈਂਡ ਦੇ ਰਾਸ ਟੇਲਰ (818) ਅਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ (791) ਬੱਲੇਬਾਜ਼ਾਂ ਦੀ ਸੂਚੀ ’ਚ ਟਾਪ 5 ਦੇ ਹੋਰ ਖਿਡਾਰੀ ਹਨ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ
ਆਇਰਲੈਂਡ ਦੇ ਆਲਰਾਊਂਡਰ ਪਾਲ ਸਟਰਲਿੰਗ ਨੂੰ ਅਫਗਾਨਿਸਤਾਨ ਖਿਲਾਫ ਦੂਜੇ ਅਤੇ ਤੀਜੇ ਮੈਚ ’ਚ ਸੈਂਕੜਿਆਂ ਦੀ ਬਦੌਲਤ 285 ਦੌੜਾਂ ਬਣਾ ਕੇ 8 ਸਥਾਨ ਦਾ ਫਾਇਦਾ ਹੋਇਆ, ਜਿਸ ਨਾਲ ਉਹ 20ਵੇਂ ਸਥਾਨ ’ਤੇ ਪਹੁੰਚ ਗਏ। ਗੇਂਦਬਾਜ਼ਾਂ ਦੀ ਸੂਚੀ ’ਚ ਬੁਮਰਾਹ ਸੱਭ ਤੋਂ ਉੱਚ ਭਾਰਤੀ ਹਨ, ਉਹ 700 ਅੰਕ ਨਾਲ ਤੀਜੇ ਸਥਾਨ ’ਤੇ ਬਣੇ ਹੋਏ ਹ ਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ (722) ਅਤੇ ਅਫਗਾਨਿਸਤਾਨ ਦੇ ਸਪਿਨਰ ਮੁਜੀਬ ਉਰ ਰਹਿਮਾਨ (701) ਟਾਪ 2 ਸਥਾਨ ’ਤੇ ਕਾਬਜ਼ ਹਨ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।