ਇਸ ਇੰਗਲਿਸ਼ ਦਿੱਗਜ ਦੀ ਨਜ਼ਰ ’ਚ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਜਾਣ ਲਈ ਕੋਹਲੀ ਹੈ ਸਹੀ ਖਿਡਾਰੀ

05/29/2020 11:13:52 AM

ਸਪੋਰਟਸ ਡੈਸਕ— ਇੰਗਲੈਂਡ ਦੇ ਮਹਾਨ ਹਰਫਨਮੌਲਾ ਖਿਡਾਰੀ ਈਓਨ ਬਾਥਮ ਨੇ ਕਿਹਾ ਹੈ ਕਿ ਉਹ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਨਾਲ ਖੇਡਣਾ ਪਸੰਦ ਕਰਦੇ ਹਨ। ਬਾਥਮ ਦੇ ਮੁਤਾਬਕ ਕੋਹਲੀ ਭਾਰਤੀ ਕ੍ਰਿਕਟ ਦੀ ਅਗੁਵਾਈ ਕਰਨ ਲਈ ਸਭ ਤੋਂ ਸਹੀ ਖਿਡਾਰੀ ਹਨ। ਅੰਗਰੇਜ਼ੀ ਅਖਬਾਰ ਟਾਈਮਸ ਆਫ ਇੰਡੀਆ ਮੁਤਾਬਕ, ਪਲੇਅਰਾਈਟ ਫਾਊਂਡੇਸ਼ਨ ਨਾਲ ਆਨਲਾਈਨ ਚੈਟ ਕਰਦੇ ਹੋਏ ਬਾਥਮ ਨੇ ਕਿਹਾ, ਵਿਰਾਟ ਸਾਹਮਣੇ ਵਾਲੀ ਟੀਮ ਤੋਂ ਮੈਚ ਲੈ ਜਾਂਦੇ ਹਨ। ਉਹ ਆਪਣੇ ਖਿਡਾਰੀਆਂ ਲਈ ਬੋਲਦੇ ਹਨ। ਮੈਂ ਉਨ੍ਹਾਂ ਖਿਲਾਫ ਖੇਡਣਾ ਪਸੰਦ ਕਰਦਾ। ਉਹ ਭਾਰਤੀ ਕ੍ਰਿਕਟ ਨੂੰ ਅੱਗੇ ਲੈ ਜਾਣ ਲਈ ਸਹੀ ਇਨਸਾਨ ਹਨ।PunjabKesari

64 ਸਾਲਾ ਬਾਥਮ ਤੋਂ ਜਦ ਅੱਜ ਦੇ ਸਮੇਂ ’ਚ ਮੌਜੂਦ ਹਰਫਨਮੌਲਾ ਖਿਡਾਰੀਆਂ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਹਰਫਨਮੌਲਾ ਖਿਡਾਰੀ ਬਣਾਏ ਨਹੀਂ ਜਾ ਸਕਦੇ, ਉਹ ਦਰੱਖਤ ’ਤੇ ਵੀ ਪੈਦਾ ਨਹੀਂ ਹੰੁਦੇ। ਕੰਮ ਦਾ ਬੋਝ ਦੁਗਣਾ ਹੁੰਦਾ ਹੈ ਅਤੇ ਇਹ ਉਨ੍ਹਾਂ ਦੇ ਸਰੀਰ ’ਤੇ ਵੀ ਅਸਰ ਪਾਉਂਦਾ ਹੈ। ਕਪਿਲ ਦੇਵ ਦੇ ਬਾਰੇ ’ਚ ਕਲਪਨਾ ਕਰੋ, ਉਨ੍ਹਾਂ ਨੇ ਉਸ ਸਮੇਂ ਦੀ ਭਾਰਤੀ ਪਿੱਚਾਂ ’ਤੇ ਜਿਨ੍ਹਾਂ ਉੱਤੇ ਬਹੁਤ ਘੱਟ ਕੁਝ ਹੁੰਦਾ ਸੀ, ਕਿੰਨੀ ਗੇਂਦਬਾਜ਼ੀ ਕੀਤੀ, ਉਹ ਵੀ ਦਿੱਲੀ ਅਤੇ ਚੇਨਈ ਦੀ ਗਰਮੀ ’ਚ। ਮੈਂ ਮੌਜੂਦਾ ਪੀੜ੍ਹੀ ’ਚ ਅਜਿਹਾ ਕਰਦੇ ਹੋਏ ਕਿਸੇ ਨੂੰ ਨਹੀਂ ਦੇਖਦਾ ਹਾਂ।PunjabKesari

ਬਾਥਮ ਨੇ ਇੰਗਲੈਂਡ ਟੀਮ ਦੇ ਮੌਜੂਦਾ ਹਰਫਮਨਮੌਲਾ ਖਿਡਾਰੀ ਬੇਨ ਸਟੋਕਸ ਨੂੰ ਸਾਬਕਾ ਖਿਡਾਰੀ ਐਂਡਰਿਊ ਫਲਿੰਟਾਫ ਤੋਂ ਅੱਗੇ ਰੱਖਿਆ ਹੈ। ਬਾਥਮ ਨੇ ਕਿਹਾ, ਬੇਨ ਸਟੋਕਸ, ਫਲਿੰਟਾਫ ਤੋਂ ਕਾਫ਼ੀ ਅੱਗੇ ਹਨ। ਸਟੋਕਸ ਮੇਰੇ ਨੇੜਲੇ ਰੂਪ ਹਨ। ਉਹ ਮੇਰੀ ਤਰ੍ਹਾਂ ਖੇਡਦੇ ਹਨ, ਦਿਲ ਖੋਲ ਕੇ। ਫਲਿੰਟਾਫ ਸ਼ਾਨਦਾਰ ਸਨ ਪਰ ਸਟੋਕਸ ਬੇਮਿਸਾਲ ਹਨ। ਉਹ ਮੌਜੂਦਾ ਸਮੇਂ ’ਚ ਵਿਸ਼ਵ ਦੇ ਸਭ ਤੋਂ ਸਰਵਸ਼ੇ੍ਰੇਸ਼ਠ ਕ੍ਰਿਕਟਰ ਹਨ।


Davinder Singh

Content Editor

Related News