ਵਿਰਾਟ ਕੋਹਲੀ ਦਾ ਫਲਾਪ ਸ਼ੋਅ ਜਾਰੀ, 10ਵੀਂ ਵਾਰ ਬਣਿਆ ਇਸ ਗੇਂਦਬਾਜ਼ ਦਾ ਸ਼ਿਕਾਰ

02/29/2020 2:02:15 PM

ਸਪੋਰਟਸ ਡੈਸਕ— ਭਾਰਤੀ ਟੀਮ ਕ੍ਰਾਇਸਟਚਰਚ ਦੇ ਹੇਗਲੇ ਓਵਲ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਅਤੇ ਆਖਰ ਟੈਸਟ ਮੈਚ ਦੇ ਪਹਿਲੇ ਦਿਨ ਕੀਵੀ ਗੇਂਦਬਾਜ਼ਾਂ ਦੇ ਕਹਿਰ ਦੇ ਅੱਗੇ ਆਪਣੀ ਪਹਿਲੀ ਪਾਰੀ 'ਚ 242 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਇਕ ਸਮੇਂ ਪੰਜ ਵਿਕਟਾਂ 194 ਦੌੜਾਂ ਬਣਾ ਕੇ ਥੋੜ੍ਹੀ ਸਨਮਾਜਨਕ ਹਾਲਤ 'ਚ ਸੀ ਪਰ ਟੀ-ਟਾਈਮ ਤੋਂ ਬਾਅਦ ਉਹ 48 ਦੌੜਾਂ ਹੀ ਜੋੜ ਸਕੀ ਅਤੇ 242 ਦੌੜਾਂ 'ਤੇ ਪੂਰੀ ਟੀਮ ਢੇਰ ਹੋ ਗਈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਨਿਊਜ਼ੀਲੈਂਡ ਦੌਰੇ 'ਤੇ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਹੈ। ਕ੍ਰਾਇਸਟਚਰਚ ਟੈਸਟ ਦੀ ਪਹਿਲੀ ਪਾਰੀ 'ਚ ਇਕ ਵਾਰ ਫਿਰ ਕਪਤਾਨ ਕੋਹਲੀ ਦਾ ਬੱਲਾ ਖਾਮੋਸ਼ ਰਿਹਾ ਅਤੇ ਸਿਰਫ 3 ਦੌੜਾਂ ਬਣਾ ਕੇ ਉਹ ਆਊਟ ਹੋ ਗਿਆ। ਇਸ ਤੋਂ ਪਹਿਲਾਂ ਉਹ ਵੇਲਿੰਗਟਨ 'ਚ ਖੇਡੇ ਗਏ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ 2 ਅਤੇ 19 ਦੇ ਹੀ ਸਕੋਰ ਬਣਾ ਸਕਿਆ ਸੀ।PunjabKesari

ਕੋਹਲੀ ਨਿਊਜ਼ੀਲੈਂਡ ਦੇ ਇਸ ਦੌਰੇ 'ਤੇ ਹੁਣ ਤਕ 10 ਪਾਰੀਆਂ 'ਚ ਸਿਰਫ ਇਕ ਅਰਧ ਸੈਂਕੜੇ ਦੀ ਮਦਦ ਨਾਲ 227 ਦੌੜਾਂ ਹੀ ਬਣਾ ਸਕਿਆ ਹੈ। ਪਿਛਲੀਆਂ ਪੰਜ ਅੰਤਰਰਾਸ਼ਟਰੀ ਪਾਰੀਆਂ 'ਚ ਕੋਹਲੀ 3,19,2,9 ਅਤੇ 15 ਸਿਰਫ਼ 48 ਦੌੜਾਂ ਹੀ ਬਣਾ ਸਕਿਆ ਹੈ। ਕੋਹਲੀ ਨੂੰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਆਊਟ ਕੀਤਾ ਅਤੇ ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਕੋਹਲੀ ਨੂੰ ਸਭ ਤੋਂ ਜ਼ਿਆਦਾ 10 ਵਾਰ ਆਊਟ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਸਾਉਥੀ ਤੋਂ ਇਲਾਵਾ ਜੇਮਸ ਐਂਡਰਸਨ ਅਤੇ ਗਰੀਮ ਸਵਾਨ ਨੇ ਕੋਹਲੀ ਨੂੰ 8-8 ਵਾਰ ਆਊਟ ਕੀਤਾ ਹੈ।

ਟਿਮ ਸਾਊਥੀ - 10*
ਐਂਡਰਸਨ - 8
ਗਰੀਮ ਸਵਾਨ - 8
ਮੋਰਕਲ - 7
ਐਡਮ ਜਾਂਪਾ - 7
ਨੇਥਨ ਲਾਇਨ - 7
ਰਵੀ ਰਾਮਪਾਲ  - 7
PunjabKesari
ਹੁਣ ਕੋਹਲੀ ਲਗਾਤਾਰ 21 ਅੰਤਰਰਾਸ਼ਟਰੀ ਪਾਰੀਆਂ 'ਚ ਸੈਂਕੜਾ ਬਣਾਉਣ 'ਚ ਅਸਫਲ ਰਿਹਾ ਹੈ। ਕੋਹਲੀ ਦਾ ਇਸ ਸੈਂਕੜਾ ਲਈ 2014 ਤੋਂ ਬਾਅਦ ਤੋਂ ਸਭ ਤੋਂ ਲੰਬਾ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਕੋਹਲੀ 2011 'ਚ ਲਗਾਤਾਰ 24 ਪਾਰੀਆਂ ਅਤੇ 2014 'ਚ ਲਗਾਤਾਰ 25 ਅੰਤਰਾਸ਼ਟਰੀ ਪਾਰੀਆਂ 'ਚ ਇਕ ਵੀ ਸੈਂਕੜਾ ਨਹੀਂ ਬਣਾ ਸਕਿਆ ਸੀ। 

ਵਿਰਾਟ ਕੋਹਲੀ ਨੇ ਆਪਣਾ ਆਖਰੀ ਸੈਂਕੜਾ ਨਵੰਬਰ 2019 'ਚ ਬੰਗਲਾਦੇਸ਼ ਖਿਲਾਫ 136 ਦੌੜਾਂ ਦੀ ਟੈਸਟ ਪਾਰੀ ਖੇਡਦੇ ਹੋਏ ਬਣਾਈਆ ਸੀ। ਇਸ ਤੋਂ ਬਾਅਦ ਉਹ ਆਪਣੀ ਪਿਛਲੀਆਂ 21 ਅੰਤਰਰਾਸ਼ਟਰੀ ਪਾਰੀਆਂ 'ਚ ਸਿਰਫ 6 ਅਰਧ ਸੈਂਕੜੇ ਹੀ ਬਣਾ ਸਕਿਆ ਹੈ। ਕੋਹਲੀ ਇਸ ਤੋਂ ਪਹਿਲਾਂ 2014 'ਚ ਵੀ 25 ਪਾਰੀਆਂ ਦੇ ਦੌਰਾਨ 6 ਅਤੇ 2011 'ਚ 24 ਪਾਰੀਆਂ 'ਚ 4 ਅਰਧ ਸੈਂਕੜੇ ਹੀ ਲਗਾਏ ਸਨ।


Related News