ਆਊਟ ਹੋਣ 'ਤੇ ਭਾਰਤ ਦੇ ਕਪਤਾਨ ਕੋਹਲੀ ਨੇ ਇੰਝ ਜ਼ਾਹਰ ਕੀਤਾ ਆਪਣਾ ਗੁੱਸਾ
Saturday, Oct 19, 2019 - 04:30 PM (IST)
ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ 'ਚ ਟੀਮ ਇੰਡੀਆ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ। ਪਹਿਲੇ ਸੈਸ਼ਨ 'ਚ ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਰੂਪ 'ਚ ਤਿੰਨ ਮਹੱਤਵਪੂਰਨ ਵਿਕਟਾਂ ਡਿਗ ਗਈਆਂ। ਪਿਛਲੇ ਮੈਚ 'ਚ ਅਜੇਤੂ ਦੋਹਰਾ ਸੈਂਕੜਾ ਜੜਨ ਵਾਲੇ ਕੋਹਲੀ ਇਸ ਮੈਚ ਦੀ ਪਹਿਲੀ ਪਾਰੀ 'ਚ ਸਿਰਫ 12 ਦੌੜਾਂ ਹੀ ਬਣਾ ਸਕੇ। ਵਿਰਾਟ ਕੋਹਲੀ ਦਾ ਵਿਕਟ 16ਵੇਂ ਓਵਰ 'ਚ ਉਸ ਸਮੇਂ ਡਿੱਗਾ, ਜਦੋ ਟੀਮ ਇੰਡੀਆ 38 ਦੌੜਾਂ 'ਤੇ ਖੇਡ ਰਹੀ ਸੀ। ਵਿਰਾਟ ਕੋਹਲੀ ਐਨਰਿਚ ਨਾਰਤਜੇ ਦਾ ਟੈਸਟ ਕ੍ਰਿਕਟ ਦਾ ਪਹਿਲਾ ਸ਼ਿਕਾਰ ਬਣੇ।
ਨਾਰਤਜੇ ਦੀ ਗੇਂਦ 'ਤੇ ਭਾਰਤੀ ਕਪਤਾਨ ਕੋਹਲੀ ਐੱਲ. ਬੀ. ਡਬਿਲਊ. ਹੋਏ। ਗੇਂਦ ਉਨ੍ਹਾਂ ਦੇ ਪੈਡ 'ਤੇ ਗੋਡਿਆਂ ਦੇ ਨੇੜੇ ਲੱਗੀ। ਹਾਲਾਂਕਿ ਕੋਹਲੀ ਸੁਰੱਖਿਅਤ ਲਗ ਰਹੇ ਸਨ ਅਤੇ ਉਨ੍ਹਾਂ ਨੇ ਉਸ ਸਮੇਂ ਨਾਨ ਸਟ੍ਰਾਈਕ 'ਤੇ ਖੜ੍ਹੇ ਰੋਹਿਤ ਨਾਲ ਸਲਾਹ ਦੇ ਬਾਅਦ ਰਿਵਿਊ ਲਿਆ। ਗੇਂਦ ਲੈੱਗ ਸਟੰਪ ਦੇ ਉੱਪਰਲੇ ਹਿੱਸੇ ਨੂੰ ਛੂਹੰਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਅੰਪਾਇਰ ਕਾਲ ਮੰਨੀ ਗਈ ਅਤੇ ਭਾਰਤੀ ਕਪਤਾਨ ਨੂੰ ਪਵੇਲੀਅਨ ਪਰਤਨਾ ਪਿਆ। ਵਿਰਾਟ ਕੋਹਲੀ ਇਸ ਤਰ੍ਹਾਂ ਨਾਲ ਆਊਟ ਹੋਣ ਨਾਲ ਬਹੁਤ ਨਿਰਾਸ਼ ਵੀ ਸਨ। ਜਿਵੇਂ ਹੀ ਉਹ ਆਉਟ ਹੋਏ ਉਨ੍ਹਾਂ ਨੇ ਗੁੱਸੇ 'ਚ ਬੱਲਾ ਆਪਣੇ ਪੈਡ 'ਤੇ ਮਾਰਿਆ। ਉਨ੍ਹਾਂ ਨੂੰ ਇਸ ਤਰ੍ਹਾਂ ਆਊਟ ਹੋਣ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਡਰੈਸਿੰਗ ਰੂਮ 'ਚ ਜਾਣ ਦੇ ਬਾਅਦ ਵੀ ਉਹ ਬਾਲਕੋਨੀ 'ਚ ਉਸੇ ਤਰ੍ਹਾਂ ਹੀ ਸ਼ਾਟ ਨੂੰ ਮਾਰ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ। ਇਹੋ ਨਹੀਂ ਉਨ੍ਹਾਂ ਨੇ ਟੀਮ ਇੰਡੀਆ ਦੇ ਸਟਾਫ ਦੇ ਕੋਲ ਜਾ ਕੇ ਵੀ ਆਪਣੇ ਇਸ ਸ਼ਾਟ ਨੂੰ ਦੇਖਿਆ। ਬਤੌਰ ਬੱਲੇਬਾਜ਼ ਕੋਹਲੀ ਨੇ ਟੈਸਟ ਕ੍ਰਿਕਟ 'ਚ ਲਗਾਤਾਰ ਨੌਵੀਂ ਵਾਰ ਅਸਫਲ ਰਿਵਿਊ ਲਿਆ।