IND vs NZ : ਵਨ-ਡੇ ਸੀਰੀਜ਼ ਗੁਆਉਣ ਤੋਂ ਬਾਅਦ ਕੋਹਲੀ ਨੇ ਦੱਸਿਆ ਹਾਰ ਦਾ ਵੱਡਾ ਕਾਰਨ

Saturday, Feb 08, 2020 - 04:37 PM (IST)

IND vs NZ : ਵਨ-ਡੇ ਸੀਰੀਜ਼ ਗੁਆਉਣ ਤੋਂ ਬਾਅਦ ਕੋਹਲੀ ਨੇ ਦੱਸਿਆ ਹਾਰ ਦਾ ਵੱਡਾ ਕਾਰਨ

ਨਵੀਂ ਦਿੱਲੀ— ਟੀ-20 ਸੀਰੀਜ਼ ਜਿੱਤਣ ਦੇ ਬਾਅਦ ਵਨ-ਡੇ ਸੀਰੀਜ਼ ਗੁਆਉਣ ਨਾਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਿਰਾਸ਼ ਦਿਸੇ। ਲਗਾਤਾਰ ਦੋ ਮੁਕਾਬਲਿਆਂ 'ਚ ਹਾਰ ਦੇ ਬਾਅਦ ਪੋਸਟ ਮੈਚ ਪ੍ਰੈਜ਼ਨਟੇਸ਼ਨ 'ਚ ਉਨ੍ਹਾਂ ਕਿਹਾ- ਇਹ ਕ੍ਰਿਕਟ ਫੈਨਜ਼ ਲਈ ਕਾਫੀ ਚੰਗਾ ਮੈਚ ਸੀ। ਮੈਂ ਪ੍ਰਭਾਵਿਤ ਹਾਂ ਜਿਵੇਂ ਇਹ ਖਤਮ ਹੋਇਆ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਅੱਠ ਵਿਕਟ 197 'ਤੇ ਝਟਕਾਉਣ ਦੇ ਬਾਅਦ ਉਨ੍ਹਾਂ ਦਾ 270+ਪਹੁੰਚ ਜਾਣਾ, ਦੱਸਦਾ ਹੈ ਕਿ ਇਹ ਗੇਮ 'ਚ ਹਰ ਸਮੇਂ ਰਹੇ ਪਰ ਜਦੋਂ ਬੱਲੇਬਾਜ਼ੀ ਦੀ ਵਾਰੀ ਆਈ ਤਾਂ ਅਸੀਂ ਗੜਬੜਾ ਗਏ।

ਕੋਹਲੀ ਨੇ ਕਿਹਾ ਕਿ ਨਵਦੀਪ ਸੈਣੀ, ਜਡੇਜਾ ਅਤੇ ਸ਼੍ਰੇਅਸ ਨੇ ਸਾਡੇ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਹ ਜਦੋਂ ਤਕ ਸਨ, ਅਸੀਂ ਮੈਚ 'ਚ ਬਣੇ ਹੋਏ ਸੀ। ਟੀ-20 ਅਤੇ ਟੈਸਟ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਸਾਲ ਵਨ-ਡੇ ਕ੍ਰਿਕਟ 'ਚ ਸਾਨੂੰ ਅਜਿਹੀ ਦਬਾਅ ਵਾਲੀ ਸਥਿਤੀ 'ਚ ਖੇਡਣ ਲਾਇਕ ਕ੍ਰਿਕਟਰ ਚਾਹੀਦੇ ਹਨ। ਇਸ ਹਾਲਾਤ 'ਚ ਕੋਈ ਇਕ ਬੱਲੇਬਾਜ਼ ਅਜਿਹਾ ਹੋਣਾ ਚਾਹੀਦਾ ਹੈ ਜੋ ਖੜ੍ਹਾ ਹੋ ਕੇ ਵੱਡੀ ਪਾਰੀ ਖੇਡੇ।
PunjabKesari
ਕੋਹਲੀ ਨੇ ਇਸ ਦੌਰਾਨ ਪਲੇਇੰਗ ਇਲੈਵਨ 'ਚ ਚੇਜ਼ ਦਾ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਵਨ-ਡੇ 'ਚ ਪਲੇਇੰਗ ਇਲੈਵਨ 'ਚ ਬਦਲਾਅ ਕਰਨ ਦੀ ਸੋਚ ਸਕਦੇ ਹਾਂ ਕਿਉਂਕਿ ਹੁਣ ਸਾਡੇ ਲਈ ਵਨ-ਡੇ ਸੀਰੀਜ਼ 'ਚ ਕੁਝ ਨਹੀਂ ਬਚਿਆ। ਅਸੀਂ ਅਜੇ ਤਕ ਚੰਗੀ ਕ੍ਰਿਕਟ ਖੇਡੀ ਹੈ ਤੇ ਬਿਨਾ ਇਹ ਪਰਵਾਹ ਕੀਤੇ ਕਿ ਨਤੀਜਾ ਕੀ ਹੋਵੇਗਾ। ਹਾਂ ਸਾਨੂੰ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ ਕਿ ਸੈਣੀ ਇੰਨੀ ਚੰਗੀ ਬੱਲੇਬਾਜ਼ ਕਰਨਗੇ। ਜੇਕਰ ਤੁਹਾਡਾ ਲੋਅ ਆਰਡਰ ਅਜਿਹਾ ਪ੍ਰਦਰਸ਼ਨ ਕਰ ਸਕਦਾ ਹੈ ਤਾਂ ਟਾਪ ਆਰਡਰ 'ਤੇ ਆਪਣੇ ਆਪ ਜ਼ਿੰਮੇਵਾਰੀ ਵਧ ਜਾਂਦੀ ਹੈ।


author

Tarsem Singh

Content Editor

Related News