ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
Saturday, Oct 09, 2021 - 02:41 AM (IST)
ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਅੰਕ ਸੂਚੀ ਵਿਚ ਚੋਟੀ 'ਤੇ ਚੱਲ ਰਹੀ ਦਿੱਲੀ ਕੈਪੀਟਲਸ ਦੇ ਵਿਰੁੱਧ ਜਿੱਤ ਅਵਿਸ਼ਵਾਸ਼ਯੋਗ ਰਹੀ, ਜਿਸ 'ਚ ਗਵਾਉਣ ਦੇ ਲਈ ਕੁਝ ਨਹੀਂ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਕਰ ਭਰਤ (ਅਜੇਤੂ 78 ਦੌੜਾਂ) ਤੇ ਗਲੇਨ ਮੈਕਸਵੈੱਲ (ਅਜੇਤੂ 51 ਦੌੜਾਂ) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀਆਂ ਨਾਲ ਤਿੰਨ ਵਿਕਟਾਂ 'ਤੇ 166 ਦੌੜਾਂ ਬਣਾ ਕੇ ਮੈਚ ਜਿੱਤਿਆ। ਇਨ੍ਹਾਂ ਦੋਵਾਂ ਨੇ ਦਿੱਲੀ ਕੈਪੀਟਲਸ ਦੀ ਖਰਾਬ ਫੀਲਡਿੰਗ ਦਾ ਪੂਰਾ ਫਾਇਦਾ ਚੁੱਕਿਆ, ਆਖਰੀ ਗੇਂਦ 'ਤੇ ਟੀਮ ਨੂੰ ਜਿੱਤ ਦਿਵਾਈ।
ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਅਵਿਸ਼ਵਾਸ਼ਯੋਗ। ਅਸੀਂ ਇਸ ਸੈਸ਼ਨ ਵਿਚ ਦੋ ਵਾਰ ਹਰਾਇਆ ਹੈ। ਉਨ੍ਹਾਂ ਨੇ ਭਾਰਤ ਤੇ ਮੈਕਸਵੈੱਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਏ. ਬੀ. ਡਿਵੀਲੀਅਰਸ ਤੇ ਭਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਉਹ ਵਧੀਆ ਸੀ। ਫਿਰ ਮੈਕਸੀ ਤੇ ਭਰਤ ਵਿਚਾਲੇ ਸਾਂਝੇਦਾਰੀ ਸ਼ਾਨਦਾਰ ਸੀ। ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦੇ ਫੈਸਲੇ 'ਤੇ ਕਿਹਾ ਤਿ ਟੀਚੇ ਦਾ ਪਿੱਛਾ ਕਰਨ ਨਾਲ ਪਲੇਅ ਆਫ ਵਿਚ ਜਾਣ ਦੇ ਲਈ ਇਖ ਅਲਗ ਤਰ੍ਹਾਂ ਦਾ ਅਤਮਵਿਸ਼ਵਾਸ ਮਿਲਦਾ ਹੈ ਤੇ ਅਸੀਂ ਟੂਰਨਾਮੈਂਟ ਵਿਚ ਜ਼ਿਆਦਾ ਟੀਚੇ ਦਾ ਪਿੱਛਾ ਨਹੀਂ ਕੀਤਾ ਹੈ ਇਸ ਲਈ ਦੂਜੀ ਪਾਰੀ ਵਿਚ ਵਧੀਆ ਬੱਲੇਬਾਜ਼ੀ ਕਰਨਾ ਵੀ ਮਹੱਤਵਪੂਰਨ ਸੀ।
ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।