IND vs AUS: ਭਾਰਤੀ ਟੀਮ ਲਈ ਪ੍ਰੀਖਿਆ ਦੀ ਘੜੀ, ਪੈਟਰਨਟੀ ਛੁੱਟੀ ਲੈ ਕੇ ਭਾਰਤ ਪਰਤੇ ਵਿਰਾਟ ਕੋਹਲੀ

Tuesday, Dec 22, 2020 - 04:44 PM (IST)

ਐਡੀਲੇਡ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਦੇ ਬਾਕੀ ਬਚੇ 3 ਮੈਚਾਂ ਲਈ ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਟੀਮ ਦੀ ਹੌਸਲਾ ਅਫ਼ਜਾਈ ਕਰਣ ਦੇ ਬਾਅਦ ਪੈਟਰਨਟੀ ਛੁੱਟੀ ਉੱਤੇ ਭਾਰਤ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ: ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ

ਕੋਹਲੀ ਦੇ ਪਹਿਲੇ ਬੱਚੇ ਦਾ ਜਨਮ ਜਨਵਰੀ ਵਿੱਚ ਹੋਵੇਗਾ। ਆਸਟਰੇਲੀਆ ਤੋਂ ਉਡਾਣ ਭਰਨ ਤੋਂ ਪਹਿਲਾਂ ਕੋਹਲੀ ਨੇ ਟੀਮ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਸੀਰੀਜ਼ ਦੇ ਬਾਕੀ ਬਚੇ ਮੈਚਾਂ ਵਿੱਚ ਚੰਗਾ ਕਰਣ ਲਈ ਉਤਸ਼ਾਹਿਤ ਕੀਤਾ। ਭਾਰਤੀ ਟੀਮ ਐਡੀਲੇਡ ਵਿੱਚ 8 ਵਿਕਟਾਂ ਦੀ ਕਰਾਰੀ ਹਾਰ ਦੇ ਬਾਅਦ ਸੀਰੀਜ਼ ਵਿੱਚ 1-0 ਨਾਲ ਪਿੱਛੇ ਚੱਲ ਰਹੀ ਹੈ। ਕੋਹਲੀ ਨੂੰ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਵੱਲੋਂ ਕਾਫ਼ੀ ਸਮਾਂ ਪਹਿਲਾਂ ਹੀ ਪੈਟਰਨਟੀ ਛੁੱਟੀ ਮਿਲ ਗਈ ਸੀ। ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਰਹਾਣੇ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ: ਕ੍ਰਿਕਟ ਦੇ ਮੈਦਾਨ ’ਚ ਮੁੜ ਚੱਲੇਗਾ ਸੁਰੇਸ਼ ਰੈਨਾ ਦਾ ਬੱਲਾ, ਇਸ ਟੀਮ ਲਈ ਖੇਡਦੇ ਆਉਣਗੇ ਨਜ਼ਰ

ਕੋਹਲੀ ਦੇ ਨਾਲ ਟੀਮ ਦੀ ਗੱਲਬਾਤ ਦਾ ਪ੍ਰਬੰਧ ਕਰਣ ਦਾ ਮਕਸਦ ਖਿਡਾਰੀਆਂ ਦਾ ‍ਆਤਮ-ਵਿਸ਼ਵਾਸ ਵਧਾਉਣਾ ਸੀ ਤਾਂ ਕਿ ਉਹ ਮੈਲਬੌਰਨ ਵਿੱਚ ਖੇਡੇ ਜਾਣ ਵਾਲੇ ਬਾਕਸਿੰਗ ਡੇਅ (26 ਦਸੰਬਰ ਤੋਂ) ਟੈੈਸਟ ਮੈਚ ਲਈ ਸਕਾਰਾਤਮਕ ਮਾਨਸਿਕਤਾ ਨਾਲ ਮੈਦਾਨ ਵਿੱਚ ਉਤਰਣ। ਭਾਰਤੀ ਟੀਮ ਸੀਰੀਜ਼ ਦਾ ਪਹਿਲਾ ਮੈਚ 3 ਦਿਨ ਦੇ ਅੰਦਰ ਹਾਰ ਗਈ ਸੀ, ਜਿਸ ਦੌਰਾਨ ਉਸ ਦੀ ਦੂਜੀ ਪਾਰੀ ਸਿਰਫ਼ 36 ਦੌੜਾਂ ’ਤੇ ਸਿਮਟ ਗਈ ਸੀ। ਟੈਸਟ ਇਤਿਹਾਸ ਵਿੱਚ ਇਹ ਇਸ ਟੀਮ ਦਾ ਘੱਟ ਤੋਂ ਘੱਟ ਸਕੋਰ ਹੈ। ਇਸ ਟੈਸਟ ਦੀ ਪਹਿਲੀ ਪਾਰੀ ਵਿੱਚ ਕੋਹਲੀ ਨੇ ਰਨ ਆਊਟ ਹੋਣ ਤੋਂ ਪਹਿਲਾਂ 74 ਦੌੜਾਂ ਬਣਾਈਆਂ ਸਨ। ਉਹ ਸਿਖ਼ਰ ਭਾਰਤੀ ਸਕੋਰਰ ਸਨ।

ਇਹ ਵੀ ਪੜ੍ਹੋ: PM ਮੋਦੀ ਨੇ AMU ਦੇ ਸ਼ਤਾਬਦੀ ਸਮਾਰੋਹ ਮੌਕੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News