KL ਰਾਹੁਲ ਦੇ ਆਲੋਚਕਾਂ ਨੂੰ ਵਿਰਾਟ ਕੋਹਲੀ ਨੇ ਪਾਈ ਝਾੜ, ਇਸ ਗਾਣੇ ਰਾਹੀਂ ਦਿੱਤਾ ਕਰਾਰਾ ਜਵਾਬ

03/23/2021 2:44:12 PM

ਨਵੀਂ ਦਿੱਲੀ : ਭਾਰਤ ਨੇ ਇੰਗਲੈਂਡ ਨੂੰ 5 ਮੈਚਾਂ ਦੀ ਟੀ-20 ਸੀਰੀਜ਼ ’ਚ 3-2 ਨਾਲ ਹਰਾਇਆ। ਇਸ ਸੀਰੀਜ਼ ਦੇ ਆਖਰੀ ਮੈਚ ਵਿਚ ਭਾਰਤੀ ਟੀਮ ਨੇ 36 ਦੌੜਾਂ ਨਾਲ ਜਿੱਤ ਹਾਸਲ ਕੀਤੀ ਪਰ ਇਸ ਪੂਰੀ ਸੀਰੀਜ਼ ਵਿਚ ਹੀ ਭਾਰਤ ਦਾ ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਚੱਲ ਨਹੀਂ ਸਕਿਆ ਅਤੇ ਉਸ ਦਾ ਪ੍ਰਦਰਸ਼ਨ ਫਲਾਪ ਰਿਹਾ, ਜਿਸ ਕਾਰਨ ਉਸ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ ਪਰ ਭਾਰਤੀ ਕਪਤਾਨ ਨੇ ਹਰ ਵਾਰ ਦੀ ਤਰ੍ਹਾਂ ਇਸ ਬੱਲੇਬਾਜ਼ ਦਾ ਬਚਾਅ ਕੀਤਾ ਹੈ। ਵਨਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕੇ. ਐਲ. ਰਾਹੁਲ ਦਾ ਬਚਾਅ ਇਸ ਵਾਰ ‘ਕੁਛ ਤੋਂ ਲੋਗ ਕਹੇਂਗੇ ਲੋਗੋਂ ਕਾ ਕਾਮ ਹੈ ਕਹਿਨਾ...’ ਗਾਣਾ ਗਾ ਕੇ ਕੀਤਾ ਹੈ।

ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ

 

ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਕ੍ਰਿਕਟ ਤੋਂ ਬਾਹਰ ਲੋਕਾਂ ਅੰਦਰ ਬਿਲਕੁਲ ਵੀ ਸਬਰ ਨਾਂ ਦੀ ਚੀਜ਼ ਨਹੀਂ ਹੈ। ਲੋਕ ਖਿਡਾਰੀ ਨੂੰ ਹਮੇਸ਼ਾ ਫੇਲ ਹੁੰਦੇ ਦੇਖਣਾ ਚਾਹੁੰਦੇ ਹਨ। ਕੋਈ ਖਿਡਾਰੀ ਹੇਠਾਂ ਹੁੰਦਾ ਹੈ ਤਾਂ ਲੋਕਾਂ ਨੂੂੰ ਉਸ ਨੂੰ ਹੇਠਾਂ ਸੁੱਟਣ ਵਿਚ ਹੋਰ ਮਜ਼ਾ ਆਉਂਦਾ ਹੈ ਪਰ ਟੀਮ ਦੇ ਅੰਦਰ ਅਸੀਂ ਜਾਣਦੇ ਹਾਂ ਕਿ ਖਿਡਾਰੀਆਂ ਨੂੰ ਕਿਵੇਂ ਮੈਨੇਜ ਕਰਨਾ ਹੈ। ਅਸੀਂ ਖਿਡਾਰੀ ਦਾ ਸਾਥ ਦਿੰਦੇ ਰਹਾਂਗੇ।

ਇਹ ਵੀ ਪੜ੍ਹੋ: 8.68 ਕਰੋੜ ਦੀ ਲਾਟਰੀ ਲੱਗਦੇ ਹੀ ਗੁਆਚੀ ਟਿਕਟ, ਫਿਰ ਇੰਝ ਦਿੱਤਾ ਕਿਸਮਤ ਨੇ ਸਾਥ

ਰਾਹੁਲ ਦਾ ਬਚਾਅ ਕਰਦੇ ਹੋਏ ਕੋਹਲੀ ਨੇ ਰਾਜੇਸ਼ ਖੰਨਾ ਦੀ ਫਿਲਮ ‘ਅਮਰ ਪ੍ਰੇਮ’ ਦੇ ਇਕ ਗਾਣੇ ਦਾ ਸਹਾਰਾ ਲੈਂਦਿਆਂ ਕਿਹਾ ਕਿ ਜਦੋਂ ਲੋਕ ਕਿਸੇ ਖਿਡਾਰੀ ਦੀ ਖਰਾਬ ਫਾਰਮ ਦੀ ਗੱਲ ਕਰਦੇ ਹਨ ਤਾਂ ਮੈਨੂੰ ਇਕ ਹੀ ਚੀਜ਼ ਸਮਝ ਆਉਂਦੀ ਹੈ-‘ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ, ਛੋੜੋ ਬੇਕਾਰ ਕੀ ਬਾਤੋਂ ਮੇਂ ਕਹੀਂ ਬੀਤ ਨਾ ਜਾਏ ਰੈਨਾ।’

ਇਹ ਵੀ ਪੜ੍ਹੋ: ਇਮਰਾਨ ਸਰਕਾਰ ਨੇ ਤੈਅ ਕੀਤੀ ਕੋਰੋਨਾ ਵੈਕਸੀਨ ਦੀ ਕੀਮਤ, ਪਰ ਕੀ ਖ਼ਰੀਦ ਸਕੇਗੀ ਪਾਕਿ ਦੀ ਗ਼ਰੀਬ ਜਨਤਾ?

ਜ਼ਿਕਰਯੋਗ ਹੈ ਕਿ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਵਿਚ ਰਾਹੁਲ ਬੁਰੀ ਤਰ੍ਹਾਂ ਫਲਾਪ ਰਿਹਾ ਸੀ। ਉਸ ਨੂੰ ਇਸ ਸੀਰੀਜ਼ ਦੇ 4 ਮੈਚਾਂ ਵਿਚ ਮੌਕਾ ਦਿੱਤਾ ਗਿਆ ਸੀ, ਜਿਨ੍ਹਾਂ ਵਿਚ ਉਹ ਸਿਰਫ 15 ਦੌੜਾਂ ਹੀ ਬਣਾ ਸਕਿਆ ਸੀ। ਦੋ ਮੈਚਾਂ ਵਿਚ ਤਾਂ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਉਹ ਇੰਨੀ ਬੁਰੀ ਤਰ੍ਹਾਂ ਫਲਾਪ ਰਿਹਾ ਹੈ, ਜਦਕਿ ਉਸ ਨੂੰ ਟੀ-20 ਵਿਚ ਭਾਰਤ ਦਾ ਸਭ ਤੋਂ ਭਰੋਸੇਮੰਦ ਖਿਡਾਰੀ ਮੰਨਿਆ ਜਾਂਦਾ ਹੈ। ਰਾਹੁਲ ਨੇ 2020 ਵਿਚ ਆਈ. ਪੀ. ਐਲ. ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਸੀ। ਉਸ ਨੇ 49 ਟੀ-20 ਮੁਕਾਬਲਿਆਂ ਵਿਚ 1557 ਦੌੜਾਂ ਬਣਾਈਆਂ ਹਨ। 

ਇਹ ਵੀ ਪੜ੍ਹੋ: ਨਿਊਜ਼ੀਲੈਂਡ ’ਚ ਮਨਦੀਪ ਸਿੱਧੂ ਦੇ ਚਰਚੇ, ਸੀਨੀਅਰ ਸਾਰਜੈਂਟ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News