ਟੈਨਿਸ ਸਟਾਰ ਤੋਂ ਛੋਟਾ ਕੱਦ ਕੋਹਲੀ ਨੂੰ ਨਹੀਂ ਮਨਜ਼ੂਰ, ਕੀਤਾ ਕੁਝ ਅਜਿਹਾ ਕਿ ਹੋ ਰਹੇ ਹਨ ਟਰੋਲ

Wednesday, Oct 10, 2018 - 10:43 AM (IST)

ਟੈਨਿਸ ਸਟਾਰ ਤੋਂ ਛੋਟਾ ਕੱਦ ਕੋਹਲੀ ਨੂੰ ਨਹੀਂ ਮਨਜ਼ੂਰ, ਕੀਤਾ ਕੁਝ ਅਜਿਹਾ ਕਿ ਹੋ ਰਹੇ ਹਨ ਟਰੋਲ

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ 'ਚ ਆਪਣੀ ਬਿਹਤਰੀਨ ਬੱਲੇਬਾਜ਼ੀ ਅਤੇ ਕਪਤਾਨੀ ਤੋਂ ਇਲਾਵਾ ਐਂਡੋਰਸਮੈਂਟ ਦੀ ਵਜ੍ਹਾ ਨਾਲ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ ਹਾਲ ਹੀ 'ਚ ਇਕ ਈਵੈਂਟ ਦੇ ਦੌਰਾਨ ਵਿਰਾਟ ਕੋਹਲੀ ਦੇ ਨਾਲ ਹੈਰਾਨ ਕਰਨ ਵਾਲੀ ਘਟਨਾ ਹੋਈ। ਘੜੀ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਟਿਸਾ (Tissot) ਦੇ ਈਵੈਂਟ ਦੇ ਦੌਰਾਨ ਵਿਰਾਟ ਕੋਹਲੀ 20 ਸਾਲਾਂ ਦੀ ਉਭਰਦੀ ਭਾਰਤੀ ਟੈਨਿਸ ਸਟਾਰ ਕਰਮਨ ਕੌਰ ਥਾਂਡੀ ਦੇ ਬਰਾਬਰ ਹਾਈਟ ਕਰਨ ਲਈ ਪੌੜੀ 'ਤੇ ਚੜੇ ਨਜ਼ਰ ਆਏ।
PunjabKesari
29 ਸਾਲਾ ਕ੍ਰਿਕਟਰ ਵਿਰਾਟ ਕੋਹਲੀ ਦੀ ਹਾਈਟ 5 ਫੁੱਟ 9 ਇੰਚ ਹੈ ਜਦਕਿ ਕਰਮਨ ਦੀ ਹਾਈਟ 5 ਫੁੱਟ 11 ਇੰਚ ਹੈ। ਮੁੰਬਈ ਦੇ ਬਾਂਦਰਾ 'ਚ ਟਿਸਾ (Tissot) ਕੰਪਨੀ ਦੇ ਸਪੈਸ਼ਲ ਐਡੀਸ਼ਨ ਦੇ ਲਾਂਚ ਦੇ ਮੌਕੇ 'ਤੇ ਜਦੋਂ ਦੋਹਾਂ ਨੂੰ ਟਿਸਾ ਦੀ ਘੜੀ ਪਹਿਨਕੇ ਦਿਖਾਉਣੀ ਸੀ ਤਾਂ ਵਿਰਾਟ ਨੂੰ ਕਰਮਨ ਦੇ ਬਰਾਬਰ ਹਾਈਟ ਕਰਨ ਲਈ ਸਟੇਜ 'ਤੇ ਬਣੇ ਬਲਾਕ ਦਾ ਸਹਾਰਾ ਲੈਣਾ ਪਿਆ ਅਤੇ ਇਸ ਦੌਰਾਨ ਉੱਥੇ ਮੌਜੂਦ ਹਰ ਸ਼ਖਸ ਮੁਸਕੁਰਾਉਂਦਾ ਨਜ਼ਰ ਆਇਆ, ਜਦਕਿ ਵਿਰਾਟ ਦੀ ਇਸ ਹਰਕਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ ਤੇ ਉਹ ਟਰੋਲ ਹੋ ਰਹੇ ਹਨ।

 


Related News