ਸਮਿਥ ਦੀ ਬੱਲੇਬਾਜ਼ੀ ਦੀ ਨਕਲ ਕਰਦੇ ਨਜ਼ਰ ਆਏ ਵਿਰਾਟ ਕੋਹਲੀ, ਵੀਡੀਓ ਹੋ ਰਹੀ ਵਾਇਰਲ

Thursday, Oct 22, 2020 - 12:23 AM (IST)

ਸਮਿਥ ਦੀ ਬੱਲੇਬਾਜ਼ੀ ਦੀ ਨਕਲ ਕਰਦੇ ਨਜ਼ਰ ਆਏ ਵਿਰਾਟ ਕੋਹਲੀ, ਵੀਡੀਓ ਹੋ ਰਹੀ ਵਾਇਰਲ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਨੇ 8 ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਪਰ ਮੈਚ ਤੋਂ ਪਹਿਲਾਂ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਰਾਜਸਥਾਨ ਰਾਇਲਜ਼ ਟੀਮ ਦੇ ਕਪਤਾਨ ਸਟੀਵ ਸਮਿਥ ਦੀ ਬੱਲੇਬਾਜ਼ੀ ਦੀ ਨਕਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਵਿਰਾਟ ਕੋਹਲੀ ਸਟੀਵ ਸਮਿਥ ਦੀ ਤਰ੍ਹਾਂ ਬੱਲਾ ਲੈ ਕੇ ਖੜ੍ਹੇ ਹੁੰਦੇ ਹਨ ਅਤੇ ਸਮਿਥ ਦੀ ਤਰ੍ਹਾਂ ਸ਼ਾਟ ਖੇਡ ਰਹੇ ਹਨ। ਸਮਿਥ ਅਤੇ ਕੋਹਲੀ ਵਿਚਾਲੇ ਹਮੇਸ਼ਾ ਹੀ ਬੱਲੇਬਾਜ਼ੀ ਨੂੰ ਲੈ ਕੇ ਇੱਕ ਮੁਕਾਬਲਾ ਬਣਿਆ ਰਹਿੰਦਾ ਹੈ ਅਤੇ ਫੈਂਸ ਇਨ੍ਹਾਂ ਦੋਨਾਂ ਬੱਲੇਬਾਜ਼ਾਂ ਦੀ ਇੱਕ ਦੂਜੇ ਨਾਲ ਤੁਲਨਾ ਕਰਦੇ ਰਹਿੰਦੇ ਹਨ।

ਜ਼ਿਕਰਯੋਗ ਹੋ ਕਿ ਕੇ.ਕੇ.ਆਰ. ਖ਼ਿਲਾਫ਼ ਬੈਂਗਲੁਰੂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 84 ਦੌੜਾਂ 'ਤੇ ਰੋਕ ਦਿੱਤਾ ਅਤੇ ਆਸਾਨ ਨਾਲ ਟੀਚੇ ਨੂੰ 2 ਵਿਕਟ ਗੁਆ ਕੇ ਹਾਸਲ ਕਰ ਲਿਆ। ਇਸ ਮੈਚ 'ਚ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰ 'ਚ 8 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਇਸ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਦਾ ਐਵਾਰਡ ਮਿਲਿਆ। ਇਸ ਜਿੱਤ ਦੇ ਨਾਲ ਆਰ.ਸੀ.ਬੀ. ਦੇ 14 ਅੰਕ ਹੋ ਗਏ ਹਨ ਅਤੇ ਉਹ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।


author

Inder Prajapati

Content Editor

Related News