ਧੋਨੀ ਦੀ ਖਤਰਨਾਕ ਪਾਰੀ ਦੇਖ ਕੇ ਅਸੀਂ ਤਾਂ ਡਰ ਹੀ ਗਏ ਸੀ : ਕੋਹਲੀ
Monday, Apr 22, 2019 - 01:30 PM (IST)

ਬੈਂਗਲੁਰੂ— ਅਣਹੋਣੀ ਨੂੰ ਹੋਣੀ ਕਰਨ ਦੇ ਮਾਹਰ ਮਹਿੰਦਰ ਸਿੰਘ ਧੋਨੀ ਦੇ ਹਨਰ ਤੋਂ ਜਾਣੂ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਆਈ.ਪੀ.ਐੱਲ. ਮੈਚ 'ਚ ਉਨ੍ਹਾਂ ਦੀ ਬੱਲੇਬਾਜ਼ੀ ਦੇਖ ਕੇ ਤਾਂ ਉਹ 'ਡਰ' ਹੀ ਗਏ ਸਨ। ਧੋਨੀ ਨੇ 48 ਗੇਂਦ 'ਚ ਅਜੇਤੂ 84 ਦੌੜਾਂ ਬਣਾਈਆਂ।
ਚੇਨਈ ਨੂੰ ਆਖਰੀ ਓਵਰ 'ਚ 26 ਦੌੜਾਂ ਚਾਹੀਦੀਆਂ ਸਨ ਅਤੇ ਧੋਨੀ ਨੇ ਟੀਮ ਨੂੰ ਜਿੱਤ ਤਕ ਪਹੁੰਚਾ ਹੀ ਦਿੱਤਾ ਸੀ ਪਰ ਆਖਰੀ ਗੇਂਦ 'ਤੇ ਰਨ ਆਊਟ ਹੋਣ ਨਾਲ ਟੀਮ ਇਕ ਦੌੜ ਨਾਲ ਹਾਰ ਗਈ। ਕੋਹਲੀ ਨੇ ਮੈਚ ਦੇ ਬਾਅਦ ਕਿਹਾ, ''ਇੰਨੇ ਘੱਟ ਫਰਕ ਨਾਲ ਮੈਚ ਜਿੱਤ ਕੇ ਚੰਗਾ ਲਗ ਰਿਹਾ ਹੈ। ਅਸੀਂ ਮਾਮੂਲੀ ਫਰਕ ਨਾਲ ਹਾਰੇ ਵੀ ਹਾਂ। ਐੱਮ.ਐੱਸ. ਧੋਨੀ ਨੇ ਉਹੀ ਕੀਤਾ ਜਿਸ 'ਚ ਉਹ ਮਾਹਰ ਹੈ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਡਰਾ ਹੀ ਦਿੱਤਾ ਸੀ। ਆਖਰੀ ਗੇਂਦ ਤੱਕ ਮੈਨੂੰ ਨਹੀਂ ਲੱਗਾ ਸੀ ਕਿ ਅਸੀਂ ਜਿੱਤਾਂਗੇ।''