CWC 2019 : ਭਾਰਤੀ ਕ੍ਰਿਕਟ ਫੈਨਜ਼ ਲਈ ਬੁਰੀ ਖਬਰ, ਵਿਰਾਟ ਕੋਹਲੀ ਦੇ ਅੰਗੂਠੇ 'ਤੇ ਲੱਗੀ ਸੱਟ
Sunday, Jun 02, 2019 - 02:25 PM (IST)

ਸਪੋਰਟਸ ਡੈਸਕ— ਭਾਰਤੀ ਟੀਮ ਨੂੰ ਵਰਲਡ ਕੱਪ 2019 'ਚ ਆਪਣਾ ਪਹਿਲਾ ਮੈਚ 5 ਜੂਨ ਨੂੰ ਸਾਊਥ ਅਫਰੀਕਾ ਦੇ ਖਿਲਾਫ ਖੇਡਣਾ ਹੈ। ਟੀਮ ਇੰਡੀਆ ਇਸ ਮੈਚ ਲਈ ਪ੍ਰੈਕਟਿਸ ਸੈਸ਼ਨ 'ਚ ਜੰਮ ਕੇ ਪਸੀਨਾ ਵਹਾ ਰਹੀ ਹੈ, ਹਾਲਾਂਕਿ ਭਾਰਤੀ ਕ੍ਰਿਕਟ ਫੈਨਜ਼ ਲਈ ਸਾਊਥਥੈਂਪਟਨ ਤੋਂ ਇਕ ਬੁਰੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਭਾਰਤੀ ਕ੍ਰਿਕਟ ਪ੍ਰਸ਼ੰਸਕ ਨੂੰ ਝਟਕਾ ਲਗ ਸਕਦਾ ਹੈ। ਕਪਤਾਨ ਵਿਰਾਟ ਕੋਹਲੀ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਆਪਣੇ ਅੰਗੂਠੇ 'ਤੇ ਸੱਟ ਲਗਾ ਬੈਠੇ ਹਨ। ਟੀਮ ਦੇ ਫੀਜ਼ੀਓ ਪੈਟ੍ਰਿਕ ਫਰਹਟ ਨੇ ਕਪਤਾਨ ਵਿਰਾਟ ਕੋਹਲੀ ਜ਼ਖਮੀ ਅੰਗੂਠੇ 'ਤੇ ਪੱਟੀ ਬੰਨ੍ਹੀ। ਇਸ ਤੋਂ ਬਾਅਦ ਕੋਹਲੀ ਪ੍ਰੈਕਟਿਸ ਸੈਸ਼ਨ ਜਾਰੀ ਨਾ ਰਖ ਸਕੇ।
ਕਪਤਾਨ ਵਿਰਾਟ ਕੋਹਲੀ ਦੀ ਸੱਟ 'ਤੇ ਬੀ.ਸੀ.ਸੀ.ਆਈ. ਨੇ ਅਜੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤਾ ਹੈ। ਪਰ ਸੱਟ ਕਾਰਨ ਉਨ੍ਹਾਂ ਦਾ 5 ਜੂਨ ਨੂੰ ਸਾਊਥ ਅਫਰੀਕਾ ਦੇ ਖਿਲਾਫ ਹੋਣ ਵਾਲੇ ਮੈਚ 'ਚ ਖੇਡਣ 'ਤੇ ਖਦਸ਼ਾ ਬਣ ਗਿਆ ਹੈ। ਯਕੀਨਨ ਵਿਰਾਟ ਕੋਹਲੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਹਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਟੀਮ ਦੀ ਹਾਰ-ਜਿੱਤ ਨਿਰਭਰ ਕਰਦੀ ਹੈ, ਜਦਕਿ ਪਿਛਲੇ ਕਈ ਸਾਲ ਤੋਂ ਉਹ ਜਿਸ ਤਰੀਕੇ ਨਾਲ ਸ਼ਾਨਦਾਰ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਉਸ ਨਾਲ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਉਨ੍ਹਾਂ ਦੇ ਮੁਰੀਦ ਬਣੇ ਹੋਏ ਹਨ।