ਕੋਹਲੀ ਦੀ ਗ਼ੈਰਮੌਜੂਦਗੀ ਨਿਰਾਸ਼ਾਜਨਕ, ਪਰ ਭਾਰਤ ਫਿਰ ਵੀ ਮਜ਼ਬੂਤ

Friday, Nov 13, 2020 - 12:41 PM (IST)

ਕੋਹਲੀ ਦੀ ਗ਼ੈਰਮੌਜੂਦਗੀ ਨਿਰਾਸ਼ਾਜਨਕ, ਪਰ ਭਾਰਤ ਫਿਰ ਵੀ ਮਜ਼ਬੂਤ

ਮੈਲਬੋਰਨ— ਤਜਰਬੇਕਾਰ ਸਪਿਨਰ ਨਾਥਨ ਲਿਓਨ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਆਗਾਮੀ ਟੈਸਟ ਸੀਰੀਜ਼ ਦੇ ਆਖ਼ਰੀ ਤਿੰਨ ਮੈਚਾਂ 'ਚ ਗ਼ੈਰਮੌਜੂਦਗੀ ਨਿਰਾਸ਼ਾਜਨਕ ਹੈ ਪਰ ਇਸ ਨਾਲ ਆਸਟਰੇਲੀਆ ਬਾਰਡਰ-ਗਾਵਸਕਰ ਟਰਾਫੀ ਜਿੱਤਣ ਦਾ ਦਾਅਵੇਦਾਰ ਨਹੀਂ ਬਣ ਜਾਵੇਗਾ ਕਿਉਂਕਿ ਭਾਰਤੀ ਟੀਮ 'ਚ ਕਈ 'ਸੁਪਰਸਟਾਰ' ਹਨ। ਭਾਰਤੀ ਕਪਤਾਨ ਕੋਹਲੀ ਐਡੀਲੇਡ 'ਚ ਪਹਿਲੇ ਟੈਸਟ ਮੈਚ ਦੇ ਬਾਅਦ ਆਪਣੇ ਵਤਨ ਪਰਤ ਜਾਣਗੇ ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ.ਸੀ. ਆਈ.) ਨੇ ਉਨ੍ਹਾਂ ਨੂੰ ਵਲਦੀਅਤ ਛੁੱਟੀ (ਪੈਟਰਨਿਟੀ ਲੀਵ) ਦੀ ਇਜਾਜ਼ਤ ਦੇ ਦਿੱਤੀ ਹੈ। ਕੋਹਲੀ ਜਨਵਰੀ ਦੇ ਸ਼ੁਰੂ 'ਚ ਆਪਣੇ ਬੱਚੇ ਦੇ ਜਨਮ ਦਿਨ ਦੇ ਸਮੇਂ ਆਪਣੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਰਹਿਣਾ ਚਾਹੁੰਦੇ ਹਨ। 
PunjabKesari
ਟੈਸਟ ਮਾਹਰ ਲਿਓਨ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਨਿਰਾਸ਼ਾਜਨਕ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਕੋਹਲੀ ਨੂੰ ਆਊਟ ਕਰਨ ਦੇ ਸੀਮਿਤ ਮੌਕੇ ਮਿਲਣਗੇ। ਉਨ੍ਹਾਂ ਕਿਹਾ, ''ਇਹ ਸੀਰੀਜ਼ ਲਈ ਨਿਰਾਸ਼ਾਜਨਕ ਹੈ। ਤੁਸੀਂ ਵਿਸ਼ਵ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੇ ਖਿਲਾਫ ਖੇਡਣਾ ਚਾਹੁੰਦੇ ਹੋ। ਮੇਰਾ ਮੰਨਣਾ ਹੈ ਕਿ ਉਹ ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਦੇ ਨਾਲ ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ। ਉਸ ਦਾ ਨਾ ਖੇਡਣਾ ਨਿਰਾਸ਼ਾਜਨਕ ਹੈ। ਪਰ ਫਿਰ ਵੀ ਟੀਮ ਇੰਡੀਆ ਕੋਲ ਕਈ ਸੁਪਰਸਟਾਰ ਹਨ।''
PunjabKesari
ਲਿਓਨ ਨੇ ਫਾਕਸ ਸਪੋਰਟਸ ਤੋਂ ਕਿਹਾ, ''ਉਨ੍ਹਾਂ ਦੀ ਟੀਮ 'ਚ ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ ਵਰਗੇ ਚੋਟੀ ਦੇ ਬੱਲੇਬਾਜ਼ ਤੇ ਕੁਝ ਚੰਗੇ ਨੌਜਵਾਨ ਖਿਡਾਰੀ ਹਨ। ਇਹ ਸਾਡੇ ਲਈ ਉਦੋਂ ਵੀ ਵੱਡੀ ਚੁਣੌਤੀ ਹੋਣਗੇ। ਉਨ੍ਹਾਂ ਕਿਹਾ ਕਿ ਵਿਰਾਟ ਨਹੀਂ ਖੇਡ ਰਹੇ। ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਟਰਾਫੀ ਜਿੱਤਣਾ ਯਕੀਨੀ ਹੋ ਗਿਆ ਹੈ। ਸਾਨੂੰ ਉਦੋਂ ਵੀ ਸਖ਼ਤ ਮਿਹਨਤ ਕਰਨੀ ਹੋਵੇਗੀ।'' 
PunjabKesari
ਜ਼ਿਕਰਯੋਗ ਹੈ ਕਿ ਭਾਰਤ ਨੂੰ ਆਸਟਰੇਲੀਆ ਦੌਰੇ 'ਚ ਤਿੰਨ ਵਨ-ਡੇ ਅਤੇ ਇੰਨੇ ਹੀ ਟੀ-20 ਕੌਮਾਂਤਰੀ ਤੇ ਚਾਰ ਟੈਸਟ ਮੈਚ ਖੇਡਣੇ ਹਨ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਵਨ-ਡੇ ਸੀਰੀਜ਼ ਨਾਲ ਹੋਵੇਗੀ। ਟੈਸਟ ਸੀਰੀਜ਼ 17 ਦਸੰਬਰ 'ਚ ਐਡੀਲੇਡ 'ਚ ਸ਼ੁਰੂ ਹੋਵੇਗੀ। ਕੋਹਲੀ ਮੈਲਬੋਰਨ 'ਚ 26 ਤੋਂ 30 ਦਸੰਬਰ ਦੌਰਾਨ ਬਾਕਸਿੰਗ ਡੇ ਟੈਸਟ, ਸਿਡਨੀ 'ਚ 7 ਤੋਂ 11 ਜਨਵਰੀ 'ਚ ਹੋਣ ਵਾਲੇ ਟੈਸਟ ਅਤੇ ਬ੍ਰਿਸਬੇਨ 'ਚ 15 ਤੋਂ 19 ਜਨਵਰੀ 'ਚ ਹੋਣ ਵਾਲੇ ਆਖ਼ਰੀ ਟੈਸਟ ਮੈਚ ਨਹੀਂ ਖੇਡ ਸਕਣਗੇ।

 


author

Tarsem Singh

Content Editor

Related News