ਕੋਹਲੀ 10 ਸਾਲਾਂ 'ਚ 20 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਦੁਨੀਆ ਦੇ ਪਹਿਲੇ ਬੱਲੇਬਾਜ਼

Friday, Aug 16, 2019 - 12:32 PM (IST)

ਕੋਹਲੀ 10 ਸਾਲਾਂ 'ਚ 20 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਦੁਨੀਆ ਦੇ ਪਹਿਲੇ ਬੱਲੇਬਾਜ਼

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਤੀਜੇ ਮੈਚ 'ਚ ਆਪਣੇ ਕਰੀਅਰ ਦਾ 43ਵਾਂ ਵਨ-ਡੇ ਸੈਂਕੜਾ ਲਗਾਉਣ ਦੇ ਨਾਲ ਇਕ ਹੋਰ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਕੋਹਲੀ ਆਪਣੇ ਕ੍ਰਿਕਟ ਕਰੀਅਰ ਦੇ 10 ਸਾਲਾਂ 'ਚ 20,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਕੋਹਲੀ ਨੇ ਬੁੱਧਵਾਰ ਨੂੰ ਸੈਂਕੜਾ ਲਾ ਕੇ ਭਾਰਤ ਨੂੰ ਵੈਸਟਇੰਡੀਜ਼ ਖਿਲਾਫ ਤੀਜੇ ਵਨ-ਡੇ ਮੈਚ 'ਚ ਛੇ ਵਿਕਟਾਂ ਨਾਲ ਜਿੱਤ ਦਿਵਾਈ ਸੀ। ਕੋਹਲੀ ਨੇ ਅਜੇਤੂ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਨੂੰ ਇਸ ਮੈਚ 'ਚ ਡੱਕਵਰਥ-ਲੁਈਸ ਨਿਯਮ ਤਹਿਤ 255 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਭਾਰਤੀ ਟੀਮ ਨੇ ਸਫਲਤਾਪੂਰਵਕ ਹਾਸਲ ਕਰਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ।PunjabKesari
ਇਕ ਦਹਾਕੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕੋਹਲੀ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (18,962) ਦਾ ਦੂਜਾ ਨੰਬਰ ਆਉਂਦਾ ਹੈ। ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕੈਲਿਸ 16,777 ਦੌੜਾਂ ਨਾਲ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਇਸ ਤੋਂ ਬਾਅਦ ਮਹਿਲਾ ਜੈਵਰਧਨੇ  (16,304), ਕੁਮਾਰ ਸੰਗਾਕਾਰਾ (15,999), ਸਚਿਨ ਤੇਂਦੁਲਕਰ (15,962), ਰਾਹੁਲ ਦ੍ਰਾਵਿਡ (15,853) ਅਤੇ ਹਾਸ਼ਿਮ ਅਮਲਾ (15,185) ਦਾ ਨੰਬਰ ਆਉਂਦਾ ਹੈ।PunjabKesari  ਬਤੌਰ ਕਪਤਾਨ ਕੋਹਲੀ ਵਨ-ਡੇ ਕ੍ਰਿਕਟ 'ਚ ਸੈਂਕੜਿਆਂ ਦੇ ਮਾਮਲੇ 'ਚ ਪੋਂਟਿੰਗ ਤੋਂ ਇਕ ਸੈਂਕੜਾ ਪਿੱਛੇ ਹਨ। ਰਿਕੀ ਪੋਂਟਿੰਗ ਦੇ ਵਨ-ਡੇ 'ਚ ਬਤੌਰ ਕਪਤਾਨ 220 ਪਾਰੀਆਂ 'ਚ 22 ਸੈਂਕੜੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ 76 ਪਾਰੀਆਂ 'ਚ 21 ਸੈਂਕੜੇ ਲਾ ਕੇ ਦੂਜੇ ਸਥਾਨ ਬਣੇ ਹੋਏ ਹਨ।


Related News