ਵਿਰਾਟ ਕੋਹਲੀ ਨੇ ਯਸ਼ ਧੁਲ ਅਤੇ ਅੰਡਰ-19 ਵਿਸ਼ਵ ਕੱਪ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ

02/05/2022 3:51:27 PM

ਐਂਟੀਗੁਆ (ਵਾਰਤਾ) : ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਯਸ਼ ਧੁਲ ਨੇ ਕਿਹਾ ਹੈ ਕਿ ਵਿਰਾਟ ਕੋਹਲੀ, ਜਿਨ੍ਹਾਂ ਦੀ ਕਪਤਾਨੀ ਵਿਚ 2008 ਵਿਚ ਭਾਰਤੀ ਅੰਡਰ-19 ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ, ਨੇ ਉਨ੍ਹਾਂ ਦੀ ਟੀਮ ਨੂੰ ਸ਼ੁਭਕਾਮਨਾਵਾਂ ਭੇਜੀਆਂ ਹਨ ਅਤੇ ਇੰਗਲੈਂਡ ਖ਼ਿਲਾਫ਼ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਉਨ੍ਹਾਂ ਦਾ ਮਨੋਬਲ ਵਧਾਇਆ ਹੈ।

ਇਹ ਵੀ ਪੜ੍ਹੋ: ਜਸਟਿਨ ਲੈਂਗਰ ਨੇ ਆਸਟ੍ਰੇਲੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

PunjabKesari

ਧੁਲ ਨੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਵਿਚ ਕਿਹਾ, ‘ਵਿਰਾਟ ਕੋਹਲੀ ਨੇ ਸਾਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ, ਕਿਉਂਕਿ ਟੀਮ ਚੰਗਾ ਕਰ ਰਹੀ ਹੈ। ਉਨ੍ਹਾਂ ਦੇ ਸ਼ਬਦਾਂ ਨਾਲ ਸਾਡਾ ਆਤਮ-ਵਿਸ਼ਵਾਸ ਵਧੇਗਾ। ਜਦੋਂ ਇਕ ਸੀਨੀਅਰ ਖਿਡਾਰੀ ਟੀਮ ਦੀ ਪ੍ਰਸ਼ੰਸਾ ਕਰਦਾ ਹੈ ਤਾਂ ਟੀਮ ਦਾ ਮਨੋਬਲ ਵੱਧ ਜਾਂਦਾ ਹੈ। ਉਨ੍ਹਾਂ ਨੇ ਸਾਡੇ ਨਾਲ ਕੁੱਝ ਬੁਨਿਆਦੀ ਚੀਜ਼ਾਂ ਦੇ ਬਾਰੇ ਵਿਚ ਗੱਲ ਕੀਤੀ, ਜਿਵੇਂ ਕਿ ਆਮ ਕ੍ਰਿਕਟ ਕਿਵੇਂ ਖੇਡਣਾ ਹੈ ਅਤੇ ਆਪਣੇ ਗੇਮ ਪਲਾਨ ’ਤੇ ਕਿਵੇਂ ਟਿਕੇ ਰਹਿਣਾ ਹੈ। ਉਨ੍ਹਾਂ ਨਾਲ ਗੱਲਬਾਤ ਕਰਕੇ ਚੰਗਾ ਲੱਗਾ।’

ਇਹ ਵੀ ਪੜ੍ਹੋ: ਰਿਕੀ ਪੋਂਟਿੰਗ ਨੇ ਕੀਤੀ ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਤਾਰੀਫ਼, ਦੱਸਿਆ ਸੰਪੂਰਨ ਪੈਕੇਜ

ਵਿਰਾਟ ਨੇ ਵੀ ਇਸ ਸਬੰਧ ਵਿਚ ਇਕ ਟਵੀਟ ਵਿਚ ਕਿਹਾ, ‘ਵਿਸ਼ਵ ਕੱਪ ਫਾਈਨਲ ਲਈ ਸਾਡੇ ਅੰਡਰ-19 ਲੜਕਿਆਂ ਨੂੰ ਸ਼ੁਭਕਾਮਨਾਵਾਂ।’ ਜ਼ਿਕਰਯੋਗ ਹੈ ਕਿ ਭਾਰਤੀ ਟੀਮ ਜਦੋਂ ਟਾਮ ਪ੍ਰੇਸਟ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਖ਼ਿਲਾਫ਼ ਮੈਦਾਨ ਵਿਚ ਉਤਰੇਗੀ ਤਾਂ ਉਸ ਦਾ ਟੀਚਾ ਪੰਜਵਾਂ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਮ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ 2000, 2008, 2012 ਅਤੇ 2018 ਵਿਚ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ।

ਇਹ ਵੀ ਪੜ੍ਹੋ: ਸਾਗਰ ਕਤਲਕਾਂਡ: ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਪੁਲਸ ਤੋਂ ਮੰਗਿਆ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News