ਵਿਰਾਟ ਨੇ ਨਹੀਂ, ਉਨ੍ਹਾਂ ਦੀ ਮਾਂ ਨੇ ਠੁਕਰਾਇਆ ਸੀ ਇਸ ਕ੍ਰਿਕਟਰ ਬੀਬੀ ਦੇ ਵਿਆਹ ਦਾ ਆਫ਼ਰ, ਜਾਣੋ ਪੂਰਾ ਮਾਮਲਾ

Tuesday, May 18, 2021 - 04:22 PM (IST)

ਵਿਰਾਟ ਨੇ ਨਹੀਂ, ਉਨ੍ਹਾਂ ਦੀ ਮਾਂ ਨੇ ਠੁਕਰਾਇਆ ਸੀ ਇਸ ਕ੍ਰਿਕਟਰ ਬੀਬੀ ਦੇ ਵਿਆਹ ਦਾ ਆਫ਼ਰ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਦੁਨੀਆ ਭਰ ’ਚ ਮੌਜੂਦ ਹਨ। ਉਨ੍ਹਾਂ ਦੀ ਖੇਡ ਤੇ ਫ਼ਿੱਟਨੈਸ ਕਮਾਲ ਹੈ ਹੀ, ਪਰ ਲੁਕਸ ਦੇ ਮਾਮਲੇ ’ਚ ਵੀ ਉਹ ਕਿਸੇ ਤੋਂ ਘੱਟ ਨਹੀਂ ਹਨ। ਇਕ ਸਮਾਂ ਅਜਿਹਾ ਸੀ ਕਿ ਵਿਰਾਟ ਲਈ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਰਿਸ਼ਤੇ ਆ ਰਹੇ ਸਨ ਪਰ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਪਿਆਰ ਕੀਤਾ ਤੇ ਫਿਰ ਵਿਆਹ ਦੇ ਬੰਧਨ ’ਚ ਬੱਝ ਗਏ। ਅਜਿਹਾ ਹੀ ਇਕ ਕਿੱਸਾ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨੀਅਲ ਵਾਟ ਨਾਲ ਜੁੜਿਆ ਹੈ। ਜਦੋਂ ਉਸ ਨੇ ਸਾਲ 2014 ’ਚ ਸ਼ਰੇਆਮ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕਤਲ ਦੇ ਮਾਮਲੇ ’ਚ ਫ਼ਰਾਰ ਪਹਿਲਵਾਨ ਸੁਸ਼ੀਲ ਕੁਮਾਰ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

ਵਿਰਾਟ ਕੋਹਲੀ ਨੇ ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ ’ਚ ਇਸ ਬਾਰੇ ਖ਼ੁਲ੍ਹ ਕੇ ਗੱਲ ਕੀਤੀ ਸੀ। ਵਿਰਾਟ ‘ਕਾਮੇਡੀ ਨਾਈਟਸ ਵਿਦ ਕਪਿਲ’ ’ਚ ਬਤੌਰ ਮਹਿਮਾਨ ਬਣਕੇ ਗਏ ਸਨ ਤੇ ਇਸੇ ਦੌਰਾਨ ਉਨ੍ਹਾਂ ਨੂੰ ਕਪਿਲ ਸ਼ਰਮਾ ਨੇ ਇਕ ਤਸਵੀਰ ਦਿਖਾਈ। ਤਸਵੀਰ ’ਚ ਉਹ ਤੇ ਵਾਟ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਵਾਟ ਦੇ ਚਿਹਰੇ ’ਤੇ ਲਿਖਿਆ ਸੀ- ਵਿਰਾਟ, ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਸ ’ਤੇ ਕਪਿਲ ਨੇ ਹਸਦੇ ਹੋਏ ਵਿਰਾਟ ਤੋਂ ਸਵਾਲ ਪੁੱਛਿਆ।

ਪਹਿਲਾਂ ਤਾਂ ਵਿਰਾਟ ਵੀ ਸ਼ਰਮਾ ਗਏ ਪਰ ਫਿਰ ਹਸਦੇ ਹੋਏ ਇਸ ਬਾਰੇ ਦਸਦੇ ਹਨ।  ਇਸ ਸਟਾਰ ਬੱਲੇਬਾਜ਼ ਨੇ ਕਿਹਾ ਕਿ ਇਹ ਬੰਗਲਾਦੇਸ਼ ’ਚ ਟੀ-20 ਵਰਲਡ ਕੱਪ (2014) ਦੇ ਦੌਰਾਨ ਦੀ ਗੱਲ ਹੈ। ਅਸੀਂ ਟੀ-20 ਵਰਲਡ ਕੱਪ ’ਚ ਖੇਡ ਰਹੇ ਸੀ ਤੇ ਸੈਮੀਫ਼ਾਈਨਲ ਦੇ ਬਾਅਦ ਉਨ੍ਹਾਂ ਨੇ (ਵਾਟ) ਇਹ ਟਵੀਟ ਕੀਤਾ। ਮੈਨੂੰ ਅਗਲੇ ਦਿਨ ਇਸ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ : ਗੇਂਦ ਨਾਲ ਛੇੜਛਾੜ ਮਾਮਲਾ : ਬ੍ਰਾਡ ਨੇ ਵਾਰਨਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਵਿਰਾਟ ਅੱਗੇ ਕਹਿੰਦੇ ਹਨ, ‘‘ਬਾਅਦ ’ਚ ਅਸੀਂ ਪ੍ਰੈਕਟਿਸ ’ਚ ਰੁਝ ਗਏ। ਅਸੀਂ ਫਿਰ ਧਿਆਨ ਦਿੱਤਾ ਨਹੀਂ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਮੇਰੀ ਮੰਮੀ ਨੇ ਇਕ ਇੰਟਰਵਿਊ ’ਚ ਕਹਿ ਦਿੱਤਾ ਸੀ ਕਿ ਅਜੇ ਵਿਰਾਟ ਦੇ ਵਿਆਹ ਦੀ ਉਮਰ ਨਹੀਂ ਹੈ। ਮੇਰੀ ਮੰਮੀ ਨੇ ਘਰੋਂ ਹੀ ਮਨ੍ਹਾ ਕਰ ਦਿੱਤਾ। ਮੈਨੂੰ ਤਾਂ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ। ਉਹ ਇੰਨਾ ਕਹਿ ਕੇ ਹੱਸਣ ਲਗ ਜਾਂਦੇ ਹਨ।

ਸਾਲ 2017 ’ਚ ਵਿਰਾਟ ਨੇ ਅਨੁਸ਼ਕਾ ਨਾਲ ਵਿਆਹ ਕਰ ਲਿਆ। ਹਾਲਾਂਕਿ ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2013 ’ਚ ਇਕ ਐਡ ਸ਼ੂਟ ਦੇ ਦੌਰਾਨ ਹੋਈ ਸੀ। ਹੁਣ ਦੋਵਾਂ ਦੀ ਇਕ ਧੀ ਵੀ ਹੈ ਜਿਸ ਦਾ ਨਾਂ ਵਾਮਿਕਾ ਹੈ। ਵਾਮਿਕਾ ਦਾ ਜਨਮ ਇਸੇ ਸਾਲ ਜਨਵਰੀ ’ਚ ਹੋਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News