ਵਿਰਾਟ ਕੋਹਲੀ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ: ਸਚਿਨ

Wednesday, May 22, 2019 - 09:55 PM (IST)

ਵਿਰਾਟ ਕੋਹਲੀ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ: ਸਚਿਨ

ਨਵੀਂ ਦਿੱਲੀ- ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਰੋਜ਼ ਨਵੇਂ ਰਿਕਾਰਡ ਬਣਾਉਣਾ ਚਾਹੇ ਵਿਰਾਟ ਕੋਹਲੀ ਦੀ ਆਦਤ ਵਿਚ ਸ਼ਾਮਲ ਹੋ ਗਿਆ ਹੋਵੇ ਪਰ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਉਹ ਇਕੱਲਾ ਵਿਸ਼ਵ ਕੱਪ ਨਹੀਂ ਜਿੱਤ ਸਕਦਾ। ਦੂਜੇ ਖਿਡਾਰੀਆਂ ਨੂੰ ਉਸ ਦੇ ਨਾਲ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਤੇਂਦੁਲਕਰ ਨੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਭੂਮਿਕਾ, ਬੁੱਲੇਬਾਜ਼ੀ ਕ੍ਰਮ ਵਿਚ ਚੌਥਾ ਨੰਬਰ ਅਤੇ ਇੰਗਲੈਂਡ ਦੀਆਂ ਸਪਾਟ ਪਿੱਚਾਂ 'ਤੇ ਗੇਂਦਬਾਜ਼ਾਂ ਦੀ ਹਾਲਤ ਬਾਰੇ ਖੁੱਲ੍ਹ ਕੇ ਗੱਲ ਕੀਤੀ। 
ਇਹ ਪੁੱਛਣ 'ਤੇ ਕਿ ਕੀ ਵਿਰਾਟ 'ਤੇ ਉਸੇ ਤਰ੍ਹਾਂ ਦਾ ਦਬਾਅ ਹੋਵੇਗਾ ਜਿਵੇਂ ਉਨ੍ਹਾਂ 'ਤੇ 1996, 1999 ਅਤੇ 2003 ਵਿਸ਼ਵ ਕੱਪ ਵਿਚ ਸੀ। ਤੇਂਦੁਲਕਰ ਨੇ ਕਿਹਾ ਕਿ ਤੁਹਾਡੇ ਕੋਲ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੁੱਝ ਖਿਡਾਰੀ ਹੁੰਦੇ ਹਨ ਪਰ ਟੀਮ ਦੇ ਸਹਿਯੋਗ ਤੋਂ ਬਿਨਾਂ ਤੁਸੀਂ ਕੁੱਝ ਨਹੀਂ ਕਰ ਸਕਦੇ। ਇਕ ਖਿਡਾਰੀ ਦੇ ਦਮ 'ਤੇ ਟੂਰਨਾਮੈਂਟ ਨਹੀਂ ਜਿੱਤਿਆ ਜਾ ਸਕਦਾ, ਬਿਲਕੁਲ ਨਹੀਂ। ਦੂਜਿਆਂ ਨੂੰ ਵੀ ਅਹਿਮ ਪੜਾਅ 'ਤੇ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ। ਇਸ ਤਰ੍ਹਾਂ ਨਾ ਕਰਨ 'ਤੇ ਨਿਰਾਸ਼ਾ ਹੀ ਹੱਥ ਲੱਗੇਗੀ।
ਭਾਰਤ ਦਾ ਚੌਥੇ ਨੰਬਰ ਦਾ ਬੱਲੇਬਾਜ਼ੀ ਕ੍ਰਮ ਅਜੇ ਤੈਅ ਨਹੀਂ ਹੈ ਪਰ ਤੇਂਦੁਲਕਰ ਨੇ ਕਿਹਾ ਕਿ ਮੈਚ ਦੇ ਹਾਲਾਤ ਅਨੁਸਾਰ ਇਸ 'ਤੇ ਫੈਸਲਾ ਲਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਸਾਡੇ ਕੋਲ ਬੱਲੇਬਾਜ਼ ਹਨ, ਜੋ ਇਸ ਕ੍ਰਮ 'ਤੇ ਖੇਡ ਸਕਦੇ ਹਨ। ਇਹ ਇਕ ਹੀ ਕ੍ਰਮ ਹੈ ਅਤੇ ਇਸ ਵਿਚ ਲਚਕੀਲਾਪਣ ਹੋਣਾ ਚਾਹੀਦਾ ਹੈ। ਮੈਨੂੰ ਇਹ ਕੋਈ ਸਮੱਸਿਆ ਨਹੀਂ ਲੱਗਦੀ। ਸਾਡੇ ਖਿਡਾਰੀਆਂ ਨੇ ਇੰਨੀ ਕ੍ਰਿਕਟ ਖੇਡੀ ਹੈ ਜੋ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰ ਸਕਦੇ ਹਨ।


author

Gurdeep Singh

Content Editor

Related News