ਆਊਟ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਤੋੜਿਆ ਰੋਹਿਤ ਦਾ ਵੱਡਾ ਰਿਕਾਰਡ

Sunday, Dec 08, 2019 - 09:44 PM (IST)

ਆਊਟ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਤੋੜਿਆ ਰੋਹਿਤ ਦਾ ਵੱਡਾ ਰਿਕਾਰਡ

ਨਵੀਂ ਦਿੱਲੀ— ਤਿਰੂਵਨੰਤਪੁਰਮ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਟੀ-20 'ਚ ਸਿਰਫ 19 ਦੌੜਾਂ ਬਣਾ ਕੇ ਵੀ ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਹੁਣ ਟੀ-20 ਕ੍ਰਿਕਟ ਦੇ ਟਾਪ ਸਕੋਰਰ ਬਣ ਗਏ ਹਨ ਉਸ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ।

PunjabKesari
ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ—
2563 ਵਿਰਾਟ ਕੋਹਲੀ
2562 ਰੋਹਿਤ ਸ਼ਰਮਾ
2436 ਮਾਰਟਿਨ ਗੁਪਟਿਲ
2263 ਸ਼ੋਏਬ ਮਲਿਕ

PunjabKesari
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਇਸ ਤੋਂ ਪਹਿਲਾਂ ਹੈਦਰਾਬਾਦ ਦੇ ਮੈਦਾਨ 'ਤੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ। ਉਹ ਟੀ-20 'ਚ ਸਭ ਤੋਂ ਜ਼ਿਆਦਾ 22 ਅਰਧ ਸੈਂਕੜੇ ਲਗਾ ਟਾਪ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵਧੀਆ ਔਸਤ ਨਾਲ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਦਰਜ ਹੋ ਗਿਆ ਹੈ।


author

Gurdeep Singh

Content Editor

Related News