ਵਿਰਾਟ ਕੋਹਲੀ ਦੇ ਜਨਮਦਿਨ ''ਤੇ ਰੋਮਾਂਟਿਕ ਹੋਈ ਅਨੁਸ਼ਕਾ ਸ਼ਰਮਾ, ਸਾਂਝੀਆਂ ਕੀਤੀਆਂ ਤਸਵੀਰਾਂ

Friday, Nov 06, 2020 - 01:12 PM (IST)

ਵਿਰਾਟ ਕੋਹਲੀ ਦੇ ਜਨਮਦਿਨ ''ਤੇ ਰੋਮਾਂਟਿਕ ਹੋਈ ਅਨੁਸ਼ਕਾ ਸ਼ਰਮਾ, ਸਾਂਝੀਆਂ ਕੀਤੀਆਂ ਤਸਵੀਰਾਂ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 5 ਨਵੰਬਰ 2020 ਨੂੰ ਆਪਣਾ 32ਵਾਂ ਜਨਮਦਿਨ ਮਨਾਇਆ। ਇਸ ਮੌਕੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਖ਼ਾਸ ਅੰਦਾਜ਼ ਵਿਚ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨਾ ਆਉਣ ਤੋਂ ਨਾਰਾਜ਼ ਕ੍ਰਿਕਟਰ ਹਰਭਜਨ ਸਿੰਘ, ਸੋਸ਼ਲ ਮੀਡੀਆ 'ਤੇ ਸ਼ਰੇਆਮ ਆਖੀ ਇਹ ਗੱਲ

PunjabKesari

ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਈ.ਪੀ.ਐਲ ਖੇਡਣ ਲਈ ਯੂ.ਏ.ਈ. ਗਏ ਹੋਏ ਹਨ ਅਤੇ ਦੌਰਾਨ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਉਥੇ ਹੀ ਮੌਜੂਦ ਹੈ। ਅਨੁਸ਼ਕਾ ਨੇ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਆਪਣੇ ਅਧਿਕਾਰਤ ਇੰਸਟਾਗਰਾਮ ਅਕਾਊਂਟ 'ਤੇ ਵਿਰਾਟ ਕੋਹਲੀ ਨਾਲ 2 ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਦੋਵਾਂ ਤਸਵੀਰਾਂ ਵਿਚ ਇਹ ਜੋੜਾ ਬੇਹੱਦ ਰੋਮਾਂਟਿਕ ਅੰਦਾਜ ਵਿਚ ਨਜ਼ਰ ਆ ਰਿਹਾ ਹੈ।  

ਇਹ ਵੀ ਪੜ੍ਹੋ: ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ

 
 
 
 
 
 
 
 
 
 
 
 
 

❤️

A post shared by AnushkaSharma1588 (@anushkasharma) on



ਪਹਿਲੀ ਤਸਵੀਰ ਵਿਚ ਅਨੁਸ਼ਕਾ ਅਤੇ ਵਿਰਾਟ ਨੇ ਇਕ-ਦੂਜੇ ਨੂੰ ਕਲਾਵੇ ਵਿਚ ਲਿਆ ਹੋਇਆ ਹੈ, ਉਥੇ ਹੀ ਦੂਜੀ ਤਸਵੀਰ ਵਿਚ ਅਨੁਸ਼ਕਾ ਵਿਰਾਟ ਨੂੰ 'ਕਿਸ' ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਜੋੜਾ ਹਮੇਸ਼ਾ ਦੀ ਤਰ੍ਹਾਂ ਬੇਹੱਦ ਪਿਆਰਾ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿਚ ਅਨੁਸ਼ਕਾ ਦਾ 'ਬੇਬੀ ਬੰਪ' ਵੀ ਸਾਫ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: IPL ਐਲਿਮੀਨੇਟਰ : ਆਤਮ-ਵਿਸ਼ਵਾਸ ਨਾਲ ਭਰਪੂਰ ਸਨਰਾਈਜ਼ਰਸ ਦਾ ਸਾਹਮਣਾ RCB ਨਾਲ


author

cherry

Content Editor

Related News