ਵੀਡੀਓ : ਅਗਲੇ 8 ਸਾਲ ਦੇ ਪਲਾਨ 'ਤੇ ਕੋਹਲੀ ਦਾ ਖੁਲਾਸਾ, ਕਿਹਾ- ਕ੍ਰਿਕਟ ਦੀ ਬਜਾਏ ਪਰਿਵਾਰ ਨੂੰ ਪਹਿਲ

Sunday, Jan 20, 2019 - 12:16 PM (IST)

ਵੀਡੀਓ : ਅਗਲੇ 8 ਸਾਲ ਦੇ ਪਲਾਨ 'ਤੇ ਕੋਹਲੀ ਦਾ ਖੁਲਾਸਾ, ਕਿਹਾ- ਕ੍ਰਿਕਟ ਦੀ ਬਜਾਏ ਪਰਿਵਾਰ ਨੂੰ ਪਹਿਲ

ਨਵੀਂ ਦਿੱਲੀ— ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਆਸਟਰੇਲੀਆਈ ਦੌਰੇ ਦਾ ਸੁਖਦ ਅੰਤ ਕੀਤਾ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਆਸਟਰੇਲੀਆਈ ਦੌਰੇ 'ਤੇ ਕੋਈ ਸੀਰੀਜ਼ ਨਹੀਂ ਹਾਰੀ। ਟੀ-20 ਕੌਮਾਂਤਰੀ ਸੀਰੀਜ਼ ਬਰਾਬਰੀ 'ਤੇ ਰਹੀ। ਟੈਸਟ ਸੀਰੀਜ਼ 'ਚ ਭਾਰਤ ਨੇ 2-1 ਨਾਲ ਬਾਜ਼ੀ ਮਾਰੀ ਅਤੇ ਫਿਰ ਵਨ ਡੇ ਸੀਰੀਜ਼ ਵੀ ਵਿਰਾਟ ਬ੍ਰਿਗੇਡ ਨੇ 2-1 ਨਾਲ ਆਪਣੇ ਨਾਂ ਕੀਤੀ। ਭਾਰਤੀ ਟੀਮ ਦਾ ਓਵਰਆਲ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਪਤਾਨ ਕੋਹਲੀ ਨੇ ਆਪਣਾ ਅਲਗ ਅਕਸ ਬਣਾਇਆ ਹੈ ਅਤੇ ਉਨ੍ਹਾਂ ਨੇ ਆਪਣੀ ਮੌਜੂਦਗੀ ਨਾਲ ਕੰਗਾਰੂਆਂ ਦੇ ਮਨ 'ਚ ਖੌਫ ਬਣਾਏ ਰਖਿਆ ਹੈ।
PunjabKesari
ਆਸਟਰੇਲੀਆਈ ਦੌਰਾ ਖਤਮ ਹੋਣ ਦੇ ਕੁਝ ਸਮੇਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਛੋਟੀ ਵੀਡੀਓ ਕਲਿਪ 'ਚ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ 'ਚ ਖੁਲਾਸਾ ਕੀਤਾ। ਵਿਰਾਟ ਨੇ ਇਹ ਵੀਡੀਓ ਕਲਿਪ ਆਪਣੀ ਅਧਿਕਾਰਤ ਐਪ ਲਈ ਬਣਾਈ ਹੈ। ਦਿੱਗਜ ਬੱਲੇਬਾਜ਼ ਨੇ ਕਿਹਾ ਕਿ ਸਨਿਆਸ ਲੈਣ ਦੇ ਬਾਅਦ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਉਣਗੇ ਕਿਉਂਕਿ ਉਹ ਕ੍ਰਿਕਟ ਨੂੰ ਜ਼ਿੰਦਗੀ ਦਾ ਹਿੱਸਾ ਮੰਨਦੇ ਹਨ, ਪਰ ਜ਼ਿੰਦਗੀ ਨਹੀਂ।
PunjabKesari
ਭਾਰਤੀ ਕਪਤਾਨ ਤੋਂ ਇਕ ਸਵਾਲ ਪੁੱਛਿਆ ਗਿਆ ਕਿ 8 ਸਾਲਾਂ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ? ਇਸ 'ਤੇ ਵਿਰਾਟ ਨੇ ਜਵਾਬ ਦਿੱਤਾ, ''8 ਸਾਲਾਂ ਬਾਅਦ ਮੇਰੀ ਤਰਜੀਹ ਪਰਿਵਾਰ ਹੋਵੇਗੀ। ਮੈਂ, ਅਨੁਸ਼ਕਾ ਅਤੇ ਸਾਡਾ ਪਰਿਵਾਰ। ਕ੍ਰਿਕਟ ਜ਼ਰੂਰ ਮੇਰੀ ਜ਼ਿੰਦਗੀ ਦਾ ਹਿੱਸਾ ਹੋਵੇਗਾ, ਪਰ ਮੇਰਾ ਮੰਨਣਾ ਹੈ ਪਰਿਵਾਰ ਤਰਜੀਹ ਹੋਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਤੋਂ ਵਧ ਕੇ ਕੁਝ ਨਹੀਂ।'' ਵਿਰਾਟ ਨੇ ਕਿਹਾ, ''ਕ੍ਰਿਕਟ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਪਰ ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ ਹੁੰਦਾ।''

 


author

Tarsem Singh

Content Editor

Related News