ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ

Sunday, Jun 06, 2021 - 01:04 PM (IST)

ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ 2 ਜੂਨ ਦੀ ਰਾਤ ਨੂੰ ਇਕ ਨਿੱਜੀ ਚਾਰਟਰਡ ਜਹਾਜ਼ ਵਿਚ ਇੰਗਲੈਂਡ ਲਈ ਰਵਾਨਾ ਹੋਈ ਜਿਸ ਵਿਚ ਕਪਤਾਨ ਵਿਰਾਟ ਕੋਹਲੀ ਦੇ ਨਾਲ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਆਪਣੀ ਬੇਟੀ ਵਾਮਿਕਾ ਨਾਲ ਇੰਗਲੈਂਡ ਪਹੁੰਚੀ ਸੀ। ਹਾਲਾਂਕਿ, ਜਦੋਂ ਵਿਰਾਟ ਅਤੇ ਅਨੁਸ਼ਕਾ ਇੰਗਲੈਂਡ ਜਾਣ ਲਈ ਮੁੰਬਈ ਏਅਰਪੋਰਟ ਪਹੁੰਚੇ ਤਾਂ ਦੋਵਾਂ ਦੀਆਂ ਫੋਟੋਆਂ ਵਾਇਰਲ ਹੋਣ ਲੱਗੀਆਂ। ਉਨ੍ਹਾਂ ਦੀ ਪਿਆਰੀ ਧੀ ਵਾਮਿਕਾ ਵੀ ਇਸ ਜੋੜੀ ਨਾਲ ਦਿਖਾਈ ਦਿੱਤੀ ਹੈ।

ਇਹ ਵੀ ਪਡ਼੍ਹੋ : WTC Final ਦੌਰਾਨ ਕਾਰਤਿਕ ਨਿਭਾਏਗਾ ਅਹਿਮ ਭੂਮਿਕਾ, ਗਾਵਸਕਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਸਾਹਮਣੇ ਆਇਆ ਵਿਰਾਟ-ਅਨੁਸ਼ਕਾ ਦੀ ਧੀ ਦਾ ਚਿਹਰਾ

PunjabKesariਅਨੁਸ਼ਕਾ ਸ਼ਰਮਾ ਨੇ ਵਾਮਿਕਾ ਨੂੰ ਆਪਣੀ ਗੋਦ ਵਿਚ ਲਿਆ ਹੋਇਆ ਸੀ, ਜਿਸ ਵਿਚ ਵਾਮਿਕਾ ਦਾ ਚਿਹਰਾ ਢੱਕਿਆ ਹੋਇਆ ਸੀ ਪਰ ਫਿਰ ਵੀ ਕੁਝ ਫੋਟੋਗ੍ਰਾਫਰਜ਼ ਨੇ ਵਾਮਿਕਾ ਦੀ ਤਸਵੀਰ ਲਈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਕਈ ਵਾਰ ਜਨਤਕ ਤੌਰ 'ਤੇ ਬੋਲ ਚੁੱਕੇ ਹਨ ਕਿ ਉਹ ਇਸ ਸਮੇਂ ਆਪਣੀ ਬੇਟੀ ਵਾਮਿਕਾ ਨੂੰ ਸੋਸ਼ਲ ਮੀਡੀਆ 'ਤੇ ਲਿਆਉਣਾ ਨਹੀਂ ਚਾਹੁੰਦੇ। ਇਸ ਸਭ ਦੇ ਬਾਵਜੂਦ, ਇਕ ਫੋਟੋਗ੍ਰਾਫਰ ਨੇ ਵਾਮਿਕਾ ਦੀ ਫੋਟੋ ਲਈ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਅਸੀਂ ਵਾਮਿਕਾ ਦੀ ਤਸਵੀਰ ਦੇ ਨਾਲ ਵਿਰਾਟ ਦੀ ਬਚਪਨ ਦੀ ਤਸਵੀਰ ਵੀ ਦਿਖਾ ਰਹੇ ਹਾਂ। ਤਸਵੀਰ ’ਚ ਵਾਮਿਕਾ ਬਿਲਕੁਲ ਬਚਪਨ ਦੇ ਵਿਰਾਟ ਕੋਹਲੀ ਵਾਂਗ ਲਗ ਰਹੀ ਹੈ। 

PunjabKesariਫ਼ੈਨ ਨੇ ਵਾਮਿਕਾ ਦਾ ਚਿਹਰਾ ਦਿਖਾਉਣ ਦੀ ਕੀਤੀ ਸੀ ਗੁਜ਼ਾਰਿਸ਼
ਨਿਯਮਾਂ ਦੇ ਅਨੁਸਾਰ, ਭਾਰਤੀ ਟੀਮ ਫਿਲਹਾਲ ਇਕਾਂਤਵਾਸ 'ਤੇ ਹੈ, ਜਿਸ ਵਿਚ ਵਿਰਾਟ ਨੂੰ ਵੀ ਵੱਖ ਰਹਿਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਵਿਰਾਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਬਾਰੇ ਸੋਚਿਆ ਅਤੇ ਇੰਸਟਾਗ੍ਰਾਮ 'ਤੇ ਲਿਖਿਆ -''ਮੈਂ ਇਕਾਂਤਵਾਸ 'ਤੇ ਹਾਂ, ਮੈਨੂੰ ਪ੍ਰਸ਼ਨ ਪੁੱਛੋ।'' ਇਸ ਦੌਰਾਨ ਇਕ ਯੂਜ਼ਰ ਨੇ ਬੇਟੀ ਵਾਮਿਕਾ ਦੇ ਬਾਰੇ ਪੁੱਛਿਆ ਅਤੇ ਕਿਹਾ, 'ਵਾਮਿਕਾ ਦਾ ਮਤਲਬ ਕੀ ਹੁੰਦਾ ਹੈ? ਉਹ ਕਿਵੇਂ ਹੈ? ਕੀ ਮੈਂ ਉਸ ਦੀ ਝਲਕ ਵੇਖ ਸਕਦਾ ਹਾਂ? ਅਜਿਹੇ ਇਕ ਯੂਜ਼ਰ ਦੇ ਸਵਾਲ 'ਤੇ ਵਿਰਾਟ ਨੇ ਲਿਖਿਆ ਕਿ 'ਵਾਮਿਕਾ ਦੇਵੀ ਦੁਰਗਾ ਦਾ ਇਕ ਹੋਰ ਨਾਮ ਹੈ। ਨਹੀਂ, ਇਕ ਜੋੜੇ ਦੇ ਰੂਪ ਵਿਚ, ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ 'ਤੇ ਨਹੀਂ ਦਿਖਾਵਾਂਗੇ ਜਦੋਂ ਤਕ ਉਹ ਖੁਦ ਨਹੀਂ ਸਮਝ ਲੈਂਦਾ ਕਿ ਸੋਸ਼ਲ ਮੀਡੀਆ ਕੀ ਹੈ ਅਤੇ ਇਸ ਬਾਰੇ ਉਹ ਖ਼ੁਦ ਫੈਸਲਾ ਲੈ ਸਕੇ।

ਇਹ ਵੀ ਪਡ਼੍ਹੋ : ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ’ਚੋਂ ਬਾਹਰ ਹੋਣਾ ਲੱਗਭਗ ਤੈਅ, ਇਨ੍ਹਾਂ ਦੇਸ਼ਾਂ ’ਚ ਹੋ ਸਕਦੇ ਹਨ ਮੈਚ

ਇਸੇ ਸਾਲ ਹੋਇਆ ਸੀ ਵਾਮਿਕਾ ਦਾ ਜਨਮ
ਜਾਣਕਾਰੀ ਲਈ ਦੱਸ ਦੇਈਏ ਕਿ ਵਾਮਿਕਾ ਦਾ ਜਨਮ ਇਸ ਸਾਲ 11 ਜਨਵਰੀ 2021 ਨੂੰ ਹੋਇਆ ਸੀ। ਇਹੀ ਉਹ ਦਿਨ ਸੀ ਜਦੋਂ ਵਿਰਾਟ ਅਤੇ ਅਨੁਸ਼ਕਾ ਮਾਤਾ-ਪਿਤਾ ਬਣੇ ਸਨ। ਵਿਰਾਟ ਕੋਹਲੀ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਰਾਹੀਂ ਲੋਕਾਂ ਨੂੰ ਬੇਟੀ ਵਾਮਿਕਾ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਜੋੜੇ ਨੇ ਹੁਣ ਤਕ ਆਪਣੀ ਧੀ ਦਾ ਚਿਹਰਾ ਜਨਤਕ ਰੂਪ ਵਿਚ ਨਾ ਦਿਖਾਉਣ ਦਾ ਫੈਸਲਾ ਲਿਆ ਹੈ। ਪਰ ਫੋਟੋਗ੍ਰਾਫਰ ਨੇ ਬਿਨਾਂ ਇਜਾਜ਼ਤ ਧੀ ਵਾਮਿਕਾ ਦੀ ਫੋਟੋ ਖਿੱਚ ਕੇ ਇਸ ਨੂੰ ਜਨਤਕ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News