ਪਿਤਾ ਬਣਨ ਤੋਂ ਪਹਿਲਾਂ ਮੈਰੀਕੋਮ ਤੋਂ ਸਿੱਖਿਆ ਲੈਣੀ ਚਾਹੁੰਦੇ ਹਨ ਵਿਰਾਟ ਕੋਹਲੀ

10/15/2020 4:02:56 PM

ਨਵੀਂ ਦਿੱਲੀ (ਭਾਸ਼ਾ) : ਵਿਰਾਟ ਕੋਹਲੀ ਅਗਲੇ ਸਾਲ ਜਨਵਰੀ ਵਿਚ ਪਿਤਾ ਬਣਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਖੇਡ ਅਤੇ ਪਿਤਾ ਦੀਆਂ ਜ਼ਿੰਮੇਵਾਰੀਆਂ ਵਿਚਾਲੇ ਸੰਤੁਲਨ ਬਣਾਉਣ ਲਈ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ. ਸੀ. ਮੈਰੀਕੋਮ ਤੋਂ ਸਿੱਖਿਆ ਲੈਣੀ ਚਾਹੁੰਦੇ ਹਨ।

PunjabKesari

ਭਾਰਤੀ ਕਪਤਾਨ ਨੇ ਕਿਹਾ ਕਿ ਉਹ ਸਟਾਰ ਮੁੱਕੇਬਾਜ਼ ਅਤੇ 4 ਬੱਚਿਆਂ ਦੀ ਮਾਂ ਮੈਰੀਕੋਮ ਦੇ ਦੱਸੇ ਗਏ ਰਸਤੇ 'ਤੇ ਚੱਲਣਾ ਚਾਹੁੰਦੇ ਹਨ। ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਦੇ ਘਰ ਅਗਲੇ ਸਾਲ ਜਨਵਰੀ ਵਿਚ ਪਹਿਲਾ ਬੱਚਾ ਆਉਣ ਵਾਲਾ ਹੈ। ਕੋਹਲੀ ਨੇ ਮੈਰੀਕੋਮ ਨੂੰ ਇੰਸਟਾਗਰਾਮ ਚੈਟ ਵਿਚ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਮਾਤਾ-ਪਿਤਾ ਦੀ ਭੂਮਿਕਾ ਅਤੇ ਬਿਜ਼ੀ ਕਰੀਅਰ ਵਿਚਾਲੇ ਸੰਤੁਲਨ ਬਣਾਉਣ ਦੇ ਬਾਰੇ ਵਿਚ ਗੱਲ ਕਰਣ ਲਈ ਤੁਹਾਡੇ ਤੋਂ ਬਿਹਤਰ ਕੋਈ ਹੋਰ ਹੋ ਸਕਦਾ ਹੈ।'

ਇਹ ਵੀ ਪੜ੍ਹੋ: WWE ਸੁਪਰਸਟਾਰ ਜਾਨ ਸੀਨਾ ਨੇ ਚੁੱਪ ਚੁਪੀਤੇ ਆਪਣੀ ਪ੍ਰੇਮਿਕਾ ਨਾਲ ਰਚਾਇਆ ਵਿਆਹ

ਇਨ੍ਹਾਂ ਦੋਨਾਂ ਵਿਚਾਲੇ ਗੱਲਬਾਤ ਤੋਂ ਪਹਿਲਾਂ 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਨੇ ਕੋਹਲੀ ਅਤੇ ਅਨੁਸ਼ਕਾ ਨੂੰ ਵਧਾਈ ਦਿੱਤੀ । ਕੋਹਲੀ ਨੇ ਹੁਣ ਵੀ ਰਿੰਗ ਵਿਚ ਆਪਣਾ ਦਬਦਬਾ ਬਣਾਉਣ ਦੀ ਇੱਛਾ ਰੱਖਣ ਵਾਲੀ 37 ਸਾਲਾ ਮੈਰੀਕੋਮ ਤੋਂ ਪੁੱਛਿਆ, 'ਤੁਸੀਂ ਇਕ ਮਾਂ ਹੋ। ਤੁਸੀਂ ਅਭਿਆਸ, ਇੰਨੀ ਜ਼ਿਆਦਾ ਚੈਂਪਿਅਨਸ਼ਿਪ ਵਿਚ ਭਾਗ ਲੈਣਾ, ਇਹ ਸਭ ਕਿਵੇਂ ਕੀਤਾ। ਤੁਸੀਂ ਕਿਵੇਂ ਸੰਤੁਲਨ ਬਣਾਇਆ।'

ਇਹ ਵੀ ਪੜ੍ਹੋ:  ਟਾਈਮ ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਈ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਮਾਨਸੀ

ਮੈਰੀਕੋਮ ਨੇ ਕਿਹਾ ਕਿ ਪਰਿਵਾਰ ਦੀ ਸਹਾਇਤਾ ਦੇ ਬਿਨਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਕਿਹਾ, 'ਵਿਆਹ ਦੇ ਬਾਅਦ ਮੇਰੇ ਪਤੀ ਮੇਰਾ ਮਜਬੂਤ ਪੱਖ ਰਹੇ ਹਨ। ਉਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਮੈਂ ਜੋ ਚਾਹੁੰਦੀ ਹਾਂ ਉਨ੍ਹਾਂ ਨੇ ਉਸ ਹਰ ਚੀਜ ਦਾ ਧਿਆਨ ਰੱਖਿਆ। ਉਹ ਆਦਰਸ਼ ਪਤੀ ਅਤੇ ਪਿਤਾ ਹਨ। ਇਸ ਦੇ ਇਲਾਵਾ ਮੇਰੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ।' ਕੋਹਲੀ ਨੇ ਕਿਹਾ ਕਿ ਮੈਰੀਕੋਮ ਨੇ ਜੋ ਰੱਸਤਾ ਵਿਖਾਇਆ ਹੈ, ਉਸ 'ਤੇ ਕਈ ਵੀ ਮਾਤਾ-ਪਿਤਾ ਚੱਲ ਸਕਦੇ ਹਨ। ਭਾਰਤੀ ਕਪਤਾਨ ਨੇ ਕਿਹਾ, 'ਤੁਸੀ ਦੇਸ਼ ਦੀਆਂ ਔਰਤਾਂ ਹੀ ਨਹੀਂ ਸਗੋਂ ਹਰ ਕਿਸੇ ਲਈ ਆਦਰਸ਼ ਹੋ। ਤੁਸੀਂ ਕਈ ਮੁਸੀਬਤਾ ਅਤੇ ਘੱਟ ਸਹੂਲਤਾਂ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਖੇਡ ਵਿਚ ਇੰਨਾ ਕੁੱਝ ਹਾਸਲ ਕੀਤਾ।'

ਇਹ ਵੀ ਪੜ੍ਹੋ: IPL 2020: ਵਿਰਾਟ ਖ਼ਿਲਾਫ਼ ਵਾਪਸੀ ਲਈ ਉਤਰਣਗੇ ਰਾਹੁਲ, ਪੰਜਾਬ ਨੂੰ ਕ੍ਰਿਸ ਗੇਲ ਤੋਂ ਉਮੀਦਾਂ

ਉਨ੍ਹਾਂ ਕਿਹਾ, 'ਤੁਸੀਂ ਅੱਗੇ ਵੱਧਦੇ ਰਹੇ ਅਤੇ ਆਪਣਾ ਰੱਸਤਾ ਸੁਗਮ ਬਣਾਉਂਦੇ ਰਹੇ।  ਇਹ ਅਜਿਹਾ ਹੈ ਜੋ ਹਰ ਕਿਸੇ ਲਈ ਪ੍ਰੇਰਣਾਦਾਈ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਸਾਰਿਆਂ ਲਈ ਪ੍ਰੇਰਨਾ ਹੋ। ਮੈਂ ਤੁਹਾਨੂੰ ਇਹ ਸਵਾਲ ਪੁੱਛ ਕੇ ਅਸਲ ਵਿਚ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।' ਕੋਹਲੀ ਨੇ ਕਿਹਾ, 'ਅਸੀਂ ਮਾਤਾ-ਪਿਤਾ ਬਨਣ ਵਾਲੇ ਹਾਂ। ਤੁਸੀਂ ਜੋ ਕੁੱਝ ਕੀਤਾ ਹੈ ਅਸੀਂ ਉਸ ਤੋਂ ਪ੍ਰੇਰਨਾ ਲੈਂਦੇ ਹਾਂ। ਅਸੀਂ ਤੁਹਾਡੇ ਦੱਸਦੇ ਰਸਤੇ 'ਤੇ ਹੀ ਅੱਗੇ ਵਧਾਂਗੇ।'

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਖਰੀਦਣ ਦਾ ਹੈ ਚੰਗਾ ਮੌਕਾ


cherry

Content Editor cherry