ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

Saturday, Sep 05, 2020 - 08:51 PM (IST)

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਗਲੇ ਸਾਲ ਜਨਵਰੀ ਵਿਚ ਮਾਂ-ਬਾਪ ਬਨਣ ਵਾਲੇ ਹਨ। ਦੋਵਾਂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਜ਼ਰੀਏ ਇਹ ਖੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਹੁਣ ਇਕ ਮਸ਼ਹੂਰ ਜੋਤਸ਼ੀ ਨੇ ਭਵਿੱਖਬਾਣੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਵਿਰਾਟ ਦੇ ਘਰ ਧੀ ਆਵੇਗੀ ਜਾਂ ਪੁੱਤਰ।

 
 
 
 
 
 
 
 
 
 
 
 
 
 
 

A post shared by Virat Kohli (@virat.kohli) on



ਸੰਭਾਵਨਾ : ਵਿਰੁਸ਼ਕਾ ਨੂੰ ਹੋਵੇਗੀ ਕੁੜੀ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਮਾਂ-ਬਾਪ ਬਨਣ ਦੀ ਖ਼ਬਰ ਤਾਂ ਤੁਹਾਨੂੰ ਸਾਰਿਆਂ ਨੂੰ ਮਿਲ ਚੁੱਕੀ ਹੈ ਪਰ ਹੁਣ ਬੈਂਗਲੁਰੂ ਦੇ ਇਕ ਮਸ਼ਹੂਰ ਜੋਤਸ਼ੀ ਨੇ ਇਸ ਗੱਲ ਦੀ ਭਵਿੱਖਬਾਣੀ ਕੀਤੀ ਹੈ ਕਿ ਵਿਰੁਸ਼ਕਾ ਨੂੰ ਬੇਬੀ ਗਰਲ ਹੋਵੇਗੀ ਜਾਂ ਬੇਬੀ ਬੁਆਏ। ਗੁਰੂ ਜੀ ਨੇ ਕਿਹਾ- ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ, ਦੋਵੇਂ ਸਮਾਨ ਸਮਰੱਥਾ ਵਾਲੇ ਭਗਵਾਨ ਦਾ ਉਪਹਾਰ ਹਨ। ਅਸਲ ਵਿਚ ਕੁੜੀਆਂ ਵੱਖ-ਵੱਖ ਖ਼ੇਤਰਾਂ ਵਿਚ ਮੁੰਡਿਆਂ ਨੂੰ ਪਛਾੜ ਰਹੀਆਂ ਹਨ। ਵਿਰਾਟ ਅਤੇ ਅਨੁਸ਼ਕਾ ਦਾ ਚਿਹਰਾ ਪੜ੍ਹਨ ਅਤੇ ਜੋਤਸ਼ੀ ਗੰਣਨਾ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੰਭਾਵਨਾ ਕੁੜੀ ਦੀ ਹੈ।

PunjabKesari

ਵਿਰੁਸ਼ਕਾ ਇਸ ਸਮੇਂ ਹਨ ਯੂ.ਏ.ਈ. ਵਿਚ
ਆਈ.ਪੀ.ਐੱਲ. 19 ਸਤੰਬਰ ਤੋਂ ਸ਼ੁਰੂ ਹੋਣਾ ਹੈ ਅਤੇ ਆਈ.ਪੀ.ਐੱਲ. ਦੀਆਂ ਤਿਆਰੀਆਂ ਲਈ ਵਿਰਾਟ ਕੋਹਲੀ ਆਪਣੀ ਪੂਰੀ ਟੀਮ ਨਾਲ ਪਿਛਲੇ ਮਹੀਨੇ ਯੂ.ਏ.ਈ. ਪਹੁੰਚ ਗਏ ਸਨ ਅਤੇ ਉਨ੍ਹਾਂ ਨਾਲ ਪਤਨੀ ਅਨੁਸ਼ਕਾ ਵੀ ਉਥੇ ਹੀ ਮੌਜੂਦ ਹੈ। ਬੀਤੇ ਕੁੱਝ ਦਿਨ ਪਹਿਲਾਂ ਦੋਵਾਂ ਨੇ ਹੋਣ ਵਾਲੇ ਬੱਚੇ ਦੀ ਖ਼ੁਸ਼ੀ 'ਚ ਕੇਕ ਕੱਟ ਕੇ ਜਸ਼ਨ ਮਨਾਇਆ ਸੀ ਅਤੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ।  

PunjabKesari

ਜੋਫਰਾ ਆਰਚਰ ਨੇ ਦੱਸ ਦਿੱਤੀ ਡਿਲਿਵਰੀ ਡੇਟ
ਇੰਗਲੈਂਡ ਦੇ ਤੇਜ਼ ਗੇਂਦਬਾਜ ਜੋਫਰਾ ਆਰਚਰ ਦਾ ਇਕ ਪੁਰਾਨਾ ਟਵਿਟ ਵਾਇਰਲ ਹੋ ਰਿਹਾ ਹੈ ਜਿਸ ਦੇ ਬਾਅਦ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਜੋਤਸ਼ੀ ਬੁਲਾਉਣ ਲੱਗੇ ਹਨ। ਦਰਅਸਲ ਜੋਫਰਾ ਨੇ 2015 ਵਿਚ ਇਕ ਟਵਿਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ - 5 ਜਨਵਰੀ। ਜੋਫਰਾ ਦੇ ਇਸ ਟਵਿਟ ਨੂੰ ਲੋਕ ਅਨੁਸ਼ਕਾ ਦੀ ਡਿਲਿਵਰੀ ਡੇਟ ਮੰਨ ਰਹੇ ਹਨ। ਦਰਅਸਲ ਵਿਰਾਟ ਅਤੇ ਅਨੁਸ਼ਕਾ ਨੇ ਆਪਣੇ ਘਰ ਨਵਾਂ ਮਹਿਮਾਨ ਆਉਣ ਦਾ ਸਮਾਂ ਵੀ ਜਨਵਰੀ ਹੀ ਦੱਸਿਆ ਹੈ। ਵਿਰਾਟ ਅਤੇ ਅਨੁਸ਼ਕਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਹੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਅਗਲੇ ਸਾਲ ਜਨਵਰੀ ਵਿਚ ਉਹ 2 ਤੋਂ 3 ਹੋਣ ਵਾਲੇ ਹਨ। ਉਨ੍ਹਾਂ ਕਿਹਾ, 'ਅਤੇ ਉਦੋਂ ਅਸੀਂ ਤਿੰਨ ਹੋਵਾਂਗੇ। ਨਵਾਂ ਮਹਿਮਾਨ ਜਨਵਰੀ 2021 ਵਿਚ ਆ ਰਿਹਾ ਹੈ।'

PunjabKesari


author

cherry

Content Editor

Related News