ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

Thursday, Aug 27, 2020 - 03:16 PM (IST)

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਮੁੰਬਈ : ਫਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਘਰ 'ਚ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਦਰਅਸਲ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖ਼ੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

PunjabKesari

ਵਿਰੁਸ਼ਕਾ ਨੇ ਆਪਣੀ ਇਕ ਖ਼ੂਬਸੂਰਤ ਤਸਵੀਰ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ, ਜਿਸ ਵਿਚ ਅਨੁਸ਼ਕਾ ਦਾ 'ਬੇਬੀ ਬੰਪ' ਸਾਫ਼ ਨਜ਼ਰ ਆ ਰਿਹਾ ਹੈ। ਵਿਰਾਟ ਅਨੁਸ਼ਕਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਹੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਅਗਲੇ ਸਾਲ ਜਨਵਰੀ ਵਿਚ ਉਹ 2 ਤੋਂ 3 ਹੋਣ ਵਾਲੇ ਹਨ। ਉਨ੍ਹਾਂ ਕਿਹਾ, 'ਅਤੇ ਉਦੋਂ ਅਸੀਂ ਤਿੰਨ ਹੋਵਾਂਗੇ। ਨਵਾਂ ਮਿਹਮਾਨ ਜਨਵਰੀ 2021 ਵਿਚ ਆ ਰਿਹਾ ਹੈ।'

PunjabKesari

ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ 11 ਦਸੰਬਰ 2017 ਵਿਚ ਵਿਆਹ ਕਰਾਇਆ ਸੀ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ 'ਚ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਐਡ ਸ਼ੂਟ ਦੌਰਾਨ ਹੋਈ ਸੀ।

PunjabKesari

ਫਿਲਹਾਲ ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ 2020 ਦੇ ਸੀਜ਼ਨ ਵਿਚ ਹਿੱਸਾ ਲੈਣ ਲਈ ਦੁਬਈ ਪਹੁੰਚੇ ਹੋਏ ਹਨ ਜੋ 19 ਸਤੰਬਰ ਤੋਂ ਸ਼ੁਰੂ ਹੋਣਾ ਹੈ। ਵਿਰਾਟ ਆਈ.ਪੀ.ਐਲ. ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਦੇ ਕਪਤਾਨ ਹਨ। ਉਥ ਹੀ ਅਨੁਸ਼ਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ ਵਿਚ ਨਜ਼ਰ ਆਏਗੀ, ਜੋ ਇਸ ਸਾਲ ਦੇ ਆਖ਼ੀਰ ਤੱਕ ਵੱਡੇ ਪਰਦੇ 'ਤੇ ਆਏਗੀ। ਵਿਰਾਟ ਇਸ ਸਾਲ ਦੇ ਅੰਤ ਵਿਚ ਆਸਟ੍ਰੇਲੀਆ ਦੌਰੇ 'ਤੇ ਜਾਣਗੇ, ਜਿੱਥੇ ਭਾਰਤੀ ਟੀਮ ਨੂੰ 4 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੈਸਟ ਸੀਰੀਜ਼ 7 ਜਨਵਰੀ ਨੂੰ ਸਿਡਨੀ ਟੈਸਟ ਨਾਲ ਸਮਾਪਤ ਹੋਵੇਗੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ 12 ਤੋਂ 17 ਜਨਵਰੀ ਤੱਕ ਖੇਡੀ ਜਾਵੇਗੀ।


author

cherry

Content Editor

Related News