ਵਿਰਾਟ ਨਾਲ ਵਿਆਹ 'ਤੇ ਅਨੁਸ਼ਕਾ ਦਾ ਵੱਡਾ ਖੁਲਾਸਾ, ਵਿਆਹ ਸਮੇਂ ਕਿਹਾ ਸੀ ਇਹ ਝੂਠ

Tuesday, Mar 05, 2019 - 12:47 PM (IST)

ਵਿਰਾਟ ਨਾਲ ਵਿਆਹ 'ਤੇ ਅਨੁਸ਼ਕਾ ਦਾ ਵੱਡਾ ਖੁਲਾਸਾ, ਵਿਆਹ ਸਮੇਂ ਕਿਹਾ ਸੀ ਇਹ ਝੂਠ

ਨਵੀਂ ਦਿੱਲੀ— ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ-ਆਪਣੇ ਪ੍ਰੋਫੈਸ਼ਨ 'ਚ ਆਪਣੇ ਫੈਂਸ ਦੇ ਚਹੇਤੇ ਹਨ। ਲੰਬੇ ਸਮੇਂ ਤਕ ਡੇਟਿੰਗ ਕਰਨ ਦੇ ਬਾਅਦ ਵਿਰਾਟ ਅਤੇ ਅਨੁਸ਼ਕਾ ਸਾਲ 2017 'ਚ ਵਿਆਹ ਦੇ ਬੰਧਨ 'ਚ ਬੱਝੇ ਗਏ ਸਨ। ਕਦੀ ਪਰਸਨਲ ਲਾਈਫ ਬਾਰੇ ਗੱਲ ਨਾ ਕਰਨ ਵਾਲੀ ਅਨੁਸ਼ਕਾ ਸ਼ਰਮਾ ਨੇ ਹੁਣ ਆਪਣੇ ਵਿਆਹ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਨੁਸ਼ਕਾ ਨੇ ਇਕ ਤਾਜ਼ਾ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਵਿਆਹ ਨੂੰ ਸੀਕ੍ਰੇਟ (ਗੁਪਤ) ਰੱਖਣ ਲਈ ਫਰਜ਼ੀ ਨਾਂ ਰੱਖੇ ਸਨ। ਇੰਨਾ ਹੀ ਨਹੀਂ ਵਿਰੁਸ਼ਕਾ ਦੇ ਵਿਆਹ 'ਚ ਸਿਰਫ 42 ਲੋਕ ਹੀ ਸ਼ਾਮਲ ਹੋਏ ਸਨ।
PunjabKesari

ਪੱਤਰਕਾਰਾਂ ਨਾਲ ਗੱਲਬਾਤ 'ਚ ਅਨੁਸ਼ਕਾ ਨੇ ਕਿਹਾ ਸੀ, ''ਅਸੀਂ ਇਕ ਹੋਮ ਸਟਾਈਲ ਵੈਡਿੰਗ ਚਾਹੁੰਦੇ ਸੀ। ਜਿੱਥੇ ਸਿਰਫ 42 ਲੋਕ ਹਾਜ਼ਰ ਸਨ, ਜਿਸ 'ਚ ਸਾਡੇ ਪਰਿਵਾਰ ਅਤੇ ਦੋਸਤ ਸ਼ਾਮਲ ਸਨ। ਮੈਂ ਆਪਣੇ ਅਤੇ ਵਿਰਾਟ ਦੇ ਵਿਆਹ ਨੂੰ ਕਿਸੇ ਵੱਡੇ ਸੈਲਿਬ੍ਰਿਟੀ ਦਾ ਵਿਆਹ ਨਹੀਂ ਬਣਾਉਣਾ ਚਾਹੁੰਦੀ ਸੀ। ਸਾਡੇ ਵਿਆਹ 'ਚ ਐਨਰਜੀ ਬਹੁਤ ਚੰਗੀ ਸੀ।'' ਅਨੁਸ਼ਕਾ ਨੇ ਅੱਗੇ ਕਿਹਾ, ''ਇੱਥੋਂ ਤਕ ਕਿ ਅਸੀਂ ਕੈਟਰਸ ਨਾਲ ਗੱਲ ਕਰਦੇ ਸਮੇਂ ਫੇਕ ਨਾਂ ਤਕ ਦੱਸੇ। ਮੈਨੂੰ ਲਗਦਾ ਹੈ ਕਿ ਵਿਰਾਟ ਨੇ ਆਪਣਾ ਨਾਂ ਰਾਹੁਲ ਦੱਸਿਆ ਸੀ।'' 11 ਦਸੰਬਰ 2017 ਨੂੰ ਅਨੁਸ਼ਕਾ ਅਤੇ ਵਿਰਾਟ ਨੇ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਕੇ ਫੈਂਸ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ।


author

Tarsem Singh

Content Editor

Related News