ਕੋਹਲੀ ਤੇ ਸਮਿਥ ਟਾਪ ਕ੍ਰਿਕਟਰ ਪਰ ਦੋਵਾਂ 'ਚ ਹੈ ਇਹ ਫਰਕ : ਡੇਵਿਡ ਵਾਰਨਰ

Wednesday, May 06, 2020 - 07:22 PM (IST)

ਕੋਹਲੀ ਤੇ ਸਮਿਥ ਟਾਪ ਕ੍ਰਿਕਟਰ ਪਰ ਦੋਵਾਂ 'ਚ ਹੈ ਇਹ ਫਰਕ : ਡੇਵਿਡ ਵਾਰਨਰ

ਨਵੀਂ ਦਿੱਲੀ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਮੰਨਦੇ ਹਨ ਕਿ ਵਿਰਾਟ ਕੋਹਲੀ ਤੇ ਸਮਿਥ ਸਮਾਨ ਰੂਪ ਨਾਲ ਆਪਣੀ ਟੀਮਾਂ ਦਾ ਮਨੋਬਲ ਵਧਾਉਂਦੇ ਹਨ ਪਰ ਦੋਵਾਂ ਦਾ ਬੱਲੇਬਾਜ਼ੀ ਦਾ ਜ਼ਜਬਾ ਤੇ ਜੁਨੂਨ ਇਕ-ਦੂਜੇ ਤੋਂ ਅਲੱਗ ਹੈ। ਇਸ 'ਚ ਕੋਈ 2 ਰਾਏ ਨਹੀਂ ਕਿ ਭਾਰਤੀ ਕਪਤਾਨ ਕੋਹਲੀ ਤੇ ਚੋਟੀ ਆਸਟਰੇਲੀਆਈ ਬੱਲੇਬਾਜ਼ ਸਮਿਥ ਮੌਜੂਦਾ ਯੁਗ ਦੇ 2 ਚੋਟੀ ਦੇ ਕ੍ਰਿਕਟਰ ਹਨ। ਇਹ ਦੋਵੇਂ ਲਗਾਤਾਰ ਨਵੀਆਂ ਉਪਲੱਬਧੀਆਂ ਹਾਸਲ ਕਰਦੇ ਰਹਿੰਦੇ ਹਨ, ਜਿਸ ਨਾਲ ਇਨ੍ਹਾਂ ਦੋਵਾਂ 'ਚ ਵਧੀਆ ਕੌਣ 'ਤੇ ਬਹਿਸ ਸ਼ੁਰੂ ਹੁੰਦੀ ਹੈ। ਵਾਰਨਰ ਨੇ ਕਿਹਾ ਕਿ ਵਿਰਾਟ ਦਾ ਦੌੜਾਂ ਬਣਾਉਣ ਦਾ ਜੁਨੂਨ ਤੇ ਜ਼ਜਬਾ ਸਟੀਵ ਸਮਿਥ ਦੀ ਤੁਲਨਾ ਤੋਂ ਅਲੱਗ ਹੈ। ਉਨ੍ਹਾਂ ਨੇ ਕਿਹਾ ਕਿ ਕੋਹਲੀ ਵਿਰੋਧੀ ਟੀਮ ਨੂੰ ਕਮਜ਼ੋਰ ਕਰਨ ਦੇ ਲਈ ਦੌੜਾਂ ਬਣਾਉਂਦਾ ਹੈ, ਜਦਕਿ ਸਮਿਥ ਆਪਣੀ ਬੱਲੇਬਾਜ਼ੀ ਦਾ ਲਾਭ ਚੁੱਕਦਾ ਹੈ।

PunjabKesari
ਉਨ੍ਹਾਂ ਨੇ ਕਿਹਾ ਕਿ ਸਟੀਵ ਕ੍ਰੀਜ਼ 'ਤੇ ਗੇਂਦ ਨੂੰ ਹਿੱਟ ਕਰਨ ਦੇ ਲਈ ਆਉਂਦਾ ਹੈ, ਉਹ ਅਜਿਹੀਆਂ ਚੀਜ਼ਾਂ ਨੂੰ ਦੇਖਦਾ ਹੈ। ਉਹ ਕ੍ਰੀਜ਼ 'ਤੇ ਜਮਕੇ ਗੇਂਦਾਂ ਨੂੰ ਹਿੱਟ ਕਰਨਾ ਚਾਹੁੰਦੇ ਹਨ। ਉਹ ਆਊਟ ਨਹੀਂ ਹੋਣਾ ਚਾਹੁੰਦੇ। ਉਹ ਇਸਦਾ ਆਨੰਦ ਲੈਂਦੇ ਹਨ। ਵਾਰਨਰ ਨੂੰ ਲਗਦਾ ਹੈ ਕਿ ਕੋਹਲੀ ਇਸ ਗੱਲ ਤੋਂ ਜਾਣੂ ਹਨ ਕਿ ਜੇਕਰ ਉਹ ਕ੍ਰੀਜ਼ 'ਤੇ ਬਣੇ ਰਹਿਣਗੇ ਤਾਂ ਉਸਦੀ ਟੀਮ ਚੋਟੀ 'ਤੇ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰਾਟ ਨਿਸ਼ਚਿਤ ਰੂਪ ਨਾਲ ਆਊਟ ਨਹੀਂ ਹੋਣਾ ਚਾਹੁੰਦੇ ਪਰ ਉਹ ਜਾਣਦੇ ਹਨ ਕਿ ਜੇਕਰ ਉਹ ਕੁਝ ਸਮਾਂ ਕ੍ਰੀਜ਼ 'ਤੇ ਬਤੀਤ ਕਰਨਗੇ ਤਾਂ ਉਹ ਤੇਜ਼ੀ ਨਾਲ ਬਹੁਤ ਦੌੜਾਂ ਬਣਾ ਲੈਣਗੇ। ਉਹ ਆਪ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨਗੇ। ਇਸ ਨਾਲ ਆਉਣ ਵਾਲੇ ਖਿਡਾਰੀ ਨੂੰ ਮਦਦ ਮਿਲਦੀ ਹੈ, ਭਾਰਤੀ ਟੀਮ ਦੇ ਬਹੁਤ ਖਿਡਾਰੀ ਹਨ, ਜੋ ਸ਼ਾਨਦਾਰ ਹੋ ਸਕਦੇ ਹਨ। ਆਸਟਰੇਲੀਆ ਦੇ ਇਸ ਸਲਾਮੀ ਬੱਲੇਬਾਜ਼ ਨੇ ਨਾਲ ਹੀ ਕਿਹਾ ਕਿ ਦੋਵੇਂ ਖਿਡਾਰੀ ਮਾਨਸਿਕ ਰੂਪ ਨਾਲ ਬਹੁਤ ਮਜ਼ਬੂਤ ਹਨ ਤੇ ਜੇਕਰ ਉਹ ਇਕ ਵਧੀਆ ਪਾਰੀ ਖੇਡਦੇ ਹਨ ਤਾਂ ਇਸ ਨਾਲ ਪੂਰੀ ਟੀਮ ਦਾ ਮਨੋਬਲ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਕ੍ਰਿਕਟਰ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਮਾਨਸਿਕ ਰੂਪ ਨਾਲ ਬਹੁਤ ਮਜ਼ਬੂਤ ਹਨ। ਦੋਵੇਂ ਕ੍ਰੀਜ਼ 'ਤੇ ਸਮਾਂ ਬਤੀਤ ਕਰ ਕੇ ਦੌੜਾਂ ਬਣਾਉਣਾ ਪਸੰਦ ਕਰਦੇ ਹਨ।

PunjabKesari

 


author

Gurdeep Singh

Content Editor

Related News