ਬੱਚੇ ਦੇ ਜਨਮ ਤੋਂ ਪਹਿਲਾਂ ਵਿਰਾਟ ਤੇ ਅਨੁਸ਼ਕਾ ਨੇ ਕਰਾਇਆ ਕੋਰੋਨਾ ਟੈਸਟ, ਸਾਹਮਣੇ ਆਈ ਰਿਪੋਰਟ

Saturday, Jan 02, 2021 - 04:37 PM (IST)

ਬੱਚੇ ਦੇ ਜਨਮ ਤੋਂ ਪਹਿਲਾਂ ਵਿਰਾਟ ਤੇ ਅਨੁਸ਼ਕਾ ਨੇ ਕਰਾਇਆ ਕੋਰੋਨਾ ਟੈਸਟ, ਸਾਹਮਣੇ ਆਈ ਰਿਪੋਰਟ

ਮੁੰਬਈ (ਬਿਊਰੋ) — ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਪਹਿਲਾਂ ਭਾਰਤੀ ਕਿ੍ਰਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੋਰੋਨਾ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ 31 ਦਸੰਬਰ ਨੂੰ ਡਿਨਰ ਦੇ ਸਮੇਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਦੋਵੇਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਜਾਰੀ ਕੀਤੇ ਸੰਦੇਸ਼ ’ਚ ਕੋਹਲੀ ਨੇ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦਾ ਜ਼ਿਕਰ ਕੀਤਾ ਹੈ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਨੇਹਾ ਕੱਕੜ ਕਰਵਾਉਣਾ ਚਾਹੁੰਦੀ ਹੈ ਦੂਜਾ ਵਿਆਹ, ਪਤੀ ਰੋਹਨਪ੍ਰੀਤ ਸਾਹਮਣੇ ਜ਼ਾਹਿਰ ਕੀਤੀ ਇੱਛਾ

ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਗਈ ਤਸਵੀਰ ’ਚ ਹਾਰਦਿਕ ਪਾਂਡਿਆ ਤੇ ਉਸ ਦੀ ਪਤਨੀ ਨਤਾਸ਼ ਸਟੇਨਕੋਵਿਕ ਵੀ ਨਜ਼ਰ ਆ ਰਹੀ ਹੈ। ਨਾਲ ਹੀ ਕੁਝ ਹੋਰ ਮਹਿਮਾਨ ਵੀ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਉਹ ਦੋਸਤ ਜੋ ਮਾੜੇ ਸਮੇਂ ਵਿਚ ਇਕੱਠੇ ਸਮਾਂ ਬਿਤਾਉਂਦੇ ਹਨ ਅਤੇ ਫਿਰ ਇਕੱਠੇ ਚੰਗੇ ਸਮੇਂ ਦਾ ਅਨੰਦ ਲੈਂਦੇ ਹਨ। ਘਰ ਵਿਚ ਚੰਗੇ ਮਾਹੌਲ ਵਿਚ ਅਜਿਹੇ ਦੋਸਤਾਂ ਨਾਲ ਮੁੜ ਜੁੜੋ। ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਆਉਣ ਵਾਲਾ ਸਾਲ ਤੁਹਾਡੇ ਲਈ ਨਵੀਂ ਉਮੀਦ, ਖੁਸ਼ਹਾਲੀ ਅਤੇ ਸਿਹਤ ਲਈ ਵਧੀਆ ਰਹੇ। ਮਹਿਫ਼ੂਜ਼ ਰਹੋ।'

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਤੇ ਵਿਰਾਟ ਨੇ ਖ਼ਾਸ ਤਰੀਕੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ

ਦੱਸ ਦਈਏ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਲਈ ਸਾਲ 2021 ਕਈ ਤਰੀਕਿਆਂ ਨਾਲ ਬਹੁਤ ਖ਼ਾਸ ਹੈ। ਇਹ ਇਸ ਲਈ ਕਿਉਂਕਿ ਇਹ ਜੋੜੀ ਦੇ ਘਰ ਬਹੁਤ ਜਲਦ ਇਕ ਛੋਟਾ ਬੱਚਾ ਆਉਣ ਵਾਲਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਨੁਸ਼ਕਾ ਸ਼ਰਮਾ ਗਰਭਵਤੀ ਹੈ ਅਤੇ ਜਲਦ ਹੀ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਅਜਿਹੀ ਸਥਿਤੀ ਵਿਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਨਵੇਂ ਸਾਲ ਦਾ ਬਹੁਤ ਹੀ ਖ਼ਾਸ ਤਰੀਕੇ ਨਾਲ ਸਵਾਗਤ ਕੀਤਾ। ਅਨੁਸ਼ਕਾ ਅਤੇ ਉਸ ਦੇ ਪਤੀ ਵਿਰਾਟ ਕੋਹਲੀ ਨੇ ਆਪਣੇ ਘਰ ਨਵੇਂ ਸਾਲ ਦੀ ਪਾਰਟੀ ਰੱਖੀ, ਜਿਸ ਵਿਚ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ : ਸਿਆਸਤ ’ਚ ਆਉਣ ਨੂੰ ਲੈ ਕੀ ਸੋਚਦੇ ਨੇ ਸੋਨੂੰ ਸੂਦ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਅਨੁਸ਼ਕਾ ਕਾਲੇ ਰੰਗ ਦੀ ਸ਼ਾਰਟ ਡਰੈੱਸ ਪਹਿਨੀ ਸੀ, ਜਿਸ ਵਿਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ। ਇਸ ਦੇ ਨਾਲ ਹੀ ਵਿਰਾਟ ਹਮੇਸ਼ਾ ਦੀ ਤਰ੍ਹਾਂ ਕਾਫ਼ੀ ਸਟਾਈਲਿਸ਼ ਲੱਗ ਰਹੇ ਹਨ। ਤਸਵੀਰਾਂ ਵਿਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਦੀ ਦੇਖਭਾਲ ਕਰਦੇ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News