ਅਨੁਸ਼ਕਾ ਸ਼ਰਮਾ ਨੇ ਫਲਾਂਟ ਕੀਤਾ ''ਬੇਬੀ ਬੰਪ'', ਪਤੀ ਵਿਰਾਟ ਕੋਹਲੀ ਦੀ ਟਿੱਪਣੀ ਨੇ ਜਿੱਤਿਆ ਲੋਕਾਂ ਦਾ ਦਿਲ

9/14/2020 9:48:30 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਵਿਰਾਟ ਕੋਹਲੀ ਨੇ ਵੀ ਇਸ ਤਸਵੀਰ 'ਤੇ ਕੁਮੈਂਟ ਕੀਤਾ ਹੈ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਪਸੰਦੀਦਾ ਸੈਲੀਬ੍ਰਿਟੀਜ਼ ਜੋੜੀਆਂ 'ਚੋਂ ਇੱਕ ਹਨ। ਦੋਵਾਂ ਦੇ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਗਿਣਤੀ 'ਚ ਪ੍ਰਸ਼ੰਸਕ ਹਨ। ਦੋਵਾਂ ਦੇ ਪ੍ਰਸ਼ੰਸਕ ਪਿਆਰੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਜੋ ਵਿਰਾਟ ਤੇ ਅਨੁਸ਼ਕਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਹਨ।

 
 
 
 
 
 
 
 
 
 
 
 
 
 

Nothing is more real & humbling than experiencing creation of life in you . When this is not in your control then really what is ?

A post shared by AnushkaSharma1588 (@anushkasharma) on Sep 13, 2020 at 3:49am PDT

ਅਨੁਸ਼ਕਾ ਤੇ ਵਿਰਾਟ ਨੇ ਇਕੱਠੇ ਐਲਾਨ ਕੀਤਾ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਕੁਝ ਦਿਨ ਪਹਿਲਾਂ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਮਨਮੋਹਕ ਤਸਵੀਰ ਸਾਂਝੀ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਬੱਚਾ ਜਨਵਰੀ 2021 'ਚ ਦੁਨੀਆ 'ਚ ਆਉਣ ਵਾਲਾ ਹੈ। ਹੁਣ ਅਨੁਸ਼ਕਾ ਨੇ ਆਪਣੀ ਬੇਬੀ ਬੰਪ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ ਅਤੇ ਪੋਸਟ 'ਤੇ ਵਿਰਾਟ ਦੀ ਟਿੱਪਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
PunjabKesari
ਅਨੁਸ਼ਕਾ ਸ਼ਰਮਾ ਵਲੋਂ ਸਾਂਝੀ ਕੀਤੀ ਤਸਵੀਰ ਨੂੰ ਦੇਖ ਇੰਝ ਲੱਗਦਾ ਹੈ ਕਿ ਇਹ ਤਸਵੀਰ ਸਮੁੰਦਰ ਤਟ ਦੇ ਕੋਲ ਕਲਿੱਕ ਕੀਤੀ ਗਈ ਹੈ। ਤਸਵੀਰ 'ਚ ਅਨੁਸ਼ਕਾ ਤਿਰਛੀ ਖੜ੍ਹੀ ਹੈ। ਤਸਵੀਰ ਸਾਂਝਾ ਕਰਦਿਆਂ ਕੈਪਸ਼ਨ 'ਚ ਅਨੁਸ਼ਕਾ ਨੇ ਬੱਚੇ ਦੇ ਜਨਮ ਦਾ ਅਨੁਭਵ ਕਰਨ ਬਾਰੇ ਲਿਖਿਆ ਹੈ। ਅਨੁਸ਼ਕਾ ਲਿਖਦੀ ਹੈ, 'ਤੁਹਾਡੇ 'ਚ ਹੋ ਰਹੇ ਜੀਵਨ ਦੇ ਨਿਰਮਾਣ ਦਾ ਅਨੁਭਵ ਕਰਨ ਤੋਂ ਜ਼ਿਆਦਾ ਅਸਲ ਅਤੇ ਸ਼ਿਸ਼ਟ ਕੁਝ ਵੀ ਨਹੀਂ ਹੈ। ਜਦੋਂ ਇਹ ਤੁਹਾਡੇ ਕੰਟਰੋਲ 'ਚ ਨਹੀਂ ਹੈ ਤਾਂ ਅਸਲ 'ਚ ਕੀ ਹੈ? ਉਥੇ ਹੀ ਵਿਰਾਟ ਕੋਹਲੀ ਨੇ ਕੁਮੈਂਟ ਕਰਦੇ ਹੋਏ ਲਿਖਿਆ ਹੈ, 'ਇਸ ਇੱਕ ਫਰੇਮ 'ਚ ਮੇਰੀ ਪੂਰੀ ਦੁਨੀਆ ਹੈ।' 
PunjabKesari
ਦੱਸਣਯੋਗ ਹੈ ਕਿ ਅਨੁਸ਼ਕਾ ਤੇ ਵਿਰਾਟ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਮਾਤਾ-ਪਿਤਾ ਬਣਨ ਵਾਲੇ ਹਨ। ਇਸ 'ਚ ਲਿਖਿਆ ਸੀ, 'ਔਰ ਫਿਰ ਹਮ ਤਿੰਨ ਹੋ ਗਏ! ਜਨਵਰੀ 2021 'ਚ ਆ ਰਿਹਾ ਹੈ।' ਆਲੀਆ ਭੱਟ, ਤਾਪਸੀ ਪਨੂੰ, ਵਰੁਣ ਧਵਨ, ਦੀਆ ਮਿਰਜ਼ਾ ਤੇ ਹੋਰ ਸੈਲੀਬ੍ਰਿਟੀਜ਼ ਨੇ ਵਿਰਾਟ ਤੇ ਅਨੁਸ਼ਕਾ ਨੂੰ ਵਧਾਈ ਵੀ ਦਿੱਤੀ।


sunita

Content Editor sunita