ਆਸਟ੍ਰੇਲੀਆ ਨੂੰ ਢੇਰ ਕਰਨ ਲਈ ਕੈਪਟਨ ਕੋਹਲੀ ਨੇ ਟੀਮ ਨੂੰ ਦੱਸੇ ਨਵੇਂ ਗੁਰ

12/11/2018 12:12:24 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਥੀਆਂ ਨੂੰ ਅਧਿਕ ਹੌਸਲਾ ਅਤੇ ਜਜ਼ਬਾ ਦਿਖਾਉਣ ਨੂੰ ਕਿਹਾ ਜਿਸ 'ਚ 4 ਮੈਚਾਂ ਦੀ ਸੀਰੀਜ਼ ਦੇ ਬਾਕੀ ਟੈਸਟ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਨਿਰਾਸ਼ ਕੀਤਾ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੇ ਪਹਿਲੀ ਪਾਰੀ 'ਚ ਸੂਝਬੂਝ ਨਾਲ ਬੱਲੇਬਾਜ਼ੀ ਨਹੀਂ ਕੀਤੀ। ਭਾਰਤ ਨੇ ਪਹਿਲੀ ਪਾਰੀ 'ਚ 86 ਦੌੜਾਂ 'ਤੇ 5 ਵਿਕਟਾਂ ਗਵਾ ਦਿੱਤੀਆਂ ਸਨ ਪਰ ਚੇਤੇਸ਼ਵਰ ਪੁਜਾਰਾ ਦੀ 123 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ 250 ਦੌੜਾਂ ਬਣਾਉਣ 'ਚ ਸਫਲ ਰਹੀ ਅਤੇ ਬਾਅਦ 'ਚ ਟੈਸਟ ਮੈਚ ਨੂੰ 31 ਦੌੜਾਂ ਨਾਲ ਜਿੱਤਿਆ।

ਆਸਟ੍ਰੇਲੀਆ ਨੂੰ ਪਹਿਲੇ ਟੈਸਟ 'ਚ ਹਰਾ ਕੇ ਸੀਰੀਜ਼ 'ਚ 1-0 ਨਾਲ ਵਾਧਾ ਬਣਾਉਣ ਤੋਂ ਬਾਅਦ ਕੋਹਲੀ ਨੇ ਕਿਹਾ,' ਪਹਿਲੀ ਪਾਰੀ 'ਚ, ਅਸੀਂ ਪਹਿਲੇ ਸੈਸ਼ਨ 'ਚ ਸੂਝਬੂਝ ਨਾਲ ਬੱਲੇਬਾਜ਼ੀ ਨਹੀਂ ਕੀਤੀ ਅਤੇ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਮੈਚ 'ਚ ਵਾਪਸੀ ਦਾ ਮੌਕਾ ਦਿੱਤਾ। ਅਸੀਂ ਕ੍ਰੀਜ 'ਤੇ ਜ਼ਿਆਦਾ ਦੇਰ ਟਿਕਾਂਗੇ ਤਾਂ ਉਨ੍ਹਾਂ ਨੂੰ ਦੂਜੇ ਜਾਂ ਤੀਜੇ ਸਪੈਲ ਲਈ ਆਉਣਾ ਹੋਵੇਗਾ ਅਤੇ ਤੁਹਾਡੇ ਕੋਲ ਦੌੜਾਂ ਬਣਾਉਣ ਦੇ ਜ਼ਿਆਦਾ ਮੌਕੇ ਹੋਣਗੇ। ਕਿਉਂਕਿ ਜਦੋਂ ਕੂਕਾਬੂਰਾ ਗੇਂਦ ਕੋਮਲ ਹੋ ਜਾਂਦੀ ਹੈ ਤਾਂ ਤੁਸੀਂ ਆਸਾਨੀ ਨਾਲ ਸ਼ਾਟ ਖੇਡ ਸਕਦੇ ਹੋ।'

ਭਾਰਤੀ ਕਪਤਾਨ ਨੇ ਕਿਹਾ,' ਮੈਨੂੰ ਲੱਗਦਾ ਹੈ ਕਿ ਇਸ ਮੈਚ 'ਚ ਖੇਡਣ ਦੇ ਤਰੀਕੇ 'ਤੇ ਸਾਰਿਆ ਨੂੰ ਮਾਣ ਹੋਣਾ ਚਾਹੀਦਾ ਹੈ। ਹਰ ਬੱਲੇਬਾਜ਼ ਚਾਹੁੰਦਾ ਹੈ ਕਿ ਉਹ 40 ਦੌੜਾਂ ਨੂੰ ਸੈਂਕੜੇ ਬਦਲੀਏ ਅਤੇ ਅਗਲੇ ਮੈਚ 'ਚ ਅਸੀਂ ਸਾਰੇ ਇਹ ਕਾਰਨ ਦਾ ਯਤਨ ਕਰੀਏ। ਜੇਕਰ ਮੈਚ ਤੁਹਾਨੂੰ ਨਿਯੰਤਰਣ 'ਚ ਹੈ ਤਾਂ ਇਸਦਾ ਫਾਇਦਾ ਉਠਾਓ।'


suman saroa

Content Editor

Related News