ਕੋਹਲੀ ਦੇ ਸਮਰਥਨ ''ਚ ਬੋਲੇ ਫਿਲਮਕਾਰ ਅਨੁਭਵ ਸਿਨਹਾ
Saturday, Nov 10, 2018 - 10:15 AM (IST)

ਨਵੀਂ ਦਿੱਲੀ— ਇਕ ਕ੍ਰਿਕਟ ਪ੍ਰਸ਼ੰਸਕ ਲਈ 'ਭਾਰਤ ਛੱਡਣ' ਦੇ ਕਾਮੈਂਟ ਕਾਰਨ ਵਿਵਾਦਾਂ 'ਚ ਘਿਰੇ ਕ੍ਰਿਕਟਰ ਵਿਰਾਟ ਕੋਹਲੀ ਦੇ ਸਮਰਥਨ 'ਚ ਫਿਲਮਕਾਰ ਅਨੁਭਵ ਸਿਨਹਾ ਉਤਰੇ ਹਨ। ਅਨੁਭਵ ਨੇ ਲੋਕਾਂ ਨੂੰ ਕਿਹਾ ਕਿ ਇਸ ਕਾਮੈਂਟ ਕਾਰਨ ਕੋਹਲੀ ਦੀ ਛਵੀ ਦਾ ਮੁਲਾਂਕਨ ਨਾ ਕਰੋ, ਉਨ੍ਹਾਂ ਦੇ ਬਾਰੇ 'ਚ ਕੋਈ ਫੈਸਲਾ ਨਾ ਕਰੋਂ।
'ਮੁਲਕ' ਦੇ ਨਿਰਦੇਸ਼ਕ ਨੇ ਆਪਣੇ ਇਕ ਟਵੀਟ 'ਚ ਕਿਹਾ,' ਦੋਸਤੋਂ, ਕੋਈ ਗੱਲ ਨਹੀਂ, ਕੋਹਲੀ ਨੌਜਵਾਨ ਹੈ। ਉਤੇਜਿਤ ਹੋ ਜਾਂਦਾ ਹੈ। ਉਸ ਪ੍ਰਸ਼ੰਸਕ ਦੇ ਸਵਾਲ ਦਾ ਜਵਾਬ ਇਸ ਤੋਂ ਚੰਗੇ ਤਰੀਕੇ ਨਾਲ ਦਿੱਤਾ ਜਾ ਸਕਦਾ ਸੀ, ਪਰ ਇਸ ਕਾਮੈਂਟ ਨੂੰ ਲੈ ਕੇ ਉਨ੍ਹਾਂ ਬਾਰੇ 'ਚ ਰਾਏ ਨਾ ਬਣਾਓ, ਵੈਸੇ ਵੀ, ਅੱਜਕਲ ਕਿਸੇ ਵੀ ਮਾਮਲੇ 'ਚ ਲੋਕਾਂ ਨੂੰ ਦੂਜੇ ਦੇਸ਼ ਭੇਜਣ ਦਾ ਪ੍ਰਚਲਨ ਚੱਲਿਆ ਹੋਇਆ ਹੈ।'
Arre its okay guys. Virat is a young lad. Got agitated. Yes there could’ve been a more gracious answer but don’t judge him for this. In any case sending people to other countries is in vogue these days.
— Anubhav Sinha (@anubhavsinha) November 9, 2018
ਤੁਹਾਨੂੰ ਦੱਸ ਦਈਏ ਕਿ ਕੋਹਲੀ ਨੇ ਸੋਮਵਾਰ ਨੂੰ ਆਪਣੇ 30ਵੇਂ ਜਨਮਦਿਨ 'ਤੇ ' ਵਿਰਾਟ ਕੋਹਲੀ ਆਫੀਸ਼ੀਅਲ ਐਪ' ਨੂੰ ਲਾਂਚ ਕੀਤਾ ਸੀ, ਇਸ ਦੌਰਾਨ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸਨੂੰ ਕੋਹਲੀ ਦੀ ਟੀਮ ਦੇ ਖੇਡ ਦੀ ਬਜਾਏ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਖਿਡਾਰੀਆਂ ਦਾ ਖੇਡ ਦੇਖਣ 'ਚ ਅਧਿਕ ਆਨੰਦ ਆਉਂਦਾ ਹੈ।