ਸਚਿਨ ਤੇਂਦੁਲਕਰ ਦਾ ਇਕ ਹੋਰ ਵਰਲਡ ਰਿਕਾਰਡ ਤੋੜਣਗੇ ਵਿਰਾਟ ਕੋਹਲੀ
Tuesday, Oct 23, 2018 - 05:17 PM (IST)

ਨਵੀਂ ਦਿੱਲੀ—ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਕ੍ਰੀਜ 'ਤੇ ਉਤਰਦੇ ਹਨ ਤਾਂ ਉਨ੍ਹਾਂ ਦੇ ਬੱਲੇ ਨਾਲ ਇਕ ਨਾ ਇਕ ਰਿਕਾਰਡ ਜ਼ਰੂਰ ਟੁੱਟਦਾ ਹੈ। ਗੁਵਾਹਾਟੀ ਵਨ ਡੇ 'ਚ ਆਪਣੇ ਬੱਲੇ ਨਾਲ ਕਈ ਰਿਕਾਰਡ ਤੋੜਨ ਵਾਲੇ ਵਿਰਾਟ ਕੋਹਲੀ ਹੁਣ ਵਿਸ਼ਾਖਾਪਟਨਮ ਵਨ ਡੇ 'ਚ ਵੀ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ।
ਦਰਅਸਲ ਵਿਰਾਟ ਕੋਹਲੀ ਦੇ ਕੋਲ ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ 'ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ। ਵਿਰਾਟ ਕੋਹਲੀ 10 ਹਜ਼ਾਰ ਦੌੜਾਂ ਤੋਂ ਸਿਰਫ 81 ਦੌੜਾਂ ਦੂਰ ਹਨ।
ਵਿਰਾਟ ਕੋਹਲੀ ਨੇ ਹੁਣ ਤੱਕ 204 ਪਾਰੀਆਂ 'ਚ 58 ਤੋਂ ਜ਼ਿਆਦਾ ਦੀ ਔਸਤ ਨਾਲ 9919 ਦੌੜਾਂ ਬਣਾ ਲਈਆਂ ਹਨ। ਜੇਕਰ ਉਹ ਦੂਜੇ ਵਨ ਡੇ 'ਚ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਵਨ ਡੇ 'ਚ ਸਭ ਤੋਂ ਤੇਜ਼ੀ ਨਾਲ 10 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ।
ਫਿਲਹਾਲ ਸਭ ਤੋਂ ਤੇਜ਼ੀ ਨਾਲ 10 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਦੇ ਨਾਂ ਹੈ, ਜਿਨ੍ਹਾਂ ਨੇ ਇਹ ਕਾਰਨਾਮਾ 259 ਪਾਰੀਆਂ 'ਚ ਕੀਤਾ ਸੀ।
ਤੁਹਾਨੂੰ ਦੱਸ ਦਈਏ ਭਾਰਤ ਵੱਲੋਂ ਸਚਿਨ, ਗਾਂਗੁਲੀ, ਦ੍ਰਵਿੜ ਅਤੇ ਐੈੱਮ.ਐੱਸ.ਧੋਨੀ ਨੇ ਹੀ ਵਨ ਡੇ 'ਚ 10 ਹਜ਼ਾਰ ਦੌੜਾਂ ਬਣਾਈਆਂ ਹਨ। ਹੁਣ ਵਿਰਾਟ ਕੋਹਲੀ ਇਸ ਖਾਸ ਉਪਲਬਧੀ ਨੂੰ ਹਾਸਲ ਕਰਨ ਵਾਲੇ ਹਨ।