ਜਦੋਂ ਨੰਨੇ ਫੈਨ ਨਾਲ ਸੈਲਫੀ ਲੈਣ ਪਹੁੰਚੇ ਕਪਤਾਨ ਕੋਹਲੀ, ਵੀਡੀਓ ਵਾਇਰਲ

Thursday, Aug 23, 2018 - 10:02 AM (IST)

ਜਦੋਂ ਨੰਨੇ ਫੈਨ ਨਾਲ ਸੈਲਫੀ ਲੈਣ ਪਹੁੰਚੇ ਕਪਤਾਨ ਕੋਹਲੀ, ਵੀਡੀਓ ਵਾਇਰਲ

ਨਵੀਂ ਦਿੱਲੀ— ਭਾਰਤੀ ਟੀਮ ਨੇ ਤੀਜੇ ਟੈਸਟ ਮੈਚ 'ਚ ਇੰਗਲੈਂਡ ਨੂੰ 203 ਦੌੜਾਂ ਦਾ ਵਿਚਾਲ ਟੀਚਾ ਦਿੱਤਾ। 5 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਨਾਟਿੰਘਮ ਦੇ ਟ੍ਰੇਂਟਬ੍ਰਿਜ 'ਚ ਖੇਡਿਆ ਗਿਆ। 0-2 ਤੋਂ ਪਿੱਛੇ ਚੱਲ ਰਹੀ ਵਿਰਾਟ ਸੈਨਾ ਨੇ ਇਸ ਜਿੱਤ ਦੇ ਨਾਲ ਹੀ ਭਾਰਤੀ ਉਮੀਦਾਂ ਨੂੰ ਜਿੰਦਾ ਰੱਖਿਆ ਹੈ। ਅਸ਼ਵਿਨ ਨੇ ਪੰਜਵੇਂ ਦਿਨ ਦੇ ਤੀਜੇ ਓਵਰ ਦੀ ਪੰਜਵੀਂ ਗੇਂਦ 'ਤੇ ਜੇਮਸ ਐਂਡਰਸਨ (11) ਨੂੰ ਅਜਿੰਕਯ ਰਹਾਣੇ ਦੇ ਹੱਥੋਂ ਕੈਚ ਕਰਾ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਮੈਚ 'ਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੇ ਇਲਾਵਾ ਕਪਤਾਨ ਵਿਰਾਟ ਕੋਹਲੀ ਰਹੇ। ਉਨ੍ਹਾਂ ਨੇ ਪਹਿਲੀ ਪਾਰੀ 'ਚ ਜਿੱਥੇ ਵਿਰਾਟ 97 ਦੌੜਾਂ ਦੀ ਪਾਰੀ ਖੇਡੀ, ਉਥੇ ਦੂਜੀ ਪਾਰੀ 'ਚ ਉਹ ਸੈਂਕੜਾ ਬਣਾਉਣ 'ਚ ਕਾਮਯਾਬ ਰਹੇ।


 

ਇਸੇ ਦੌਰਾਨ ਦੂਰ ਖੜੇ ਇਕ ਬੱਚੇ ਨੇ ਵੀ ਕਪਤਾਨ ਕੋਹਲੀ ਨਾਲ ਸੈਲਫੀ ਲੈਣ ਨੂੰ ਕਿਹਾ। ਕੋਹਲੀ ਵਿਰਾਟ ਵੀ ਫੌਰਨ ਬੱਚੇ ਦੇ ਕੋਲ ਗਏ ਅਤੇ ਉਸਦੇ ਨਾਲ ਸੈਲਫੀ ਲਈ। ਇਸਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਬੱਚਾ ਵਾਰ-ਵਾਰ ਟੀਮ ਇੰਡੀਆ ਦੇ ਕਪਤਾਨ ਦਾ ਨਾਮ ਲੈ ਰਿਹਾ ਹੈ। ਇਸ ਤੋਂ ਬਾਅਦ ਵਿਰਾਟ ਬੱਚੇ ਦੇ ਕੋਲ ਪਹੁੰਚਦੇ ਹਨ ਅਤੇ ਕੈਮਰਾ ਹੱਥ 'ਚ ਫੜ੍ਹ ਕੇ ਬੱਚੇ ਨਾਲ ਸੈਲਫੀ ਲੈ ਲੈਂਦੇ ਹਨ।


Related News