ਵਿਰਾਟ ਕੋਹਲੀ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਕਿਹਾ G.O.A.T.

Monday, Jun 25, 2018 - 09:24 AM (IST)

ਵਿਰਾਟ ਕੋਹਲੀ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਕਿਹਾ G.O.A.T.

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਰਤਗਾਲ ਦੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਸਭ ਤੋਂ ਮਹਾਨ ਯਾਨੀ ਜੀ.ਓ.ਏ.ਟੀ.( ਗ੍ਰਟੈਸਟ ਆਫ ਆਲ ਟਾਈਮ) ਕਿਹਾ ਹੈ। ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਆਇਰਲੈਂਡ 'ਚ ਆਪਣਾ ਪਹਿਲਾਂ ਜਿੰਮ ਸੈਸ਼ਨ ਕੀਤਾ। ਟੀਮ ਇੰਡੀਆ ਨੂੰ 27 ਜੂਨ ਨੂੰ ਆਇਰਲੈਂਡ ਦੇ ਖਿਲਾਫ ਦੋ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ ਖੇਡਣਾ ਹੈ। ਕੋਹਲੀ, ਜਿਨ੍ਹਾਂ ਨੇ ਯੂ.ਕੇ. ਦੌਰੇ ਦੇ ਲਈ 100 ਫੀਸਦੀ ਫਿਟ ਘੋਸ਼ਿਟ ਕੀਤਾ ਗਿਆ ਸੀ, ਦੇ ਨਾਲ ਨਿਦੇਸ਼ ਕਾਰਤਿਕ, ਮਨੀਸ਼ ਪਾਂਡੇ. ਭੁਵਨੇਸ਼ਵਰ ਕੁਮਾਰ, ਸੁਰੇਸ਼ ਰੈਨਾ ਅਤੇ ਕੁਲਦੀਪ ਯਾਦਵ ਨੂੰ ਵੀ ਜਿਮ 'ਚ ਦੇਖਿਆ ਗਿਆ। ਭਾਰਤ ਨੂੰ ਆਇਰਲੈਂਡ ਦੇ ਖਿਲਾਫ ਦੋ ਟੀ20 ਇੰਟਰਨੈਸ਼ਨਲ ਦੇ ਇਲਾਵਾ ਇੰਗਲੈਂਡ ਦੇ ਖਿਲਾਫ ਤਿੰਨ ਟੀ-20, ਤਿੰਨ  ਓ.ਡੀ.ਆਈ. ਅਤੇ ਪੰਜ ਟੈਸਟ ਮੈਚ ਖੇਡਣੇ ਹਨ। ਜਿਮ ਸਪੇਨ ਦੇ ਖਿਲਾਫ ਪਹਿਲੇ ਮੈਚ ਦੌਰਾਨ ਦਾ ਇਕ ਵੀਡੀਓ ਪੋਸਟ ਕੀਤਾ ਜਿਸ 'ਚ ਰੋਨਾਲਡੋ ਗੋਲ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਨੇ ਵੀਡੀਓ ਦੇ ਨਾਲ ਲਿਖਿਆ, ਆਤਮ ਵਿਸ਼ਵਾਸ, ਲਗਨ, ਸਾਹਸ ਅਤੇ ਪੂਰਾ ਜਨੂਨ, ਦ ਜੀ.ਓ.ਏ.ਟੀ.@cristiano' 
 

 

A post shared by Virat Kohli (@virat.kohli) on


ਕ੍ਰਿਸਟੀਆਨੋ ਰੋਨਾਲਡੋ ਨੇ ਫਿਲਹਾਲ ਇਸ ਵਿਸ਼ਵ ਕੱਪ 'ਚ ਪੁਰਤਗਾਲ ਦੇ ਲਈ ਚਾਰ ਗੋਲ ਕੀਤੇ ਹਨ। ਬੈਲਜੀਅਮ ਦੇ ਸਟਾਰ ਫੁੱਟਬਾਲ ਰੋਮੇਲੂ ਲੋਕਾਕੂ ਨੇ ਵੀ ਚਾਰ ਗੋਲ ਕੀਤੇ ਹਨ। ਐਤਵਾਰ ਨੂੰ ਪਨਾਮਾ ਦੇ ਖਿਲਾਫ ਹੈਟਟ੍ਰਿਕ ਲਗਾਤਾਰ ਇੰਗਲੈਂਡ ਦੇ ਹੈਰੀ ਕੇਨ ਪੰਜ ਗੋਲ ਲਗਾ ਕੇ ਇਸ ਲਿਸਟ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ।

ਪੁਰਤਗਾਲ ਨੇ ਇਸ ਵਿਸ਼ਵ ਕੱਪ 'ਚ ਇਕ ਮੈਚ ਜਿੱਤਿਆ ਹੈ ਅਤੇ ਇਕ ਉਸਨੇ ਡ੍ਰਾਅ ਖੇਡਿਆ ਹੈ। ਪੁਰਤਗਾਲ ਨੂੰ ਰਾਉਂਡ ਆਫ 16 'ਚ ਪਹੁੰਚਣ ਦੇ ਲਈ ਸੋਮਵਾਰ ਨੂੰ ਇਰਾਨ ਦੇ ਖਿਲਾਫ ਜਿੱਤ ਹਾਸਲ ਕਰਨੀ ਹੋਵੇਗੀ। ਇਕ ਬਾਰ ਫਿਰ ਸਭ ਦੀਆਂ ਅੱਖਾਂ 33 ਸਾਲਾਂ ਰੋਨਾਲਡੋ 'ਤੇ ਹੋਵੇਗੀ ਜੋ ਇਸ ਵਿਸ਼ਵ ਕੱਪ ਆਪਣੀ ਟੀਮ ਦੇ ਲਈ ਗੋਲ ਕਰਨ ਵਾਲੇ ਇਕਮਾਤਰ ਖਿਡਾਰੀ ਹੈ।


Related News