ਵਿਰਾਟ ਕੋਹਲੀ ਨੇ ਖੋਲ੍ਹਿਆ ਜਿੱਤ ਦਾ ਰਾਜ਼

05/18/2018 2:08:10 PM

ਨਵੀਂ ਦਿੱਲੀ—ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਵੀਰਵਾਰ ਨੂੰ ਸਨਰਾਇਜਰਜ਼ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ ਅਤੇ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਵੀ ਕਾਇਮ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ.ਸੀ.ਬੀ. ਨੇ 20 ਓਵਰਾਂ 'ਚ 6 ਵਿਕਟਾਂ ਖੋਹ ਕੇ 218 ਦੌੜਾਂ ਬਣਾਈਆਂ। ਜਵਾਬ 'ਚ ਐੱਸ.ਆਰ.ਐੱਚ. ਦੀ ਟੀਮ 20 ਓਵਰਾਂ 'ਚ ਤਿੰਨ ਵਿਕਟ ਖੋਹ ਕੇ 204 ਦੌੜਾਂ ਹੀ ਬਣਾ ਸਕੀ ਅਤੇ 14 ਦੌੜਾਂ ਨਾਲ ਮੁਕਾਬਲਾ ਗਵਾ ਬੈਠੀ।

ਮੈਚ ਦੇ ਬਾਅਦ ਟੀਮ ਦੇ ਪ੍ਰਦਰਸ਼ਨ ਦੇ ਬਾਰੇ 'ਚ ਗੱਲ ਕਰਦੇ ਹੋਏ ਵਿਰਾਟ ਕੋਹਲੀ ਨੇ ਕਿਹਾ,' ਮੈਂ ਅਜਿਹੇ ਪਹਿਲਾਂ ਵੀ ਕਈ ਮੈਚ ਦੇਖੇ ਹਨ। ਅੰਤ 'ਚ ਸ਼ਾਂਤ ਰਹਿਣ ਦੀ ਜ਼ਰੂਰਤ ਹੁੰਦੀ ਹੈ। ਇਕ ਸਮਾਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਜੋ ਗੇਂਦਬਾਜ਼ ਕਰਨਾ ਚਾਹੁੰਦਾ ਹੈ, ਉਸ 'ਤੇ ਉਹ ਨਿਯੰਤਰਿਤ ਹੈ। ਸਾਡੇ ਦੋ ਮੈਚ ਅਜਿਹੀ ਹੀ ਲੰਘੇ। ਮੁੰਬਈ ਦੇ ਨਾਲ ਵੀ ਮੁਕਾਬਲਾ ਇਸੇ ਪ੍ਰਕਾਰ ਦਾ ਰਿਹਾ। ਗੇਂਦਬਾਜ਼ਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਦੋ ਅੰਕ ਦਵਾਏ।

ਕੋਹਲੀ ਨੇ ਅੱਗੇ ਕਿਹਾ, 'ਸਾਨੂੰ ਜਿੱਤ ਦੀ ਲੈਅ ਹਾਸਲ ਹੈ ਅਤੇ ਇਸੇ ਵਿਸ਼ਵਾਸ ਦੇ ਨਾਲ ਅਸੀਂ ਰਾਜਸਥਾਨ ਜਾਵਾਂਗੇ। ਸਾਡੀ ਟੀਮ ਚੰਗੀ ਹੈ। ਮੋਇਨ ਨੇ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ, ਉਹ ਸ਼ਾਨਦਾਰ ਹੈ। ਬਾਕੀ ਟੀਮਾਂ ਸਾਨੂੰ ਜਿੱਤਦੇ ਹੋਏ ਦੇਖਣਾ ਨਹੀਂ ਚਾਹੁੰਦੀਆਂ। ਅਸੀਂ ਡਰ ਮਹਿਸੂਸ ਕੀਤਾ ਅਤੇ ਫਿਰ ਦਮਦਾਰ ਪ੍ਰਦਰਸ਼ਨ ਕੀਤਾ।'

ਏ.ਬੀ. ਡਿਵਿਲੀਅਰਜ਼ ਦੇ ਕੈਚ ਦੇ ਬਾਰੇ 'ਚ ਕੋਹਲੀ ਨੇ ਕਿਹਾ, ' ਏ.ਬੀ.ਡੀ. ਨੇ ਸਪਾਈਡਰਮੈਨ ਦੇ ਵਾਂਗ ਉਡ ਕੇ ਕੈਚ ਲਿਆ। ਤੁਸੀਂ ਆਮ ਇਨਸਾਨ ਹੁੰਦੇ ਹੋਏ ਅਜਿਹਾ ਨਹੀਂ ਕਰ ਸਕਦੇ। ਡਿਵਿਲੀਅਰਜ਼ ਕੁਝ ਅਲੱਗ ਹੀ ਕਰਦੇ ਹਨ ਜਿਸ ਨੂੰ ਦੇਖਣ ਦੇ ਅਸੀਂ ਆਦੀ ਹੋ ਗਏ ਹਾਂ।

ਇਸਦੇ ਇਲਾਵਾ ਕੋਹਲੀ ਨੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਕਿਉਂਕਿ ਆਰ.ਸੀ.ਬੀ. ਦਾ ਆਪਣੇ ਹੋਮਗ੍ਰਾਊਂਡ ਐੱਮ. ਚਿਨਾਸਵਾਨੀ ਸਟੇਡੀਅਮ 'ਤੇ ਇਹ ਆਖਰੀ ਮੁਕਾਬਲਾ ਸੀ। ਆਰ.ਸੀ.ਬੀ. ਦੇ ਕਪਤਾਨ ਨੇ ਕਿਹਾ,' ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਸਾਡੇ ਹੋਮਗ੍ਰਾਊਂਡ 'ਤੇ ਆਖਰੀ ਮੈਚ ਸੀ।'


Related News