ਵਿੰਡੀਜ਼ ਖਿਲਾਫ 25 ਦੌੜਾਂ ਬਣਾਉਂਦਿਆਂ ਹੀ ਕੋਹਲੀ ਦੇ ਨਾਂ ਦਰਜ ਹੋ ਜਾਵੇਗੀ ਇਹ ਖਾਸ ਉਪਲੱਬਧੀ

12/08/2019 4:25:19 PM

ਨਵੀਂ ਦਿੱਲੀ : ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿਚ ਵਿੰਡੀਜ਼ ਟੀਮ ਨੂੰ 6 ਵਿਕਟਾਂ ਨਾਲ ਆਸਾਨੀ ਨਾਲ ਹਰਾ ਕੇ ਭਾਰਤ ਸੀਰੀਜ਼ ਵਿਚ 1-0 ਨਾਲ ਅੱਗੇ ਚਲ ਰਿਹਾ ਹੈ। ਪਹਿਲੇ ਮੈਚ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ 94 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਭਾਰਤ ਦੀ ਝੋਲੀ ਵਿਚ ਪਾਈ ਸੀ। ਵਿਰਾਟ ਇਸ ਸਮੈਚ ਵਿਚ ਅਜੇਤੂ ਪਰਤੇ ਸੀ। ਅੱਜ ਹੋਣ ਵਾਲੇ ਮੈਚ ਵਿਚ ਵਿਰਾਟ ਦੀ ਨਜ਼ਰ ਖਾਸ ਰਿਕਾਰਡ 'ਤੇ ਹੋਵੇਗੀ ਜੋ ਇਸ ਤੋਂ ਪਹਿਲਾਂ ਕੋਈ ਭਾਰਤੀ ਨਹੀਂ ਬਣਾ ਸਕਿਆ ਹੈ।

PunjabKesari

ਦੱਸ ਦਈਏ ਕਿ ਭਾਰਤੀ ਕਪਤਾਨ ਨੇ ਘਰੇਲੂ ਮੈਦਾਨ 'ਤੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈੱਟ ਵਿਚ 975 ਦੌੜਾਂ ਬਣਾਈਆਂ ਹਨ। ਜੇਕਰ ਕੋਹਲੀ ਅੱਜ ਹੋਣ ਵਾਲੇ ਮੈਚ ਵਿਚ 25 ਦੌੜਾਂ ਬਣਾ ਲੈਂਦੇ ਹਨ ਤਾਂ ਘਰ ਵਿਚ 1000 ਦੌੜਾਂ ਬਣਾਉਣ ਵਾਲੇ ਉਹ ਪਹਿਲੇ ਭਾਰਤੀ ਬਣ ਜਾਣਗੇ। ਹਾਲਾਂਕਿ ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਬਣਾਉਣ ਵਾਲੇ ਉਹ ਦੁਨੀਆ ਦੇ ਤੀਜੇ ਖਿਡਾਰੀ ਬਣ ਸਕਦੇ ਹਨ। ਕੋਹਲੀ ਤੋਂ ਪਹਿਲਾਂ ਇਹ ਖਾਸ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਦੇ ਨਾਂ ਹੈ।

PunjabKesari

ਇਸ ਤੋਂ ਇਲਾਵਾ ਤਿਰੁਅਨੰਤਪੁਰਮ ਵਿਚ ਵੈਸਟਇੰਡੀਜ਼ ਖਿਲਾਫ ਜੇਕਰ ਕੋਹਲੀ 3 ਦੌੜਾਂ ਬਣਾਉਂਦੇ ਹਨ ਤਾਂ ਉਹ ਹਿੱਟਮੈਨ ਰੋਹਿਤ ਦੇ ਟੀ-20 ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ। ਇਸ ਸਮੇਂ ਰੋਹਿਤ ਸ਼ਰਮਾ ਦੇ ਨਾਂ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ 2547 ਦੌੜਾਂ ਦਰਜ ਹਨ ਉੱਥੇ ਹੀ ਵਿਰਾਟ ਕੋਹਲੀ ਦੇ ਨਾਂ ਉਸ ਤੋਂ 3 ਦੌੜਾਂ ਘੱਟ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਕੋਹਲੀ ਟੀ-20 ਵਿਚ ਸੈਂਕੜਾ ਨਹੀਂ ਲਗਾ ਸਕੇ ਹਨ। ਪਿਛਲੇ ਮੈਚ ਵਿਚ ਉਹ ਆਪਣੇ ਪਹਿਲੇ ਸੈਂਕੜੇ ਦੇ ਕਾਫੀ ਕਰੀਬ ਪਹੁੰਚ ਗਏ ਸੀ ਪਰ ਬਦਕਿਸਮਤ  ਰਹੇ ਅਤੇ 94 ਦੌੜਾਂ ਬਣਾ ਕੇ ਅਜੇਤੂ ਪਰਤੇ। ਇਸ ਤੋਂ ਇਲਾਵਾ ਉਸ ਦੇ ਨਾਂ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ 23 ਅਰਧ ਸੈਂਕੜੇ ਦਰਜ ਹਨ।


Related News