ਸੋਸ਼ਲ ਮੀਡੀਆ ''ਤੇ ਇਹ ਕਮਾਲ ਕਰਨ ਵਾਲੇ ਪਹਿਲੇ ਕ੍ਰਿਕਰ ਬਣੇ ਵਿਰਾਟ ਕੋਹਲੀ

05/19/2019 9:33:34 PM

ਨਵੀਂ ਦਿੱਲੀ— ਵਿਸ਼ਵ ਦੇ ਪ੍ਰਸਿੱਧ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸੋਸ਼ਲ ਮੀਡੀਆ 'ਤੇ 10 ਕਰੋੜ ਫਾਲੋਅਰਸ ਹੋ ਗਏ ਹਨ। ਸੋਸ਼ਲ ਮੀਡੀਆ 'ਤੇ 10 ਕਰੋੜ ਫਾਲੋਅਰਸ ਪਾਉਣ ਵਾਲੇ ਵਿਰਾਟ ਦੁਨੀਆ ਦੇ ਪਹਿਲੇ ਕ੍ਰਿਕਟਰ ਹਨ। ਉਸਦੇ ਇੰਸਟਾਗ੍ਰਾਮ 'ਤੇ 3.6 ਕਰੋੜ, ਟਵਿਟਰ 'ਤੇ 2.95 ਕਰੋੜ ਤੇ ਫੇਸਬੁੱਕ 'ਤੇ 3.7 ਕਰੋੜ ਫਾਲੋਅਰਸ ਹਨ। ਵਿਰਾਟ ਨੇ ਹਾਲ ਹੀ 'ਚ ਭਾਰਤੀ ਟੀਮ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸੰਬੰਧ 'ਚ ਬਹੁਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਸਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਦੇ ਚਲਦਿਆਂ ਉਹ ਕਾਫੀ ਚਰਚਾਂ 'ਚ ਆਏ। ਸਾਲ 2018 'ਚ ਕਰਵਾ ਚੌਥ 'ਤੇ ਵਿਰਾਟ ਨੇ ਅਨੁਸ਼ਕਾ ਦੇ ਨਾਲ ਜੋ ਤਸਵੀਰਾਂ ਟਵੀਟ ਕੀਤੀਆਂ ਸਨ ਉਸ ਨੂੰ 2 ਲੱਖ 15 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਸੀ ਤੇ ਗਿਣਤੀ ਅਜੇ ਵੀ ਜਾਰੀ ਹੈ। ਉਸਦਾ ਇਹ ਟਵੀਟ ਸਾਲ ਦਾ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਟਵੀਟ ਬਣਿਆ ਸੀ। 

PunjabKesari
ਵਿਰਾਟ ਹਾਲਾਂਕਿ ਸੋਸ਼ਲ ਮੀਡੀਆ 'ਤੇ ਜ਼ਿਆਦਾ ਲੋਕਾਂ ਨੂੰ ਫਾਲੋ ਨਹੀਂ ਕਰਦੇ। ਉਹ ਇੰਸਟਾਗ੍ਰਾਮ 'ਤੇ 93 ਲੋਕਾਂ ਨੂੰ ਫਾਲੋ ਕਰਦੇ ਹਨ ਤੇ ਟਵਿਟਰ 'ਤੇ ਉਹ ਸਚਿਨ ਤੇਂਦੁਲਕਰ , ਅਮਿਤਾਭ ਬੱਚਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 52 ਲੋਕਾਂ ਨੂੰ ਫਾਲੋ ਕਰਦੇ। ਇੰਸਟਾਗ੍ਰਾਮ 'ਤੇ ਹਾਲਾਂਕਿ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਖਿਡਾਰੀ ਪੁਰਤਗਾਲ ਤੇ ਜੁਵੇਂਟਸ ਕਲੱਬ ਤੋਂ ਖੇਡਣ ਵਾਲੇ ਰੋਨਾਲਡੋ ਹਨ। ਉਸ ਦੇ 16 ਕਰੋੜ 70 ਲੱਖ ਫਾਲੋਅਰਸ ਹਨ।


Gurdeep Singh

Content Editor

Related News