ਕੋਹਲੀ ਵਨਡੇ ''ਚ ਇਸ ਦਹਾਕੇ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਖਿਡਾਰੀ : ਗਾਵਸਕਰ
Thursday, Dec 10, 2020 - 03:33 PM (IST)
ਮੁੰਬਈ (ਭਾਸ਼ਾ) : ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਮੈਚ ਜਿਤਾਓ ਪ੍ਰਦਰਸ਼ਨ ਦੇ ਮਾਮਲੇ ਵਿਚ ਕਪਤਾਨ ਵਿਰਾਟ ਕੋਹਲੀ ਪਿਛਲੇ 10 ਸਾਲਾਂ ਵਿਚ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀ ਰਹੇ ਹਨ। ਭਾਰਤ ਲਈ 2008 ਵਿਚ ਸ਼ੁਰੂਆਤ ਕਰਣ ਵਾਲੇ ਕੋਹਲੀ ਪਿਛਲੇ ਇਕ ਦਹਾਕੇ ਵਿਚ ਸਾਰੇ ਫਾਰਮੈਟਸ ਵਿਚ ਸਭ ਤੋਂ ਉੱਤਮ ਬੱਲੇਬਾਜ਼ ਬਣ ਕੇ ਉਭਰੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਾਰ ਨੂੰ ਪਿੱਛੇ ਛੱਡਦੇ ਹੋਏ ਵਨਡੇ ਵਿਚ ਸਭ ਤੋਂ ਤੇਜ਼ੀ ਨਾਲ 12,000 ਦੌੜਾਂ ਪੂਰੀਆਂ ਕਰਣ ਦਾ ਰਿਕਾਰਡ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿੱਤਾ ਪੁੱਤਰ ਨੂੰ ਜਨਮ
ਗਾਵਸਕਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਵਿਅਕਤੀਗਤ ਪ੍ਰਦਰਸ਼ਨ ਨੂੰ ਵੇਖਦੇ ਹੋ ਤਾਂ ਨਿਸ਼ਚਿਤ ਰੂਪ ਤੋਂ ਉਹ ਵਿਰਾਟ ਕੋਹਲੀ ਹੋਣਗੇ। ਦੌੜਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਟੀਮ ਨੇ ਬਹੁਤ ਸਾਰੇ ਮੈਚ ਜਿੱਤੇ ਹਨ।' ਗਾਵਸਕਰ ਨੇ ਕਿਹਾ, 'ਮੈਂ ਸਿਰਫ਼ ਦੌੜਾਂ ਅਤੇ ਵਿਕਟਾਂ ਦੀ ਗਿਣਤੀ ਦੀ ਜਗ੍ਹਾ ਖਿਡਾਰੀ ਦੇ ਪ੍ਰਭਾਵ ਨੂੰ ਵੇਖਦਾ ਹਾਂ ਅਤੇ ਇਸ ਮਾਮਲੇ ਵਿਚ ਤੁਹਾਨੂੰ ਮੰਨਣਾ ਹੋਵੇਗਾ ਕਿ ਇਹ ਦਹਾਕਾ ਵਿਰਾਟ ਕੋਹਲੀ ਦਾ ਹੈ। ਭਾਰਤੀ ਟੀਮ ਵੱਲੋਂ ਜਿੱਤੇ ਗਏ ਮੈਚਾਂ 'ਤੇ ਉਨ੍ਹਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈ।'
ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ
ਗਾਵਸਕਰ ਦੇ ਵਿਚਾਰ ਨਾਲ ਹਾਲਾਂਕਿ ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਇੱਤੇਫਾਕ ਨਹੀਂ ਰੱਖਦੇ, ਜਿਨ੍ਹਾਂ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਇਸ ਦਹਾਕੇ ਦੇ ਸਭ ਤੋਂ ਜ਼ਿਆਦਾ ਪ੍ਰਭਾਵ ਵਾਲੇ ਭਾਰਤੀ ਖਿਡਾਰੀ ਹਨ। ਧੋਨੀ ਨੇ ਇਸ ਸਾਲ ਅਗਸਤ ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਹੇਡਨ ਨੇ ਕਿਹਾ, 'ਇਹ ਕਾਫ਼ੀ ਮਹੱਤਵਪੂਰਣ ਅਤੇ ਅਹਿਮ ਹੈ ਕਿ ਧੋਨੀ ਨੇ ਵਿਸ਼ਵ ਕੱਪ ਅਤੇ ਚੈਂਪੀਅਨਸ ਟਰਾਫੀ ਦਾ ਖ਼ਿਤਾਬ ਜਿੱਤਿਆ। ਮੇਰੇ ਲਈ ਵਿਸ਼ਵ ਕੱਪ ਦਾ ਖ਼ਿਤਾਬ ਮੀਲ ਦੇ ਪੱਥਰ ਦੀ ਤਰ੍ਹਾਂ ਹੈ।' ਉਨ੍ਹਾਂ ਕਿਹਾ, 'ਜਦੋਂ ਗੱਲ ਵਿਸ਼ਵ ਕੱਪ ਦੀ ਆਉਂਦੀ ਹੈ ਤਾਂ ਤੁਹਾਨੂੰ ਚੰਗੇ ਕਪਤਾਨ ਦੇ ਨਾਲ ਮੱਧਕਰਮ ਵਿਚ ਸ਼ਾਂਤ ਅਤੇ ਦਮਦਾਰ ਖਿਡਾਰੀ ਵੀ ਚਾਹੀਦਾ ਹੈ ਜੋ ਖੂਬੀ ਉਨ੍ਹਾਂ ਵਿਚ ਸੀ।'
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ
ਨੋਟ : ਗਾਵਸਕਰ ਵੱਲੋਂ ਵਿਰਾਟ ਕੋਹਲੀ ਨੂੰ ਵਨਡੇ 'ਚ ਇਸ ਦਹਾਕੇ ਦਾ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਖਿਡਾਰੀ ਕਹੇ ਜਾਣ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।